ਤਰਨਤਾਰਨ :ਵਿਧਾਨ ਸਭਾ ਹਲਕਾ ਤਰਨਤਾਰਨ ਅਤੇ ਥਾਣਾ ਸਰਾਏ ਅਮਾਨਤ ਖਾਂ ਦੇ ਅਧੀਨ ਪੈਂਦੇ ਪਿੰਡ ਗੰਡੀਵਿੰਡ ਵਿਖੇ ਮਾਮੂਲੀ ਤਕਰਾਰ ਨੂੰ ਲੈ ਕੇ ਦੋ ਧਿਰਾਂ ਵਿੱਚ ਅੰਨੇ ਵਾਹ ਗੋਲੀਆਂ, ਡਾਂਗਾਂ, ਸੋਟੇ ਅਤੇ ਕਿਰਪਾਨਾਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਝਗੜੇ ਦੌਰਾਨ ਦੋ ਵਿਅਕਤੀ ਗੰਭੀਰ ਜਖਮੀ ਹੋ ਗਏ। ਜਿਨਾਂ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।
ਮਾਮੂਲੀ ਤਕਰਾਰ ਨੂੰ ਲੈ ਕੇ ਦੋ ਧਿਰਾਂ 'ਚ ਚੱਲੀਆਂ ਅੰਨੇਵਾਹ ਗੋਲੀਆਂ, ਇਲਾਕੇ ਵਿੱਚ ਫੈਲਿਆ ਦਹਿਸ਼ਤ ਦਾ ਮਾਹੌਲ - Shots fired between the two sides - SHOTS FIRED BETWEEN THE TWO SIDES
Shots fired between the two sides : ਵਿਧਾਨ ਸਭਾ ਹਲਕਾ ਤਰਨਤਾਰਨ ਅਤੇ ਥਾਣਾ ਸਰਾਏ ਅਮਾਨਤ ਖਾਂ ਦੇ ਅਧੀਨ ਪੈਂਦੇ ਪਿੰਡ ਗੰਡੀਵਿੰਡ ਵਿਖੇ ਮਾਮੂਲੀ ਤਕਰਾਰ ਨੂੰ ਲੈ ਕੇ ਦੋ ਧਿਰਾਂ ਵਿੱਚ ਅੰਨੇ ਵਾਹ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।
Published : Jun 5, 2024, 12:12 PM IST
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੁਰਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਗੰਡੀਵਿੰਡ ਨੇ ਦੱਸਿਆ ਕਿ ਉਸਦੇ ਚਾਰ ਲੜਕੇ ਹਨ ਅਤੇ ਇੱਕ ਲੜਕਾ ਸਤਬੀਰ ਸਿੰਘ ਜੋ ਕਿ ਉਸਦੇ ਕਹਿਣੇ ਤੋਂ ਬਾਹਰ ਹੈ, ਜਿਸ ਨੂੰ ਉਸਨੇ ਬੇਦਖਲ ਵੀ ਕੀਤਾ ਹੋਇਆ ਹੈ ਅਤੇ ਬੀਤੇ ਕੁਝ ਦਿਨ ਪਹਿਲਾਂ ਉਸਦਾ ਝਗੜਾ ਪਿੰਡ ਦੇ ਹੀ ਵਿਅਕਤੀ ਪਾਲ ਸਿੰਘ ਨਾਲ ਹੋ ਗਿਆ। ਉਸੇ ਹੀ ਰੰਜਿਸ਼ ਦੇ ਤਹਿਤ ਪਾਲ ਸਿੰਘ ਆਪਣੇ 20 ਤੋਂ 25 ਅਣਪਛਾਤੇ ਸਾਥੀਆਂ ਨਾਲ ਤੇਜਧਾਰ ਹਥਿਆਰਾਂ ਕਿਰਪਾਨਾਂ ਸੋਟਿਆਂ ਅਤੇ ਬੰਦੂਕਾਂ ਨਾਲ ਲੈਸ ਹੋ ਕੇ ਉਸਦੇ ਘਰ ਵਿੱਚ ਹਮਲਾ ਕਰ ਦਿੱਤਾ ਤੇ ਉਸਦੀ ਮਾਰਕਟਾਈ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਉਹਨਾਂ ਮਾਰ ਦਿੱਤਾ, ਮਾਰ ਦਿੱਤਾ ਦਾ ਰੋਲਾ ਪਾਇਆ ਤਾਂ ਉਹਨਾਂ ਦਾ ਮਹੱਲਾ ਇਕੱਠਾ ਹੋ ਗਿਆ ਅਤੇ ਜਦੋਂ ਮੁਹੱਲੇ ਦੀ ਨੌਜਵਾਨ ਬਿਕਰਮ ਸਿੰਘ ਅਤੇ ਕਰਨ ਸਿੰਘ ਉਹਨਾਂ ਨੂੰ ਛਡਾਉਣ ਆਏ ਤਾਂ ਉਕਤ ਵਿਅਕਤੀਆਂ ਨੇ ਉਹਨਾਂ ਦੀ ਵੀ ਕੁੱਟਮਾਰ ਕੀਤੀ। ਕੁੱਟਮਾਰ ਦੌਰਾਨ ਬਿਕਰਮ ਸਿੰਘ ਦੇ ਗੋਲੀ ਵੱਜੀ ਅਤੇ ਕਰਨ ਸਿੰਘ ਦੇ ਸਿਰ ਤੇ ਸੱਟ ਲੱਗ ਗਈ ਜਿਸ ਕਾਰਨ ਉਹ ਜਖਮੀ ਹੋ ਗਏ।
- ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਜਿੱਤ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ - Gurjit Singh Aujla winner
- ਐਮਪੀ ਬਨਣ ਤੋਂ ਬਾਅਦ ਪਹਿਲੀ ਵਾਰ ਘਰ ਪਹੁੰਚੇ ਮੀਤ ਹੇਅਰ ਦਾ ਪਰਿਵਾਰ ਤੇ ਸਮਰਥਕਾਂ ਵਲੋਂ ਸ਼ਾਨਦਾਰ ਸਵਾਗਤ - Meet Hayer great welcome
- ਜਿੱਤ ਤੋਂ ਬਾਅਦ ਸ਼ੇਰ ਸਿੰਘ ਘੁਬਾਇਆ ਨੇ ਫਿਰੋਜ਼ਪੁਰ ਹਲਕੇ ਲਈ ਕੀਤਾ ਵੱਡਾ ਐਲਾਨ - Sher Singh Ghubaya big announcement
ਇਸ ਸੰਬੰਧੀ ਜਦੋਂ ਥਾਣਾ ਸਰਾਏ ਮਾਤ ਖਾਂ ਦੀ ਐਸਐਚਓ ਰਜਿੰਦਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਮਾਮੂਲੀ ਤਕਰਾਰ ਨੂੰ ਲੈ ਕੇ ਦੋ ਧਿਰਾਂ ਵਿੱਚ ਝਗੜਾ ਹੋਇਆ ਹੈ ਅਤੇ ਝਗੜੇ ਦੌਰਾਨ ਬਿਕਰਮ ਸਿੰਘ ਅਤੇ ਕਰਨ ਜਖਮੀ ਹੋਏ ਜਿਨਾਂ ਨੂੰ ਸਿਵਿਲ ਹਸਪਤਾਲ ਤਰਨ ਤਰਨ ਜੇਰੇ ਇਲਾਜ ਲਈ ਭੇਜ ਦਿੱਤਾ ਹੈ। ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਤਫਤੀਸ਼ ਤੋਂ ਬਾਅਦ ਸੰਬੰਧਿਤ ਵਿਅਕਤੀਆਂ ਦੇ ਖਿਲਾਫ ਜਲਦ ਮਾਮਲਾ ਦਰਜ ਕੀਤਾ ਜਾਵੇਗਾ।