ਪੰਜਾਬ

punjab

ETV Bharat / state

ਕਿਲਾ ਰਾਏਪੁਰ ਖੇਡਾਂ: ਅਨਾਥ ਬੱਚਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਦਿਖਾਈਆਂ ਗਈਆਂ ਖੇਡਾਂ ਤੇ ਪੰਜਾਬੀ ਸੱਭਿਆਚਾਰ - Games and Punjabi culture

ਲੁਧਿਆਣਾ ਦੀਆਂ ਮਿੰਨੀ ਓਲੰਪਿਕ ਮੰਨੀਆਂ ਜਾਂਦੀਆਂ ਕਿਲਾ ਰਾਏਪੁਰ ਖੇਡਾਂ ਦਾ ਅੱਜ ਦੂਜਾ ਦਿਨ ਸੀ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਅਨਾਥ ਬੱਚਿਆਂ ਨੂੰ ਜਿਥੇ ਖੇਡਾਂ ਦਿਖਾਈਆਂ ਗਈਆਂ ਤਾਂ ਉਥੇ ਹੀ ਪੰਜਾਬ ਸਭਿਆਚਾਰ ਤੋਂ ਵੀ ਜਾਣੂ ਕਰਵਾਇਆ ਗਿਆ।

ਕਿਲਾ ਰਾਏਪੁਰ ਖੇਡਾਂ
ਕਿਲਾ ਰਾਏਪੁਰ ਖੇਡਾਂ

By ETV Bharat Punjabi Team

Published : Feb 13, 2024, 8:59 PM IST

ਅਨਾਥ ਬੱਚਿਆਂ ਨੂੰ ਦਿਖਾਈਆਂ ਗਈਆਂ ਕਿਲਾ ਰਾਏਪੁਰ ਖੇਡਾਂ

ਲੁਧਿਆਣਾ: ਪੰਜਾਬ ਦੀਆਂ ਰੂਰਲ ਓਲੰਪਿਕ ਦੇ ਨਾਲ ਜਾਣੀਆਂ ਜਾਣ ਵਾਲੀਆਂ ਪੇਂਡੂ ਖੇਡਾਂ ਕਿਲਾ ਰਾਏਪੁਰ ਦਾ ਅੱਜ ਦੂਜਾ ਦਿਨ ਰਿਹਾ ਅਤੇ ਅੱਜ ਦੂਜੇ ਦਿਨ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਹਨਾਂ ਬੱਚਿਆਂ ਨੂੰ ਪੰਜਾਬ ਦੇ ਸੱਭਿਆਚਾਰ, ਪੰਜਾਬ ਦੇ ਵਿਰਸੇ ਦੇ ਨਾਲ ਜਾਣੂ ਕਰਵਾਇਆ ਗਿਆ, ਜਿਨਾਂ ਬੱਚਿਆਂ ਦਾ ਕੋਈ ਨਹੀਂ ਹੁੰਦਾ। ਜੋ ਬੱਚੇ ਅਨਾਥ ਹੋ ਜਾਂਦੇ ਹਨ, ਉਹਨਾਂ ਬੱਚਿਆਂ ਨੂੰ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਕੀ-ਕੀ ਵਿਸ਼ੇਸ਼ਤਾਵਾਂ ਰਹੀਆਂ ਹਨ, ਉਸ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਇਹਨਾਂ ਬੱਚਿਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦਾ ਜਿੱਥੇ ਧੰਨਵਾਦ ਕੀਤਾ, ਉਥੇ ਹੀ ਦੱਸਿਆ ਕਿ ਉਹ ਮੇਲੇ ਦਾ ਪੂਰਾ ਆਨੰਦ ਮਾਣ ਰਹੇ ਹਨ।

ਬੱਚਿਆਂ ਨੂੰ ਸਭਿਆਚਾਰ ਤੇ ਖੇਡਾਂ ਨਾਲ ਜੋੜਨ ਦੇ ਯਤਨ: ਇਸ ਮੌਕੇ ਜ਼ਿਲ੍ਹਾ ਮਹਿਲਾ ਵਿਕਾਸ ਅਤੇ ਬਾਲ ਵਿਭਾਗ ਦੇ ਅਫਸਰ ਨੇ ਦੱਸਿਆ ਕਿ ਅੱਜ ਇਹਨਾਂ ਬੱਚਿਆਂ ਨੂੰ ਮੁਫਤ ਦੇ ਵਿੱਚ ਝੂਟੇ ਦਵਾਏ ਗਏ ਹਨ। ਇਸ ਤੋਂ ਇਲਾਵਾ ਪੁਰਾਣੇ ਸਮਿਆਂ ਦੇ ਵਿੱਚ ਚਰਖਾ ਕਿਵੇਂ ਕੱਤਿਆ ਜਾਂਦਾ ਸੀ ਅਤੇ ਨਾਲ ਹੀ ਕਿਸ ਤਰ੍ਹਾਂ ਦੇ ਨਾਲ ਸਾਡੀਆਂ ਮਹਿਲਾਵਾਂ ਘਰੇ ਕਢਤਈ ਕਰਦੀਆ ਸਨ, ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਇਥੇ ਲਿਆਂਦਾ ਗਿਆ ਹੈ ਤਾਂ ਜੋ ਉਹ ਖੇਡਾਂ ਵੱਲ ਵੀ ਵੱਧ ਤੋਂ ਵੱਧ ਆਕਰਸ਼ਿਤ ਹੋ ਸਕਣ ਅਤੇ ਨਾਲ ਹੀ ਸਭਿਆਚਾਰ ਬਾਰੇ ਜਾਣਕਾਰੀ ਲੈ ਸਕਣ।

ਮੇਲੇ ਦਾ ਬੱਚਿਆਂ ਨੇ ਲਿਆ ਆਨੰਦ: ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਵੱਲੋਂ ਅੱਜ ਮੇਲੇ ਦੇ ਵਿੱਚ ਪਹੁੰਚ ਕੇ ਨਾ ਸਿਰਫ ਮੇਲੇ ਦਾ ਆਨੰਦ ਲਿਆ ਗਿਆ ਹੈ, ਸਗੋਂ ਦੂਜੇ ਪਾਸੇ ਕਿਲਾ ਰਾਏਪੁਰ ਦੀਆਂ ਚੱਲ ਰਹੀਆਂ ਖੇਡਾਂ ਵੀ ਉਹ ਵੇਖ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਦੂਰ-ਦੂਰ ਤੋਂ ਚੋਟੀ ਦੇ ਖਿਡਾਰੀ ਪਹੁੰਚੇ ਹਨ ਅਤੇ ਇਸ ਤੋਂ ਇਲਾਵਾ ਉਨਾਂ ਨੇ ਕੁਝ ਚੀਜ਼ਾਂ ਜੋ ਅੱਜ ਤੱਕ ਨਹੀਂ ਵੇਖੀਆਂ ਸਨ ਜੋ ਪੰਜਾਬ ਦੇ ਸੱਭਿਆਚਾਰ ਤੇ ਵਿਰਸੇ ਦਾ ਹਿੱਸਾ ਹੈ, ਉਹ ਵੀ ਉਹਨਾਂ ਨੇ ਇੱਥੇ ਆ ਕੇ ਹੀ ਵੇਖਿਆ ਹੈ।

ABOUT THE AUTHOR

...view details