ਪੰਜਾਬ

punjab

ETV Bharat / state

ਕਾਂਗਰਸ ਸਰਕਾਰ ਵੇਲੇ ਦੇ ਅਧੂਰੇ ਪ੍ਰੋਜੈਕਟ ਨਹੀਂ ਹੋਏ ਪੂਰੇ, ਆਪਣੇ ਕੰਮ ਛੱਡ ਕੇ 'ਆਪ' ਪਾਰਟੀ ਨਾਲ ਮਿਲ ਚੁੱਕੇ ਨੇ MP ਵੜਿੰਗ, ਮੈਂਬਰ ਪਾਰਲੀਮੈਂਟ ਨੇ ਚੁੱਕੇ ਸਵਾਲ - MEMBER OF PARLIAMENT RAVNEET BITTU

ਲੁਧਿਆਣਾ ਦੇ ਵਿੱਚ ਕਾਂਗਰਸ ਦੇ ਕਾਰਜਕਾਲ ਦੌਰਾਨ ਤੁਹਾਡੀ ਗਿਣਤੀ ਵਿੱਚ ਪ੍ਰੋਜੈਕਟ ਲਿਆਂਦੇ ਸਨ ਜਿਨ੍ਹਾਂ ਨੂੰ ਲੈ ਕੇ ਰਵਨੀਤ ਬਿੱਟੂ ਸਵਾਲ ਖੜੇ ਕੀਤੇ ਹਨ।

MEMBER OF PARLIAMENT RAVNEET BITTU
ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਚੁੱਕੇ ਸਵਾਲ (Etv Bharat)

By ETV Bharat Punjabi Team

Published : Jan 30, 2025, 4:36 PM IST

ਲੁਧਿਆਣਾ : ਜ਼ਿਲ੍ਹੇ ਵਿੱਚ ਕਾਂਗਰਸ ਦੇ ਕਾਰਜਕਾਲ ਦੌਰਾਨ ਵੱਡੀ ਗਿਣਤੀ ਦੇ ਵਿੱਚ ਕਈ ਪ੍ਰੋਜੈਕਟ ਸ਼ੁਰੂ ਕੀਤੇ ਗਏ ਸਨ। ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਹੁਣ ਇਹਨਾਂ ਪ੍ਰੋਜੈਕਟਾਂ ਨੂੰ ਲੈ ਕੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਹੈ ਕਿ ਪ੍ਰੋਜੈਕਟ ਪੂਰੇ ਨਹੀਂ ਹੋਏ, ਸਰਕਾਰ ਦੀ ਇਸ ਵਿੱਚ ਕਿਤੇ ਨਾ ਕਿਤੇ ਅਣਗਹਿਲੀ ਹੈ। ਬਿੱਟੂ ਨੇ ਦਾਅਵਾ ਕੀਤਾ ਗਿਆ ਹੈ ਕਿ ਦੁਬਈ ਨਗਰ ਹਲਕਾ ਵਿੱਚ ਸਾਲ 2021 ਦੇ ਅੰਦਰ ਹਲਕਾ ਇੰਪਰੂਵਮੈਂਟ ਟਰੱਸਟ ਵੱਲੋਂ ਲਗਭਗ 8.5 ਕਰੋੜ ਦੀ ਲਾਗਤ ਦੇ ਨਾਲ 8250 ਵਰਗ ਗਜ ਵਿੱਚ ਬਣਨ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾ ਉਦਘਾਟਨ ਕੀਤਾ ਸੀ ਜੋ ਕਿ 2022 ਦੇ ਵਿੱਚ ਸ਼ੁਰੂ ਹੋਣਾ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਇਹ ਸਕੂਲ ਅੱਧ ਵਿਚਾਲੇ ਹੀ ਲਟਕਿਆ ਹੋਇਆ ਹੈ।

ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਚੁੱਕੇ ਸਵਾਲ (Etv Bharat)

ਰਵਨੀਤ ਬਿੱਟੂ ਕਿਹਾ ਕਿ "ਸਕੂਲ ਦੀ ਇਮਾਰਤ ਦੀ ਮੁਰੰਮਤ ਵੀ ਪੂਰੀ ਨਹੀਂ ਹੋਈ। ਸਿੱਖਿਆ ਅਤੇ ਸਿਹਤ ਦਾ ਨਾਅਰਾ ਦੇਣ ਵਾਲੀ ਸਰਕਾਰ ਕਿਤੇ ਨਾ ਕਿਤੇ ਇਸ ਖੇਤਰ ਦੇ ਵਿੱਚ ਫੇਲ੍ਹ ਸਾਬਿਤ ਹੋਈ ਹੈ।" ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ 2019 ਤੋਂ 2024 ਦੇ ਵਿਚਕਾਰ ਸਮਾਰਟ ਸਿਟੀ ਸਕੀਮ ਦੇੇ ਤਹਿਤ 11.26 ਕਰੋੜ ਰੁਪਏ ਦੀ ਰਾਸ਼ੀ ਦੇ ਨਾਲ ਖਿਡਾਰੀਆਂ ਦੇ ਲਈ ਨਵੇਂ ਬਾਸਕਿਟਬਾਲ ਇੰਡੋਰ ਕੋਰਟ ਬਣਾਉਣ ਸਬੰਧੀ ਵੀ ਪੰਜਾਬ ਸਰਕਾਰ ਉੱਤੇ ਸਵਾਲ ਖੜੇ ਕੀਤੇ ਹਨ। ਮੌਜੂਦਾ ਸਰਕਾਰ ਦੇ ਅੜਿੱਕੇ ਕਰਕੇ ਇਨ੍ਹਾਂ ਕੰਮਾਂ ਦੇ ਵਿੱਚ ਦੇਰੀ ਹੋ ਰਹੀ ਹੈ ਅਤੇ ਖਿਡਾਰੀਆਂ ਨੂੰ ਪ੍ਰੈਕਟਿਸ ਕਰਨ ਦੇ ਮੌਕੇ ਨਹੀਂ ਮਿਲ ਰਹੇ। ਇਸ ਨੂੰ ਜਲਦੀ ਸ਼ੁਰੂ ਕਰਵਾਉਣਾ ਚਾਹੀਦਾ ਹੈ।

'ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ ਰਾਜਾ ਵੜਿੰਗ'

ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ "ਹੁਣ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਇਨ੍ਹਾਂ ਕੰਮਾਂ ਵੱਲ ਕੋਈ ਧਿਆਨ ਨਹੀਂ ਦੇ ਰਹੇ ਹਨ। ਉਹ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਹੀ ਕੰਮ ਕਰ ਰਹੇ ਹਨ।" ਇਸ ਦੌਰਾਨ ਉਹਨਾਂ ਸਟੇਡੀਅਮ ਦੇ ਕੰਮਾਂ ਦਾ ਜਾਇਜ਼ਾ ਲਿਆ ਅਤੇ ਖਿਡਾਰੀਆਂ ਦੇ ਨਾਲ ਗੱਲਬਾਤ ਵੀ ਕੀਤੀ।

ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਚੁੱਕੇ ਸਵਾਲ (Etv Bharat)

'ਸਰਕਾਰ ਦੇ ਸਾਰੇ ਦਾਅਵੇ ਖੋਖਲੇ'

ਇਸ ਸਬੰਧੀ ਜਦੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ "ਇਕੱਲਾ ਇਹੀ ਸਕੂਲ ਨਹੀਂ ਸਗੋਂ ਕਈ ਅਜਿਹੇ ਪ੍ਰੋਜੈਕਟ ਹਨ, ਜੋ ਕਾਂਗਰਸ ਦੇ ਕਾਰਜਕਾਲ ਦੇ ਦੌਰਾਨ ਲਿਆਂਦੇ ਗਏ ਸਨ। ਉਹ ਪ੍ਰੋਜੈਕਟ ਪੂਰੇ ਨਹੀਂ ਹੋਏ। ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਅਤੇ ਸਿਹਤ ਦੇ ਖੇਤਰ ਦੇ ਵਿੱਚ ਕੰਮ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਉਨ੍ਹਾਂ ਦੇ ਦਾਅਵੇ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋ ਰਹੇ ਹਨ।"

ABOUT THE AUTHOR

...view details