ਪੰਜਾਬ

punjab

ETV Bharat / state

ਕੌਣ ਹੈ ਡੇਰਾ ਬਾਬਾ ਨਾਨਕ ਤੋਂ ਬਾਜ਼ੀ ਮਾਰਨ ਵਾਲੇ ਗੁਰਦੀਪ ਸਿੰਘ ਰੰਧਾਵਾ? 2022 'ਚ ਕੀਤਾ ਸੀ ਹਾਰ ਦਾ ਸਾਹਮਣਾ - PUNJAB BYPOLLS RESULTS 2024

ਡੇਰਾ ਬਾਬਕ ਨਾਨਕ ਸੀਟ ਤੋਂ ਆਮ ਆਦਮੀ ਪਾਰਟੀ ਜਿੱਤ ਗਈ ਹੈ। ਅਸੀਂ ਇੱਥੇ ਤੁਹਾਡੇ ਲਈ ਜੇਤੂ ਗੁਰਦੀਪ ਸਿੰਘ ਰੰਧਾਵਾ ਬਾਰੇ ਜਾਣਕਾਰੀ ਲੈ ਕੇ ਆਏ ਹਾਂ।

PUNJAB BYPOLLS RESULTS 2024
PUNJAB BYPOLLS RESULTS 2024 (ETV Bharat Graphics Team)

By ETV Bharat Punjabi Team

Published : Nov 23, 2024, 5:20 PM IST

ਡੇਰਾ ਬਾਬਾ ਨਾਨਕ, ਗੁਰਦਾਸਪੁਰ: ਡੇਰਾ ਬਾਬਕ ਨਾਨਕ ਸਮੇਤ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ 20 ਨਵੰਬਰ ਨੂੰ ਵੋਟਾਂ ਪਈਆਂ ਸੀ ਅਤੇ ਅੱਜ ਚੋਣਾਂ ਦੇ ਨਤੀਜੇ ਆਉਣੇ ਸੀ। ਹੁਣ ਨਤੀਜੇ ਸਾਹਮਣੇ ਆ ਚੁੱਕੇ ਹਨ। ਦੱਸ ਦੇਈਏ ਕਿ ਪੰਜਾਬ ਦੀ ਡੇਰਾ ਬਾਬਾ ਨਾਨਕ ਵਿਧਾਨਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਜਿੱਤ ਹੋ ਗਈ ਹੈ। ਸਵੇਰੇ 8 ਵਜੇ ਤੋਂ ਚੱਲ ਰਹੀ ਗਿਣਤੀ ਹੁਣ ਪੂਰੀ ਹੋ ਗਈ ਹੈ। ਇਸ ਸੀਟ 'ਤੇ ਕੁੱਲ 18 ਰਾਊਂਡਾਂ ਤੱਕ ਗਿਣਤੀ ਚੱਲੀ।

ਸਭ ਤੋਂ ਪਹਿਲਾ ਪੋਸਟਲ ਬੈਲਟ ਦੀ ਗਿਣਤੀ ਹੋਈ ਸੀ। ਪੋਸਟਲ ਬੈਲਟ ਦੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਅੱਗੇ ਰਹੇ। ਡੇਰਾ ਬਾਬਾ ਨਾਨਕ ਸੀਟ 'ਤੇ ਕੁੱਲ 18 ਰਾਊਂਡਾਂ ਦੀ ਗਿਣਤੀ ਹੋਈ। ਆਖਰੀ ਰਾਊਂਡ ਦੀ ਗਿਣਤੀ ਤੱਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਰੰਧਾਵਾ ਕਰੀਬ 5 ਹਜ਼ਾਰ ਵੋਟਾਂ ਤੋਂ ਅੱਗੇ ਸੀ। ਗੁਰਦੀਪ ਸਿੰਘ ਰੰਧਾਵਾ ਨੇ 5722 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਹੈ।

ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਲੋਕਾਂ ਵੱਲੋਂ ਇੱਕ ਦਹਾਕੇ ਬਾਅਦ ਵਿਧਾਨ ਸਭਾ ਚੰਡੀਗੜ੍ਹ 'ਚ ਲੱਗੇ ਕਾਂਗਰਸੀ ਵਿਧਾਇਕ ਦੇ ਸਿੰਘਾਸਨ ਨੂੰ ਆਪ ਦਾ ਚਿਹਰਾ ਦੇ ਕੇ ਬਦਲ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੀ ਜਿੱਤ ਮੌਕੇ ਆਓ ਜਾਣਦੇ ਹਾਂ ਉਨ੍ਹਾਂ ਬਾਰੇ ਕੁੱਝ ਗੱਲਾਂ...

ਗੁਰਦੀਪ ਸਿੰਘ ਰੰਧਾਵਾ ਦੀ ਪੜ੍ਹਾਈ ਅਤੇ ਪਿਛੋਕੜ

ਡੇਰਾ ਬਾਬਾ ਨਾਨਕ ਤੋਂ ਅੱਜ ਵੱਡੀ ਲੀਡ ਦੇ ਨਾਲ ਜਿੱਤ ਹਾਸਿਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਲੀਡਰ ਗੁਰਦੀਪ ਸਿੰਘ ਰੰਧਾਵਾ ਦਾ ਪਿਛੋਕੜ ਕਿਸਾਨ ਪਰਿਵਾਰ ਨਾਲ ਜੁੜਿਆ ਹੈ। ਦੱਸ ਦੇਈਏ ਕਿ ਗੁਰਦੀਪ ਸਿੰਘ ਰੰਧਾਵਾ 12ਵੀਂ ਜਮਾਤ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਲੇਨੰਗਲ ਤੋਂ ਪੜ੍ਹੇ ਹਨ। 53 ਸਾਲ ਦੇ ਗੁਰਦੀਪ ਸਿੰਘ ਰੰਧਾਵਾ ਪੇਸ਼ੇ ਤੋਂ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਹ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੁਰ ਜਾਜਨ ਦੇ ਰਹਿਣ ਵਾਲੇ ਹਨ।

ਗੁਰਦੀਪ ਸਿੰਘ ਰੰਧਾਵਾ ਬਾਰੇ

ਵਿਧਾਨ ਸਭਾ ਡੇਰਾ ਬਾਬਾ ਨਾਨਕ ਜ਼ਿਮਨੀ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰੰਧਾਵਾ ਨੇ ਅੱਜ ਜਿੱਤ ਹਾਸਿਲ ਕੀਤੀ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਹਲਕਾ ਇੰਚਾਰਜ ਗੁਰਦੀਪ ਰੰਧਾਵਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ ਪਰ ਉਹ ਕਾਂਗਰਸ ਦੇ ਆਗੂ ਸੁਖਜਿੰਦਰ ਰੰਧਾਵਾ ਤੋਂ ਹਾਰ ਗਏ ਸਨ। ਸੁਖਜਿੰਦਰ ਰੰਧਾਵਾ 2024 ਲੋਕ ਸਭਾ ਚੋਣਾਂ ਵਿੱਚ ਮੈਂਬਰ ਪਾਰਲੀਮੈਂਟ ਬਣ ਗਏ ਸਨ ਜਿਸ ਕਰਕੇ ਇਹ ਸੀਟ ਖਾਲੀ ਸੀ। ਇੱਥੇ ਇਹ ਦੱਸਣਯੋਗ ਹੈ ਕਿ ਸਾਲ 2022 ਵਿਧਾਨ ਸਭਾ ਚੋਣਾਂ ਵਿੱਚ ਗੁਰਦੀਪ ਰੰਧਾਵਾ ਨੂੰ 22.2 ਫੀਸਦੀ ਵੋਟਾਂ ਪਈਆਂ ਸਨ।

ਇਹ ਵੀ ਪੜ੍ਹੋ:-

ABOUT THE AUTHOR

...view details