ਸ੍ਰੀ ਮੁਕਤਸਰ ਸਾਹਿਬ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੰਗਣਾ ਰਨੌਤ ਦੀ ਫਿਲਮ ਐਮਰਜੈਂਸੀ ’ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਕਿਰਦਾਰ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ, ਜਿਸ ਕਾਰਨ ਸੁਖਬੀਰ ਬਾਦਲ ਨੇ ਫ਼ਿਲਮ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ’ਚ ਸਿੱਖਾਂ ਨੂੰ ਵੱਖਵਾਦੀ ਅਤੇ ਦਹਿਸ਼ਤਗਰਦ ਵਜੋਂ ਪੇਸ਼ ਕੀਤਾ ਗਿਆ, ਜੋਕਿ ਡੂੰਘੀ ਸਾਜਿਸ਼ ਤਹਿਤ ਕੀਤਾ ਗਿਆ ਹੈ।
ਕੰਗਨਾ ’ਤੇ ਧਾਰਾ 295 ਤਹਿਤ ਦਰਜ ਹੋਵੇ ਪਰਚਾ, ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ - ਸੁਖਬੀਰ ਬਾਦਲ - moive emergency - MOIVE EMERGENCY
ਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਣਾ ਰਨੌਤ ਅਕਸਰ ਹੀ ਕਿਸੇ ਨਾ ਕਿਸੇ ਵਿਵਾਦ 'ਚ ਘਿਰੀ ਰਹਿੰਦੇ ਹੈ, ਹੁਣ ਇੱਕ ਵਾਰ ਫਿਰ ਨਵੀਂ ਫ਼ਿਲਮ ਨੂੰ ਲੈ ਕੇ ਕੰਗਣਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਟਿੱਪਣੀ ਕੀਤੀ ਹੈ।
Published : Aug 21, 2024, 10:27 PM IST
ਕੰਗਣਾ 'ਤੇ ਹੋਵੇਗਾ ਪਰਚਾ: ਉਨ੍ਹਾਂ ਕਿਹਾ ਕਿ ਭਾਵੇਂ ਕੰਗਨਾ ਇੱਕ ਅਦਾਕਾਰ ਹੈ ਪਰ ਹੁਣ ਉਹ ਇੱਕ ਪਾਰਟੀ ਦੀ ਨੁਮਾਇੰਦਗੀ ਕਰਦੀ ਹੈ। ਭਾਵ ਜਾਣਬੁੱਝ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਜਿਸ ਕਾਰਨ ਕੰਗਨਾ ’ਤੇ ਧਾਰਾ 295 ਤਹਿਤ ਮਾਮਲਾ ਦਰਜ ਕਰਕੇ ਜੇਲ੍ਹ ਭੇਜਣਾ ਚਾਹੀਦਾ ਹੈ। ਸੁਖਬੀਰ ਬਾਦਲ ਨੇ ਸਾਫ਼ ਤੌਰ ’ਤੇ ਕਿਹਾ ਕਿ ਸਿੱਖਾਂ ਨੇ ਦੇਸ਼ ਲਈ ਵੱਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਜਿਨ੍ਹਾਂ ਨੂੰ ਅੱਖੋਂ ਪਰੋਖੇ ਕਰਕੇ ਗਲਤ ਅਕਸ ਉਭਾਰਿਆ ਜਾ ਰਿਹਾ ਹੈ। ਇਹ ਫ਼ਿਲਮ ਇੱਕ ਸਾਜਿਸ਼ ਤਹਿਤ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੰਗਨਾ ਰਨੌਤ ਦੀ ਫਿਲਮ ਐਮਰਜੰਸੀ ਉੱਤੇ ਕਿਹਾ ਕਿ ਮੈਂ ਫਿਲਮ ਤਾਂ ਦੇਖੀ ਨਹੀਂ ਹੈ ਪਰ ਇਹ ਜਰੂਰ ਕਹਿ ਸਕਦੀ ਹਾਂ ਕਿ ਐਮਰਜੰਸੀ 'ਚ ਸਭ ਤੋਂ ਵੱਡਾ ਸੰਘਰਸ਼ ਜੇ ਕਿਸੇ ਪਾਰਟੀ ਨੇ ਕੀਤਾ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ।
ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼:ਬਾਗੀ ਧੜੇ ਦੁਆਰਾ ਸੁਖਬੀਰ ਬਾਦਲ ਦੇ ਖਿਲਾਫ ਪਾਏ ਗਏ ਮਤੇ ਨੂੰ ਲੈ ਕੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਉਹਨਾਂ ਬਾਗੀ ਲੋਕਾਂ ਨੂੰ ਨਾਗਪੁਰ ਤੋਂ ਹੁਕਮ ਆਉਂਦੇ ਨੇ ਤਾਂ ਹੀ ਅਜਿਹਾ ਕੁਝ ਬੋਲਦੇ ਨੇ। ਉਹਨਾਂ ਸਭ ਦਾ ਮਕਸਦ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਹੈ। ਇਹ ਲੋਕ ਦਿੱਲੀ ਦੇੇ ਇਸ਼ਾਰਿਆਂ 'ਤੇ ਚੱਲਣ ਵਾਲੇ ਲੋਕ ਨੇ ਇਸੇ ਕਾਰਨ ਤਾਂ ਸਾਡੀ ਉਹਨਾਂ ਲੋਕਾਂ ਨਾਲ ਨਹੀਂ ਬਣਦੀ।
- ਦੇਸ਼ ਦੇ 151 ਮੈਂਬਰ ਪਾਰਲੀਮੈਂਟ ਅਤੇ ਵਿਧਾਇਕਾਂ 'ਤੇ ਮਹਿਲਾਵਾਂ ਨਾਲ ਅਪਰਾਧ ਕਰਨ ਦੇ ਮਾਮਲੇ ਦਰਜ, ਪੰਜਾਬ ਦੇ ਵੀ 3 ਆਗੂਆਂ ਦੇ ਨਾਂ ਸ਼ਾਮਿਲ, ਵੇਖੋ ਕਿਹੜੇ - crimes against women
- ਸਾਂਸਦ ਹਰਸਿਮਰਤ ਕੌਰ ਬਾਦਲ ਨੇ ਰਾਮ ਰਹੀਮ ਅਤੇ ਕੰਗਨਾ ਰਨੌਤ ਉੱਤੇ ਕੱਸੇ ਤਿੱਖੇ ਤੰਜ - MP Harsimrat Kaur Badal
- ਵਿਵਾਦਾਂ 'ਚ ਘਿਰੀ ਕੰਗਨਾ ਰਣੌਤ ਦੀ 'ਐਮਰਜੈਂਸੀ', ਫਿਲਮ ਉਤੇ ਭੜਕ ਗਏ ਸਿੱਖ - ਕਹਿੰਦੇ ਰੋਕ ਦਿਓ ਫਿਲਮ ਨਹੀਂ ਤਾਂ... - Film Emergency dispute
- ਵਿਵਾਦਾਂ 'ਚ ਘਿਰੀ ਕੰਗਨਾ ਦੀ 'ਐਮਰਜੈਂਸੀ', ਸ਼੍ਰੋਮਣੀ ਕਮੇਟੀ ਦਾ ਆਇਆ ਵੱਡਾ ਬਿਆਨ, ਸੁਣੋ ਤਾਂ ਜਰਾ ਕੀ ਕਿਹਾ... - FILM EMERGENCY CONTROVERSY