ਪੰਜਾਬ

punjab

ETV Bharat / state

ਅੰਮ੍ਰਿਤਸਰ 'ਚ ਪੰਛੀਆਂ ਦੀਆਂ 60 ਤੋਂ 70 ਤਰ੍ਹਾਂ ਦੀਆਂ ਨਸਲਾਂ, WWF ਆਗੂ ਅਮਿਤ ਸ਼ਰਮਾ ਨੇ ਕੀਤਾ ਖੁਲਾਸਾ - World Wildlife Fund - WORLD WILDLIFE FUND

World Wildlife Fund: ਜੰਗਲਾਤ ਵਿਭਾਗ ਪੰਜਾਬ ਦੀ ਟੀਮ ਵੱਲੋਂ ਪੰਛੀਆਂ ਨੂੰ ਲੈ ਕੇ ਆਏ ਦਿਨ ਨਵੀਂ ਤੋਂ ਨਵੀਂ ਖੋਜ ਕੱਢੀ ਜਾ ਰਹੀ ਹੈ। WWF ਦੇ ਆਗੂ ਅਮਿਤ ਸ਼ਰਮਾ ਨੇ ਦੱਸਿਆ ਕਿ 60 ਤੋਂ 70 ਪਰਜਾਤੀਆਂ ਦੇ ਪੰਛੀ ਅੰਮ੍ਰਿਤਸਰ ਵਿੱਚ ਹੀ ਵੇਖਣ ਨੂੰ ਮਿਲਦੇ ਹਨ। ਪੜ੍ਹੋ ਪੂਰੀ ਖਬਰ...

WORLD WILDLIFE FUND
ਜੰਗਲਾਤ ਵਿਭਾਗ ਪੰਜਾਬ (Etv Bharat Amritsar)

By ETV Bharat Punjabi Team

Published : Jul 17, 2024, 2:50 PM IST

Updated : Jul 17, 2024, 3:16 PM IST

ਜੰਗਲਾਤ ਵਿਭਾਗ ਪੰਜਾਬ (Etv Bharat Amritsar)

ਅੰਮ੍ਰਿਤਸਰ:ਵਰਲਡ ਵਾਇਲਡ ਲਾਈਫ ਫੰਡ ਅਤੇ ਜੰਗਲਾਤ ਵਿਭਾਗ ਪੰਜਾਬ ਦੀ ਟੀਮ ਵੱਲੋਂ ਪੰਛੀਆਂ ਨੂੰ ਲੈ ਕੇ ਆਏ ਦਿਨ ਨਵੀਂ ਤੋਂ ਨਵੀਂ ਖੋਜ ਕੱਢੀ ਜਾ ਰਹੀ ਹੈ। WWF ਦੇ ਆਗੂ ਅਮਿਤ ਸ਼ਰਮਾ ਨੇ ਦੱਸਿਆ ਕਿ 60 ਤੋਂ 70 ਪਰਜਾਤੀਆਂ ਦੇ ਪੰਛੀ ਅੰਮ੍ਰਿਤਸਰ ਵਿੱਚ ਹੀ ਵੇਖਣ ਨੂੰ ਮਿਲਦੇ ਹਨ। ਜਿਨ੍ਹਾਂ ਵਿੱਚੋਂ 31 ਤਰ੍ਹਾਂ ਦੇ ਪੰਛੀ ਤਾਂ ਕੇਵਲ ਅੰਮ੍ਰਿਤਸਰ ਸਥਿਤ ਰਾਮਬਾਗ ਜਿਸ ਨੂੰ ਕੰਪਨੀ ਬਾਗ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਉਸ ਵਿੱਚ ਦੇਖਣ ਨੂੰ ਮਿਲ ਸਕਦੇ ਹਨ।

ਵੱਧ ਤੋਂ ਵੱਧ ਰੁੱਖ ਲਗਾਉਣ ਦੀ ਜਰੂਰਤ:ਜੇਕਰ ਹੰਸਾਂ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਪੰਜਾਬ ਦੇ ਵਿੱਚ ਸਿਰਫ 10 ਹੰਸ ਹੀ ਹਨ। ਅਮਿਤ ਸ਼ਰਮਾ ਦਾ ਕਹਿਣਾ ਹੈ ਕਿ ਇਹ ਹੰਸਾਂ ਦਾ ਜਿਹੜਾ ਟੋਲਾ ਹੈ ਸਿਰਫ ਗੁਰਦਾਸਪੁਰ ਦੇ ਕੇਸ਼ਵਪੁਰ ਪਿੰਡ ਦੇ ਵਿੱਚ ਹੀ ਪਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਵਿਦੇਸ਼ਾਂ ਤੋਂ ਪੰਛੀ ਆਉਂਦੇ ਹਨ ਉਹ ਤਿੰਨ ਤੋਂ ਚਾਰ ਮਹੀਨੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਰਹਿੰਦੇ ਹਨ। ਅਮਿਤ ਸ਼ਰਮਾ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਜਰੂਰਤ ਹੈ ਕਿਉਂਕਿ ਰੁੱਖ ਨਾ ਹੋਣ ਕਰਕੇ ਇਹ ਪੰਛੀ ਗਾਇਬ ਹੁੰਦੇ ਜਾ ਰਹੇ ਹਨ ਅਤੇ ਆਪਣਾ ਟਿਕਾਣਾ ਕਦੇ ਕਿਤੇ ਹੋਰ ਤੇ ਕਦੇ ਕਿਤੇ ਹੋਰ ਬਣਾ ਰਹੇ ਹਨ।

ਅੰਮ੍ਰਿਤਸਰ ਦੇ ਵਿੱਚ ਟੂਰਿਸਟ ਵਧੇਗਾ:ਉਨ੍ਹਾਂ ਕਿਹਾ ਕਿ ਸਰਕਾਰਾਂ ਵੀ ਇਸ ਵੱਲ ਧਿਆਨ ਨਹੀਂ ਦੇ ਰਹੀਆਂ, ਜੇਕਰ ਸਰਕਾਰਾਂ ਇਸ ਵੱਲ ਸਹੀ ਤਰੀਕੇ ਨਾਲ ਧਿਆਨ ਦੇਣ ਤੇ ਸਭ ਤੋਂ ਵੱਡੀ ਗੱਲ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਟੂਰਿਸਟ ਵਧੇਗਾ ਅਤੇ ਉਸ ਦੇ ਨਾਲ ਆਮਦਨੀ ਵੀ ਵਧੇਗੀ। ਲੋਕ ਦੇਸ਼ਾਂ ਵਿਦੇਸ਼ਾਂ ਤੋਂ ਅੰਮ੍ਰਿਤਸਰ ਗੁਰੂਨਗਰੀ ਵਿੱਚ ਘੁੰਮਣ ਦੇ ਲਈ ਆਉਂਦੇ ਹਨ। ਇਤਿਹਾਸਿਕ ਚੀਜ਼ਾਂ ਦੇਖਦੇ ਹਨ ਉੱਥੇ ਵੀ ਜੇਕਰ ਅਜਿਹੀਆਂ ਚੀਜ਼ਾਂ ਵਿੱਚ ਵਾਧਾ ਕੀਤਾ ਜਾਵੇ ਤਾਂ ਟੂਰਿਸਟ ਔਰ ਵੱਧ ਤੋਂ ਵੱਧ ਦਾਵੇਗਾ ਅਤੇ ਇਸ ਨਾਲ ਅੰਮ੍ਰਿਤਸਰ ਦਾ ਨਾਂ ਵੀ ਰੌਸ਼ਨ ਹੋਵੇਗਾ।

ਲਗਾਤਾਰ ਕਬੂਤਰਾਂ ਨੂੰ ਚੋਗਾ ਪਾਇਆ ਜਾ ਰਿਹਾ:ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਜਿਹੜੀ ਨਹਿਰ ਨਿਕਲ ਰਹੀਂ ਹੈ, ਉਸਦੇ ਨਾਲ ਨਾਲ ਕਈ ਤਰ੍ਹਾਂ ਦੇ ਪੰਛੀ ਦੇਖੇ ਜਾ ਸਕਦੇ ਹਨ ਜੋ ਕਿ ਸ਼ਹਿਰ ਦੇ ਵਿੱਚ ਨਹੀਂ ਦਿੱਖਦੇ ਹਨ। ਸ਼ਹਿਰ ਦੇ ਵਿੱਚ ਦਿਖਣ ਵਾਲੀਆਂ ਜਿਹੜੀਆਂ ਛੋਟੀਆਂ ਚਿੜੀਆਂ ਦੇ ਗਾਇਬ ਹੋਣ ਦਾ ਮੁੱਖ ਜਿਹੜਾ ਕਾਰਨ ਹੈ ਉਹ ਲਗਾਤਾਰ ਕਬੂਤਰਾਂ ਨੂੰ ਚੋਗਾ ਪਾਇਆ ਜਾ ਰਿਹਾ ਹੈ। ਜਿਸ ਕਾਰਨ ਛੋਟੀਆਂ ਉਨ੍ਹਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਛੋਟੇ ਪੰਛੀਆਂ ਨੂੰ ਆਲ੍ਹਣਾ ਬਣਾਉਣ ਦੀ ਜਗ੍ਹਾ ਨਹੀਂ ਮਿਲ ਰਹੀ, ਜਿਸ ਕਾਰਨ ਉਹ ਸ਼ਹਿਰ ਤੋਂ ਬਾਹਰ ਨਿਕਲਦੇ ਜਾ ਰਹੇ ਹਨ।

ਵਿਦੇਸ਼ਾਂ ਤੋਂ ਆਉਣ ਵਾਲੇ ਪੰਛੀ: ਹੁਣ ਵੀ ਅੰਮ੍ਰਿਤਸਰ ਸ਼ਹਿਰ ਦੇ ਤੋਂ ਬਾਹਰ ਨਿਕਲਦਿਆਂ ਹੀ ਜੰਗਲਾਤ ਦੇ ਵਿੱਚ ਮੋਰ ਦੇਖਿਆ ਜਾ ਸਕਦੇ ਹਨ, ਸਾਂਬਰ ਡੀਅਰ ਦੇਖਿਆ ਜਾ ਸਕਦਾ ਹੈ, ਰਾਤ ਦੇ ਸਮੇਂ ਜੰਗਲੀ ਸੂਅਰ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਸਰਦੀਆਂ ਦੇ ਮੌਸਮ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੇ ਪੰਛੀ ਵੀ ਦੇਖੇ ਜਾ ਸਕਦੇ ਹਨ ਜਿਨਾਂ ਦੇ ਵਿੱਚ ਕੋਮਨ ਕੂਡ ਜੋ ਕਿ ਤਿੱਬਤ ਤੋਂ ਹਰ ਸਾਲ ਹਿਮਾਲਿਆ ਪਾਰ ਕਰਕੇ ਸਾਡੇ ਪੰਜਾਬ ਅਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਉਂਦੀ ਹੈ। ਇਸ ਤੋਂ ਇਲਾਵਾ ਇੱਥੇ ਨਾਰਦੁਲ ਸ਼ੋਲਰ ਦੇਖੀ ਜਾ ਸਕਦੀ ਹੈ ਜੋ ਕਿ ਸਾਈਬੇਰੀਆ ਤੋਂ ਉੱਡ ਕੇ ਆਉਂਦੀ ਹੈ।

ਪੰਛੀ ਸਾਡੇ ਤੋਂ ਦੂਰ ਹੁੰਦੇ ਜਾ ਰਹੇ:ਅੰਮ੍ਰਿਤਸਰ 'ਚ ਕਈ ਜਗ੍ਹਾ ਤੇ ਅਲੱਗ-ਅਲੱਗ ਪੰਛੀ ਦੇਖੇ ਜਾ ਸਕਦੇ ਹਨ। ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਸ਼ਹਿਰਾਂ ਦੇ ਪਿੰਡਾਂ ਦੇ ਵਿੱਚ ਜਿਹੜੇ ਛੱਪੜ ਪੂਰ ਦਿੱਤੇ ਗਏ ਹਨ। ਉਹ ਛੱਪੜ ਕਈ ਤਰ੍ਹਾਂ ਦੇ ਪਾਣੀ ਦੇ ਵਿੱਚ ਰਹਿਣ ਵਾਲੀਆਂ ਬੱਤਕਾਂ ਦਾ ਘਰ ਸੀ, ਉਨ੍ਹਾਂ ਦਾ ਵੀ ਵਸੇਬਾ ਸੀ। ਪਰ ਜਿਸ ਤਰ੍ਹਾਂ ਉਨ੍ਹਾਂ ਨੂੰ ਪੂਰ ਦਿੱਤਾ ਗਿਆ ਤਾਂ ਇਹ ਪੰਛੀ ਸਾਡੇ ਤੋਂ ਦੂਰ ਹੁੰਦੇ ਜਾ ਰਹੇ ਹਨ। ਇਸ ਤੋਂ ਇਲਾਵਾ ਮੈਂ ਇਹ ਵੀ ਕਹਿਣਾ ਚਾਹੁੰਗਾ ਕਿ ਜੋ ਪੰਛੀ ਸਾਨੂੰ ਹਰੀਕੇ ਦਰਿਆ ਜੋ ਕਿ ਉੱਤਰ ਭਾਰਤ ਦੀ ਸਭ ਤੋਂ ਵੱਡੀ ਜਲਗਾਹ ਹੈ। ਉੱਥੇ ਦੇਖਣ ਨੂੰ ਮਿਲਦੇ ਹਨ, ਉਹੀ ਪੰਛੀ ਅੰਮ੍ਰਿਤਸਰ ਦੇ ਵਿੱਚ ਵੀ ਦੇਖੇ ਜਾ ਸਕਦੇ ਹਨ।

ਹਰਿਆਵਲ ਸਾਡੇ ਚਾਰੋਂ ਪਾਸੇ ਘੱਟ ਰਹੀ ਹੈ: ਅੰਮ੍ਰਿਤਸਰ ਦੇ ਅਜਨਾਲਾ ਤੋਂ ਨਿਕਲਣ ਵਾਲੀ ਰਾਵੀ ਨਹਿਰ ਦੇ ਕੰਡੇ ਅਤੇ ਰਾਵੀ ਨਹਿਰ ਦੇ ਵਿੱਚ ਵੀ ਬਹੁਤ ਸਾਰਾ ਵਿਦੇਸ਼ੀ ਪੰਛੀ ਹਰ ਸਾਲ ਨਵੰਬਰ ਤੋਂ ਲੈ ਕੇ ਫਰਵਰੀ ਮਹੀਨੇ ਤੱਕ ਉੱਥੇ ਪ੍ਰਵਾਸ ਕਰਕੇ ਪਹੁੰਚਦੇ ਹਨ। ਉਹ ਆਪਣੇ ਬੱਚਿਆਂ ਨੂੰ ਉੱਥੇ ਵੱਡਾ ਕਰਕੇ ਆਪਣੇ ਨਾਲ ਮੁੜ ਵਾਪਸ ਆਪਣੇ ਮੁਲਕਾਂ ਵੱਲ ਚਲੇ ਜਾਂਦੇ ਹਨ। ਇਹ ਸਿਲਸਿਲਾ ਹਰ ਸਾਲ ਚਲਦਾ ਰਹਿੰਦਾ ਹੈ, ਪਰ ਲਗਾਤਾਰ ਜੰਗਲਾਤ ਅਤੇ ਜਿਹੜਾ ਹਰਿਆਵਲ ਸਾਡੇ ਚਾਰੋਂ ਪਾਸੇ ਘੱਟ ਰਹੀ ਹੈ, ਉਹਦੇ ਕਾਰਨ ਇਨ੍ਹਾਂ ਦੀ ਗਿਣਤੀ ਦੇ ਵਿੱਚ ਇਜਾਫਾ ਨਾ ਹੋ ਕੇ ਇਨ੍ਹਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ।

ਸਰਕਾਰ ਨੂੰ ਅਪੀਲ: ਉਨ੍ਹਾਂ ਕਿਹਾ ਕਿ ਮੈਂ ਇੱਕ ਸੁਨੇਹਾ ਦੇਣਾ ਚਾਹਵਾਂਗੇ ਮੀਡੀਆ ਦੇ ਰਾਹੀਂ ਕਿ ਵੱਧ ਤੋਂ ਵੱਧ ਪਲਾਂਟੇਸ਼ਨ ਕੀਤੀ ਜਾਵੇ। ਵੱਧ ਤੋਂ ਵੱਧ ਰੁੱਖ ਲਗਾਏ ਜਾਣ ਅਤੇ ਪਿੰਡਾਂ ਦੇ ਵਿੱਚ ਜਿਹੜੇ ਛੱਪੜ ਹਨ ਉਨ੍ਹਾਂ ਨੂੰ ਪੂਰਿਆ ਨਾ ਜਾਵੇ ਤਾਂ ਜੋ ਇਹ ਪੰਛੀ ਆਪਣਾ ਮੁੜ ਸਾਡੇ ਇਸ ਵਤਨ ਪੰਜਾਬ ਨੂੰ ਮੁੜ ਆਉਣ। ਇੱਥੇ ਲੋਕ ਜਿਹੜੇ ਟੂਰਿਸਟ ਬਹੁਤ ਭਾਰੀ ਗਿਣਤੀ 'ਚ ਸਾਡੇ ਕੋਲ ਅੰਮ੍ਰਿਤਸਰ ਹਰ ਰੋਜ਼ ਆਉਂਦੇ ਹਨ, ਉਹ ਵੀ ਇਨ੍ਹਾਂ ਨੂੰ ਦੇਖਣ ਦਾ ਆਨੰਦ ਉਠਾ ਸਕਣ। ਸਰਕਾਰ ਨੂੰ ਅਪੀਲ ਇਹ ਹੈ ਕਿ ਇਸ ਵੱਲ ਧਿਆਨ ਦਿੱਤਾ ਜਾਏ ਇਹ ਨਾ ਸਿਰਫ ਇਨ੍ਹਾਂ ਪੰਛੀਆਂ ਦੇ ਲਈ ਜਰੂਰੀ ਹੈ। ਇਸ ਨਾਲ ਸਾਡਾ ਵਾਤਾਵਰਨ ਸਾਫ ਹੋਵੇਗਾ ਤਾਂ ਜੋ ਉਹਦੇ ਨਾਲ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਵੀ ਲੋਕਾਂ ਨੂੰ ਹੋ ਰਹੇ ਜਿਹੜੇ ਸਾਹਾਂ ਦੇ ਰੋਗ ਹਨ, ਉਨ੍ਹਾਂ ਤੋਂ ਵੀ ਛੁਟਕਾਰਾ ਮਿਲੇ। ਇਨ੍ਹਾਂ ਪੰਛੀਆਂ ਦੇ ਵਿੱਚ ਵਿਚਰਨ ਦੇ ਕਾਰਨ ਲੋਕਾਂ ਦੇ ਵਿੱਚ ਫਿਰ ਦੁਬਾਰਾ ਜਿਹੜਾ ਮਾਨਸਿਕ ਪਰੇਸ਼ਾਨੀਆਂ ਲੋਕਾਂ ਨੂੰ ਆ ਰਹੀਆਂ ਹਨ। ਉਨ੍ਹਾਂ ਤੋਂ ਵੀ ਲੋਕਾਂ ਨੂੰ ਮੁਕਤੀ ਮਿਲੇ।

Last Updated : Jul 17, 2024, 3:16 PM IST

ABOUT THE AUTHOR

...view details