ਸੰਗਰੂਰ: ਸੰਗਰੂਰ ਦੇ ਸੀਵਰੇਜ ਬੋਰਡ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਸੰਗਰੂਰ ਦੇ ਸੀਵਰੇਜ ਬੋਰਡ ਦੇ ਮੂਹਰੇ ਪ੍ਰਦਰਸ਼ਨ ਕੀਤਾ ਗਿਆ ਅਤੇ ਮੇਨ ਗੇਟ ਨੂੰ ਜਿੰਦਰਾ ਲਾ ਦਿੱਤਾ ਗਿਆ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੀਵਰੇਜ ਬੋਰਡ ਦੇ ਕੱਚੇ ਮੁਲਾਜ਼ਮਾਂ ਦੇ ਆਗੂਆਂ ਨੇ ਕਿਹਾ ਕਿ ਤਕਰੀਬਨ ਸਾਨੂੰ ਡੇਢ ਸਾਲ ਹੋ ਗਿਆ ਹੈ ਆਪਣੀਆਂ ਮੰਗਾਂ ਨੂੰ ਸੀਵਰੇਜ ਬੋਰਡ ਦੇ ਕੋਲੇ ਰੱਖਦਿਆਂ ਹੋ ਗਿਆ, ਪਰ ਸੀਵਰੇਜ ਬੋਰਡ ਦੇ ਸਿਰ ਦੇ ਉੱਤੇ ਜੂ ਨਹੀਂ ਸਰਕ ਰਹੀ। ਸੀਵਰੇਜ ਬੋਰਡ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਦਫ਼ਤਰ ਦੇ ਮੇਨ ਗੇਟ ਨੂੰ ਬੰਦ ਕਰਕੇ ਜਿੰਦਰਾ ਲਾ ਦਿੱਤਾ ਗਿਆ।
ਸੀਵਰੇਜ ਬੋਰਡ ਦੇ ਮੁਲਾਜ਼ਮਾਂ ਨੇ ਵਿਭਾਗ ਖਿਲਾਫ਼ ਖੋਲ੍ਹਿਆ ਮੋਰਚਾ, ਦਫ਼ਤਰ ਦੇ ਮੇਨ ਗੇਟ ਨੂੰ ਲਾਇਆ ਜਿੰਦਰਾ - Sewerage Board Office - SEWERAGE BOARD OFFICE
Sewerage Board Office: ਸੰਗਰੂਰ ਦੇ ਸੀਵਰੇਜ ਬੋਰਡ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੀਵਰੇਜ ਬੋਰਡ ਦੇ ਦਫ਼ਤਰ ਦੇ ਮੇਨ ਗੇਟ ਨੂੰ ਜਿੰਦਰਾ ਲਾ ਕੇ ਕੀਤਾ ਰੋਸ ਪ੍ਰਦਰਸ਼ਨ ਕੀਤਾ ਗਿਆ। ਪੜ੍ਹੋ ਪੂਰੀ ਖਬਰ...
Published : Jul 17, 2024, 12:40 PM IST
ਘੱਟ ਮੁਲਾਜ਼ਮਾਂ ਤੋਂ ਵੱਧ ਕੰਮ: ਸੀਵਰੇਜ ਬੋਰਡ ਦੇ ਕੱਚੇ ਮੁਲਾਜ਼ਮਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਜੇ ਸਾਡੀ ਤਨਖਾਹ ਦੀ ਗੱਲ ਕੀਤੀ ਜਾਵੇ ਤਾਂ ਸਾਡੀ ਤਨਖਾਹ ਬਹੁਤ ਜਿਆਦਾ ਘੱਟ ਹੈ। ਜਿਸ ਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ। ਉਸ ਉੱਪਰ ਸਾਨੂੰ ਦੋ-ਦੋ ਮਹੀਨੇ ਤਨਖਾਹ ਨਹੀਂ ਦਿੱਤੀ ਜਾਂਦੀ ਅਤੇ ਜਿਹੜੇ ਸਾਡੇ ਮੁਲਾਜ਼ਮਾਂ ਦੀ ਗਿਣਤੀ ਹੈ ਬਹੁਤ ਹੀ ਘੱਟ ਹੈ। ਘੱਟ ਮੁਲਾਜ਼ਮਾਂ ਦੇ ਹੋਣ ਦੇ ਕਾਰਨ ਸਾਡੇ ਤੋਂ ਵੱਧ ਕੰਮ ਲਿਆ ਜਾਂਦਾ ਹੈ। ਇਸ ਸਬੰਧ ਦੇ ਵਿੱਚ ਅਸੀਂ ਸੀਵਰੇਜ ਬੋਰਡ ਅਤੇ ਇੱਕ ਪ੍ਰਾਈਵੇਟ ਕੰਪਨੀ ਦੇ ਮੈਂਬਰਾਂ ਨੂੰ ਮਿਲੇ ਹਾਂ, ਪਰ ਸਾਨੂੰ ਸਿਵਾਏ ਲਾ ਰਹੇ ਦੇ ਕੁਝ ਨਹੀਂ ਮਿਲਿਆ।
ਹੜਤਾਲ ਕਰਨਾ ਸਾਡਾ ਸ਼ੌਂਕ ਨਹੀਂ ਮਜਬੂਰੀ ਹੈ: ਇਸ ਸੰਬੰਧ ਦੇ ਵਿੱਚ ਅਸੀਂ ਸੰਗਰੂਰ ਦੇ ਐਮ.ਐਲ.ਏ. ਨਰਿੰਦਰ ਗੁਰਭਰਾ ਜੀ ਨੂੰ ਵੀ ਮਿਲੇ ਹਾਂ। ਪਰ ਉਨਾਂ ਤੋਂ ਵੀ ਸਾਨੂੰ ਕੋਈ ਆਸ ਨਜ਼ਰ ਨਹੀਂ ਆ ਰਹੀ ਜਦੋਂ ਅਸੀਂ ਮੀਟਿੰਗ ਕਰਦੇ ਹਾਂ ਤਾਂ ਸਾਨੂੰ ਕਿਹਾ ਜਾਂਦਾ ਹੈ। ਤੁਹਾਡੀਆਂ ਮੰਗਾਂ ਜਲਦ ਹੀ ਪੂਰੀਆਂ ਕੀਤੀਆਂ ਜਾਣਗੀਆਂ ਅਤੇ ਨਵੇਂ ਮੁਲਾਜ਼ਮਾਂ ਦੀ ਭਰਤੀ ਵੀ ਕੀਤੀ ਜਾਵੇਗੀ। ਪਰ ਸਿਵਾਏ ਲਾਰੇ ਦੇ ਸਾਨੂੰ ਸਰਕਾਰਾਂ ਵੱਲੋਂ ਕੁਝ ਨਹੀਂ ਮਿਲ ਰਿਹਾ। ਜਿਸ ਤੋਂ ਅੱਜ ਅਸੀਂ ਦੁਖੀ ਹੋ ਕੇ ਇੱਕ ਸੰਕੇਤਕ ਧਰਨਾ ਦਿੱਤਾ ਹੈ ਜਿਹੜੇ ਮੇਨ ਗੇਟ ਨੂੰ ਜਿੰਦਰਾ ਲਾ ਦਿੱਤਾ ਹੈ। ਜੇਕਰ ਸਾਡੀਆਂ ਮੰਗਾਂ ਪੂਰੀਆਂ ਨਾ ਹੋਈਆਂ, ਤਾਂ ਸਾਡਾ ਸੰਘਰਸ਼ ਹੋਰ ਵੀ ਤੇਜ਼ ਹੋਵੇਗਾ, ਕਿਉਂਕਿ ਸਵਾਏ ਧਰਨੇ ਜਾਂ ਰੋਸ ਮੁਜ਼ਾਰੇ ਦੇ ਇਲਾਵਾ ਸਾਨੂੰ ਕੋਈ ਹੋਰ ਰਸਤਾ ਨਹੀਂ ਦਿਖ ਰਿਹਾ। ਧਰਨੇ ਲਾਉਣਾ ਜਾਂ ਹੜਤਾਲ ਕਰਨਾ ਸਾਡਾ ਸ਼ੌਂਕ ਨਹੀਂ ਮਜਬੂਰੀ ਹੈ।
- ਸਾਵਣ ਮਹੀਨੇ ਦੀ ਸ਼ੁਰੂਆਤ 'ਤੇ ਮਾਤਾ ਚਿੰਤਾਪੁਰਨੀ ਦੇ ਸਲਾਨਾ ਮੇਲੇ ਨੂੰ ਲੈ ਕੇ ਸੰਗਤਾਂ ਦੇ 'ਚ ਛਾਈਆਂ ਰੌਣਕਾਂ - Mata Chintapurni fair
- ਹਿਜ਼ਬੁਲ ਮੁਜਾਹਿਦੀਨ ਨੂੰ ਪੈਸਾ ਭੇਜਣ ਲਈ UAPA, NDPS Act ਤਹਿਤ ਗ੍ਰਿਫ਼ਤਾਰ ਚਾਰ ਮੁਲਜ਼ਮਾਂ ਨੂੰ ਹਾਈਕੋਰਟ ਤੋਂ ਮਿਲੀ ਰਾਹਤ - hizbul mujahideen related case
- ਦੇਰ ਰਾਤ ਮਿਲੀ ਨਵਦੀਪ ਜਲਬੇੜਾ ਨੂੰ ਮਿਲੀ ਜ਼ਮਾਨਤ, ਕਿਸਾਨਾਂ ਦਾ ਹੁਣ ਅੱਜ ਦਾ ਇਹ ਰਹੇਗਾ ਪ੍ਰੋਗਰਾਮ - Farmer Protest Update