ਸੰਗਰੂਰ:ਕਿਸਾਨਾਂ ਵੱਲੋਂ ਲਗਾਤਾਰ ਰੋਸ-ਪ੍ਰਦਰਸ਼ਨ ਜਾਰੀ ਹੈ, ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ‘ਤੇ ਮੋਰਚੇ ਲਗਾਏ ਗਏ ਹਨ। ਖਨੌਰੀ-ਢਾਬੀ ਗੁੱਜਰਾਂ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਮਰਨ ਵਰਤ ਉਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 7ਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ ਅਤੇ ਹੋਰ ਸੂਬਿਆਂ ਦੇ ਕਿਸਾਨ ਆਗੂ ਵੀ ਉਨ੍ਹਾਂ ਦੇ ਮੋਰਚੇ ਦਾ ਸਮਰਥਨ ਵਿਚ ਉੱਤਰ ਆਏ ਹਨ ਅਤੇ ਸੰਘਰਸ਼ ਦੀ ਰਣਨੀਤੀ ਬਣਾ ਰਹੇ ਹਨ। ਕਿਸਾਨਾਂ ਵੱਲੋਂ ਬੀਤੇ ਦਿਨ ਜਗਜੀਤ ਸਿੰਘ ਡੱਲੇਵਾਲ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਫੈਸਲਾ ਲੈਂਦੇ ਹੋਏ ਖੁਦ ਸੁਰੱਖਿਆ ਦੀ ਜ਼ਿੰਮੇਵਾਰੀ ਲਈ ਹੋਈ ਹੈ।
ਡੱਲੇਵਾਲ ਦੀ ਸੁਰੱਖਿਆ ਨੂੰ ਲੈ ਕੇ ਵੀ ਪੁਖਤਾ ਇੰਤਜ਼ਾਮ
ਡੱਲੇਵਾਲ ਦੀ ਸਿਹਤ ਦੀ ਗੱਲ ਕੀਤੀ ਜਾਵੇ ਤਾਂ ਸਿਹਤ ਦਿਨ ਪਰ ਦਿਨ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਜੋ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਕਿਸਾਨਾਂ ਦੇ ਵਿੱਚ ਕਿਤੇ ਨਾ ਕਿਤੇ ਮੂੰਹ ਦੇ ਉੱਤੇ ਉਦਾਸੀ ਵੇਖਣ ਨੂੰ ਤਾਂ ਮਿਲ ਰਹੀ ਹੈ ਕਿਉਂਕਿ ਉਨ੍ਹਾਂ ਦੇ ਲੀਡਰ ਦੀ ਤਬੀਅਤ ਰੋਜ਼ ਖਰਾਬ ਹੋ ਰਹੀ ਹੈ ਪਰ ਜੋ ਉਨ੍ਹਾਂ ਦੇ ਹੌਸਲੇ ਦੀ ਗੱਲ ਕਰੀ ਜਾਵੇ ਤਾਂ ਹੌਸਲੇ ਉਸੇ ਤਰ੍ਹਾਂ ਹੀ ਬੁਲੰਦ ਹਨ। ਦੱਸਣਾ ਚਾਹਾਂਗੇ ਕਿ ਕਿਸਾਨ ਵੀਰਾਂ ਵੱਲੋਂ ਡੱਲੇਵਾਲ ਦੀ ਸੁਰੱਖਿਆ ਨੂੰ ਲੈ ਕੇ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
ਦਿਨ ਰਾਤ ਉਨ੍ਹਾਂ ਦੇ ਆਲੇ ਦੁਆਲੇ ਕਿਸਾਨ ਵੀਰ ਸੋਟੀਆਂ ਫੜ ਕੇ ਖੜੇ ਰਹਿੰਦੇ ਹਨ ਤਾਂ ਜੋ ਕੋਈ ਅਨਸੁਖਾਵੀ ਘਟਨਾ ਨਾ ਹੋ ਸਕੇ। ਜਿਸ ਤਰ੍ਹਾਂ ਕਿ ਆਪਾਂ ਸਭ ਨੂੰ ਪਤਾ ਕਿ ਰਾਤ ਨੂੰ ਠੰਡ ਹੋ ਜਾਂਦੀ ਹੈ। ਇਸ ਕਾਰਨ ਜਿਸ ਪੰਡਾਲ ਦੇ ਵਿੱਚ ਡੱਲੇਵਾਲ ਸਾਹਿਬ ਰਾਤ ਨੂੰ ਆਰਾਮ ਕਰਦੇ ਹਾਂ ਉਸ ਨੂੰ ਚਾਰੋਂ ਪਾਸੇ ਮੋਟੀਆਂ ਪੱਲੀਆਂ ਲਗਾ ਕੇ ਕਵਰ ਕਰ ਦਿੱਤਾ ਗਿਆ ਹੈ। ਹੁਣ ਸਖਤ ਪਹਿਰੇ ਥੱਲੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਹੋਵੇਗਾ। ਜਿਸ ਨੂੰ ਲੈ ਕੇ ਵਲੰਟੀਅਰਾਂ ਦੀ ਵੱਡੀ ਫੌਜ ਸਟੇਜ ਦੇ ਆਸ-ਪਾਸ ਤੈਨਾਤ ਕੀਤੀ ਗਈ ਹੈ। ਅੱਠ-ਅੱਠ ਘੰਟੇ ਦੀਆਂ ਸਿਫਟਾਂ ਦੇ ਵਿੱਚ ਵਲੰਟੀਅਰ ਕੰਮ ਕਰਨਗੇ। ਇੱਕ ਸਿਫਟ ਦੇ ਵਿੱਚ 50 ਵਲੰਟੀਅਰ ਸਟੇਜ ਦੇ ਆਸ ਪਾਸ ਮੋਰਚਾ ਸੰਭਾਲਣਗੇ।