ਪੰਜਾਬ

punjab

ETV Bharat / state

ਕੁਲਬੀਰ ਜ਼ੀਰਾ ਨੇ ਅੰਮ੍ਰਿਤਪਾਲ ਸਿੰਘ ਲਈ ਕਹਿ ਦਿੱਤੀ ਵੱਡੀ ਗੱਲ, ਸੁਣੋ ਤਾਂ ਜਰਾ ਕੀ ਕਿਹਾ... - Kulbir Zira targeted Amritpal

Lok Sabha Elections 2024 : ਲੋਕ ਸਭਾ ਹਲਕਾ ਖਡੂਰ ਸਾਹਿਬ ਤੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਵੱਲੋਂ ਅੱਜ ਹਲਕਾ ਬਾਬਾ ਕਾਲਾ ਸਾਹਿਬ ਦੇ ਵਿੱਚ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਇੱਕ ਵਿਸ਼ਾਲ ਰੋਡ ਸ਼ੋ ਕੱਢਿਆ ਗਿਆ।

KULBIR ZIRA TARGETED AMRITPAL
ਕੁਲਬੀਰ ਜ਼ੀਰਾ ਨੇ ਅੰਮ੍ਰਿਤਪਾਲ ਸਿੰਘ ਤੇ ਕਸਿਆ ਤੰਜ਼ (ETV Bharat Amritsar)

By ETV Bharat Punjabi Team

Published : May 28, 2024, 6:14 PM IST

ਕੁਲਬੀਰ ਜ਼ੀਰਾ ਨੇ ਅੰਮ੍ਰਿਤਪਾਲ ਸਿੰਘ ਤੇ ਕਸਿਆ ਤੰਜ਼ (ETV Bharat Amritsar)

ਅੰਮ੍ਰਿਤਸਰ : ਲੋਕ ਸਭਾ ਹਲਕਾ ਖਡੂਰ ਸਾਹਿਬ ਤੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਵੱਲੋਂ ਅੱਜ ਹਲਕਾ ਬਾਬਾ ਕਾਲਾ ਸਾਹਿਬ ਦੇ ਵਿੱਚ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਇੱਕ ਵਿਸ਼ਾਲ ਰੋਡ ਸ਼ੋ ਕੱਢਿਆ ਗਿਆ। ਜਿਸ ਦੌਰਾਨ ਕਾਂਗਰਸ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਵੱਲੋਂ ਇਸ ਰੋਡ ਸ਼ੋ ਰਾਹੀਂ ਪਿੰਡ ਪਿੰਡ ਹੁੰਦੇ ਹੋਏ ਲੋਕਾਂ ਨੂੰ ਉਨ੍ਹਾਂ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਗਈ।

ਇਸ ਦੌਰਾਨ ਗੱਲਬਾਤ ਕਰਦੇ ਹੋਏ ਕੁਲਬੀਰ ਸਿੰਘ ਜ਼ੀਰਾ ਵੱਲੋਂ ਬੀਤੇ ਦਿਨ ਉਹਨਾਂ ਵੱਲੋਂ ਦਿੱਤੇ ਗਏ ਡੋਪ ਟੈਸਟ ਦੇ ਬਿਆਨ ਉੱਤੇ ਸਟੈਂਡ ਸਪੱਸ਼ਟ ਕਰਦਿਆਂ ਕਿਹਾ ਗਿਆ ਕਿ ਉਹਨਾਂ ਨੇ ਆਪਣੇ ਵਕੀਲ ਨੂੰ ਪੱਤਰ ਲਿਖ ਦਿੱਤਾ ਹੈ ਅਤੇ ਜਲਦੀ ਹੀ ਉਹ ਮਾਣਯੋਗ ਹਾਈਕੋਰਟ ਜਾਂ ਸੁਪਰੀਮ ਕੋਰਟ ਜਿੱਥੇ ਵੀ ਉਹਨਾਂ ਦੇ ਵਕੀਲ ਵੱਲੋਂ ਸਲਾਹ ਦਿੱਤੀ ਜਾਂਦੀ ਹੈ ਉੱਥੇ ਆਪਣੇ ਉਕਤ ਬਿਆਨ ਦੇ ਅਨੁਸਾਰ ਪਟੀਸ਼ਨ ਦਾਇਰ ਕਰਨਗੇ। ਇਸ ਦੇ ਨਾਲ ਹੀ ਉਹਨਾਂ ਦੇਸ਼ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ ਵੱਲੋਂ ਰਾਹੁਲ ਗਾਂਧੀ ਦੇ ਉੱਤੇ ਕੱਸੇ ਗਏ ਤੰਜ ਦਾ ਵੀ ਜਵਾਬ ਦਿੱਤਾ।

ਅੰਮ੍ਰਿਤਪਾਲ ਸਿੰਘ ਦਾ ਏਜੰਡਾ :ਸ਼੍ਰੋਮਣੀ ਅਕਾਲੀ ਦਲ ਉੱਤੇ ਤੰਜ਼ ਸਕਦਿਆਂ ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਕੱਢ ਰਹੇ ਸਨ ਪਰ ਮੈਨੂੰ ਲੱਗਦਾ ਹੈ ਕਿ ਇਸ ਤੋਂ ਪਹਿਲਾਂ ਉਹਨਾਂ ਨੂੰ ਪਰਿਵਾਰ ਬਚਾਉਣਾ ਚਾਹੀਦਾ ਹੈ, ਉਹਨਾਂ ਬਿਕਰਮ ਸਿੰਘ ਮਜੀਠੀਆ ਵੱਲੋਂ ਰਾਹੁਲ ਗਾਂਧੀ ਦੇ ਉੱਤੇ ਕੱਸੇ ਗਏ ਤੰਜ ਦਾ ਜਵਾਬ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਮਾਂ ਮਾੜਾ ਚੱਲ ਰਿਹਾ ਹੈ ਹੈ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਹੁਣ ਉਹ ਕਿਸ ਪਾਰਟੀ ਦੇ ਵਿੱਚ ਜਾਣਗੇ। ਉਹਨਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਵੀ ਭਾਜਪਾ ਦੇ ਨਾਲ ਸਾਂਠ ਗਾਂਠ ਕਰਕੇ ਬਾਹਰ ਆਏ ਸਨ। ਉਹਨਾਂ ਕਿਹਾ ਕਿ ਆਜ਼ਾਦ ਉਮੀਦਵਾਰ 'ਅੰਮ੍ਰਿਤਪਾਲ ਸਿੰਘ ਦਾ ਏਜੰਡਾ ਹੈ ਕਿ ਮੈਂ ਇਕੱਲਾ ਬਾਹਰ ਆਵਾਂ ਅਤੇ ਬਾਕੀ ਅੰਦਰ ਰਹਿਣ।'

ABOUT THE AUTHOR

...view details