ਮੋਗਾ: ਇੱਕ ਪਾਸੇ ਲੋਕ ਸਭਾ ਚੋਣਾਂ ਦਾ ਜ਼ੋਰ ਹੈ ਤਾਂ ਦੂਜੇ ਪਾਸੇ ਕਿਸਾਨਾਂ ਦਾ ਸੰਘਰਸ਼ ਵੀ ਵੱਧ ਰਿਹਾ ਹੈ। ਉਥੇ ਹੀ ਮੋਗਾ ਵਿਖੇ ਪਹੁੰਚੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮੋਗਾ ਦੇ ਵਿਸ਼ਵਕਰਮਾ ਭਵਨ ਗੁਰਦੁਆਰਾ ਸਾਹਿਬ ਵਿੱਚ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਅਤੇ ਆਪਣੀ ਆਉਣ ਵਾਲੀ ਰਣਨੀਤੀ ਵਾਰੇ ਵਿਚਾਰ ਵਟਾਂਦਰਾ ਕੀਤਾ। ਉਥੇ ਹੀ ਉਹਨਾਂ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ਸਾਰੇ ਪੰਜਾਬ ਵਿੱਚ ਇਸੇ ਤਰ੍ਹਾਂ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਜਿਵੇਂ ਹੁਣ ਪੰਜਾਬ ਵਿੱਚ ਇਲੈਕਸ਼ਨਾਂ ਦਾ ਸਮਾਂ ਚੱਲ ਰਿਹਾ ਹੈ ਲੋਕ ਸਭਾ ਚੋਣਾਂ ਦਾ ਸਮਾਂ ਲਗਭਗ ਨੇੜੇ ਹੈ ਤੇ 1 ਜੂਨ ਨੂੰ ਵੋਟਾਂ ਪੈਣੀਆਂ ਹਨ। ਇਸ ਤੋਂ ਬਾਅਦ ਸਰਕਾਰ ਕਿਸ ਦੀ ਬਣਦੀ ਹੈ ਕਿਸ ਦੀ ਨਹੀਂ ਇਸ ਨਾਲ ਸਾਨੂੰ ਕੋਈ ਵੀ ਫਰਕ ਨਹੀਂ ਪਵੇਗਾ।
ਕਿਸਾਨਾ ਨਾਲ ਅਹਿਮ ਮੀਟਿੰਗ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਡਾ ਅੰਦੋਲਨ ਜੋ ਇੱਕ ਵਾਰ ਰੁਕਿਆ ਹੋਇਆ ਸੀ। ਉਸ ਨੂੰ ਮੁੜ ਤੇਜ਼ ਕਰਨਾ ਹੈ ਸਾਨੂੰ ਕਿਸੇ ਵੀ ਸਮੇਂ ਕਾਲ ਆ ਸਕਦੀ ਹੈ। ਅਗਰ ਸਾਨੂੰ ਸਰਕਾਰ ਕਹਿੰਦੀ ਹੈ ਕਿ ਤੁਸੀਂ ਦਿੱਲੀ ਚਲੇ ਜਾਓ ਤਾਂ ਅਸੀਂ ਦਿੱਲੀ ਵੱਲ ਕੂਚ ਕਰਾਂਗੇ ਜਿਸ ਨਾਲ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਪਿੰਡਾਂ ਵਿੱਚੋਂ ਟਰਾਲੀਆਂ ਟਰੈਕਟਰ ਲੈ ਕੇ ਜਾਈਏ। ਜਿਸ ਨਾਲ ਸਾਡਾ ਮੋਰਚਾ ਹੋਰ ਤਕੜਾ ਹੋਵੇ। ਉਸ ਦੀ ਤਿਆਰੀ ਦੇ ਲਈ ਅੱਜ ਅਸੀਂ ਇਹ ਮੀਟਿੰਗ ਕੀਤੀ ਤੇ ਜਿਵੇਂ ਲੋਕਾਂ ਦਾ ਜੋ ਪੋਲੀਟੀਕਲ ਲੀਡਰ ਵੋਟਾਂ ਵਿੱਚ ਖੜੇ ਹੋਏ ਹਨ ਜੋ ਲੋਕਾਂ ਦਾ ਸਿਲਸਿਲਾ ਉਹਨਾਂ ਨੂੰ ਸਵਾਲ ਕਰਨ ਦਾ ਲਗਾਤਾਰ ਜਾਰੀ ਹੈ ਉਸ ਦੇ ਸਬੰਧ ਵਿੱਚ ਵੀ ਅਸੀਂ ਅੱਜ ਵਿਚਾਰ ਵਟਾਂਦਰਾ ਕੀਤਾ ਹੈ
- ਕਿਸਾਨ ਮਜ਼ਦੂਰ ਤੇ ਵਪਾਰੀ ਦਾ ਭਵਿੱਖ ਸਵਾਰਣ ਲਈ ਜਰੂਰੀ ਹੈ ਦੇਸ਼ ਵਿੱਚ ਬਦਲਾਅ ਆਵੇ: ਜੀਤ ਮਹਿੰਦਰ ਸਿੰਘ ਸਿੱਧੂ - lok sabha eletion 2024
- ਮੋਗਾ ਪਹੁੰਚੇ ਅਸਾਮ ਦੇ ਮੁੱਖ ਮੰਤਰੀ ਹਿਮਾਂਤਾ ਬਿਸਵਾ ਸਰਮਾ, ਹੰਸ ਰਾਜ ਹੰਸ ਦੇ ਹੱਕ 'ਚ ਕੀਤਾ ਪ੍ਰਚਾਰ - lok sabha election 2024
- ਇੱਥੇ ਕਰਵਾਇਆ ਜਾ ਰਿਹਾ ਹੈ 'ਮਾਨਸਿਕ ਸਿਹਤ ਜਾਗਰੂਕਤਾ' ਈਵੈਂਟ, ਅਦਾਕਾਰ ਗੁਰਪ੍ਰੀਤ ਘੁੱਗੀ ਵੀ ਹੋਣਗੇ ਸ਼ਾਮਿਲ - Gurpreet Ghuggi