ਮੋਦੀ-ਸ਼ਾਹ ਅਤੇ ਖਟੱਰ ਨੂੰ ਕਿਸਾਨਾਂ ਦੀ ਚੇਤਾਵਨੀ (Moga reporter) ਮੋਗਾ: ਪੰਜਾਬ ਭਰ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਕਾਲ 'ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਕੇਂਦਰ ਅਤੇ ਹਰਿਆਣਾ ਸਰਕਾਰ ਦੇ ਪੁਤਲੇ ਫੂਕੇ ਗਏ। ਉੱਥੇ ਹੀ ਅੱਜ ਮੋਗਾ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ,ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਮਨਹੋਰਲਾਲ ਖੱਟੜ ਦੇ ਪੁਤਲੇ ਫੂਕੇ ਗਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਲਵਜੀਤ ਸਿੰਘ ਦੱਦਾਹੂਰ ਤੇ ਰਣਵੀਰ ਸਿੰਘ ਰਾਣਾ ਜਨਰਲ ਸਕੱਤਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਾਂਝੇ ਤੌਰ 'ਤੇ ਪੁਤਲਾ ਫੂਕ ਕੇ ਆਪਣਾ ਰੋਸ ਪ੍ਰਗਟਾਇਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ 'ਤੇ ਨਿਸ਼ਾਨੇ ਸਾਧੇ।
ਕਿਸਾਨਾਂ ਨਾਲ ਵਾਅਦੇ ਕਰਕੇ ਮੁਕਰੀਆਂ ਸਰਕਾਰਾਂ:ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਖਨੋਰੀ ਬਾਡਰਾਂ ਉੱਪਰ ਧਰਨਾ ਦਿੱਤਾ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਇੱਕ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ। ਬਾਕੀ ਸਾਡੀਆਂ ਮੁੱਖ ਮੰਗਾਂ ਕਿਸਾਨਾਂ ਨੂੰ ਰਿਵਾਇਤੀ ਫਸਲਾਂ ਉੱਪਰ ਐਮਐਸਪੀ ਦੇਣ ਤੋਂ ਇਲਾਵਾ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨਾਲ ਵਾਅਦਾ ਕਰਕੇ ਅਜੇ ਤੱਕ ਵੀ ਕੋਈ ਮੰਗ ਪੂਰੀ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਕਿਸਾਨਾਂ ਦੀ ਦੁਸ਼ਮਣ ਸਰਕਾਰ ਸਾਹਿਬ ਤੋਂ ਰਹੀ ਹੈ ਉੱਥੇ ਪੰਜਾਬ ਸਰਕਾਰ ਵੀ ਕੇਂਦਰ ਦੀ ਹਾਂ ਵਿੱਚ ਹਾਂ ਮਿਲਾ ਕੇ ਉਹਨਾਂ ਦਾ ਸਾਥ ਦੇ ਰਹੀ ਹੈ।
ਖਨੌਰੀ ਕਾਂਡ ਦੇ ਮੁਲਜ਼ਮਾਂ ਨੁੰ ਸਰਕਾਰ ਨੇ ਦਿੱਤਾ ਸਨਮਾਨ :ਉਹਨਾਂ ਕਿਹਾ ਕਿ ਖਨੌਰੀ ਬਾਰਡਰ ਤੇ ਛੱਡੀ ਅਥਰੂ ਗੈਸ ਅਤੇ ਗੋਲੀਆਂ ਨਾਲ ਸ਼ਹੀਦ ਤੇ ਜਖਮੀ ਹੋਏ ਤੇ ਕਿਸਾਨਾਂ ਨੂੰ ਇਨਸਾਫ ਦਵਾਉਣ ਵਿੱਚ ਪੰਜਾਬ ਸਰਕਾਰ ਵੀ ਫੇਲ੍ਹ ਸਾਬਿਤ ਹੋਈ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਇਨਸਾਫ ਦੇਣ ਦੀ ਬਜਾਏ ਸਰਕਾਰਾਂ ਨੇ ਉਹਨਾਂ ਪੁਲਿਸ ਵਾਲਿਆਂ ਨੂੰ ਸਨਮਾਨਿਤ ਕੀਤਾ ਹੈ। ਜੋ ਕਿ ਬੇਹੱਦ ਮਾੜੀ ਗੱਲ ਹੈ ,ਉਹਨਾਂ ਕਿਹਾ ਕਿ ਇੰਝ ਤਾਂ ਪੁਲਿਸ ਵਾਲਿਆਂ ਨੂੰ ਹੋਰ ਵੀ ਸ਼ਹਿ ਮਿਲੇਗੀ ਅਤੇ ਓਹ ਕਿਸੇ ਉੱਤੇ ਵੀ ਗੋਲੀਆਂ ਵਰ੍ਹਾ ਦੇਣਗੇ, ਕਿਉਂਕਿ ਸਰਕਾਰ ਵੱਲੋਂ ਉਹਨਾਂ ਨੂੰ ਹੱਲਾ ਸ਼ੇਰੀ ਦੇ ਕੇ ਫੀਤੀਆਂ ਲੱਗਦੀਆਂ ਹਨ। ਕਿਸਾਨ ਆਗੂ ਰਾਣਾ ਰਣਬੀਰ ਸਿੰਘ ਨੇ ਕਿਹਾ ਕਿ ਭਾਜਪਾ ਸਰਕਾਰ ਅਡਾਨੀ ਅਤੇ ਅੰਬਾਨੀਆਂ ਦੀ ਗ਼ੁਲਾਮ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਇਹ ਸਬ ਇਸ ਕੀਤਾ ਜਾ ਰਿਹਾ ਹੈ ਕਿ ਲੋਕ ਆਪਣੇ ਹੱਕ ਮੰਗੇ ਬੰਦ ਕਰ ਦੇਣਗੇ।
ਮੋਗਾ 'ਚ ਕਿਸਾਨਾਂ ਨੇ ਫੁਕਿਆ ਮੋਦੀ-ਸ਼ਾਹ ਅਤੇ ਖਟੱਰ ਦਾ ਪੁੱਤਲਾ (Moga reporter) ਲੋਕ ਏਕਤਾ ਪਲਟ ਸਕਦੀ ਹੈ ਤਖਤਾ: ਇਸ ਮੌਕੇ ਕਿਸਾਨਾਂ ਨੇ ਆਪਣੀ ਅਗਲੀ ਰਣਨੀਤੀ ਬਾਰੇ ਗੱਲ ਕਰਦਿਆਂ ਕਿਸਾਨ ਆਗੂ ਰਾਣਾ ਰਣਬੀਰ ਸਿੰਘ ਨੇ ਕਿਹਾ ਕਿ ਅਗਲੀਆਂ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ। ਭਾਵੇਂ ਕਿੰਨੇ ਵੀ ਸਾਲ ਕਿਓਂ ਨਾ ਲੱਗ ਜਾਣ ਅਸੀਂ ਆਪਣੇ ਧਰਨਿਆਂ ਤੋਂ ਉੱਠਣ ਵਾਲੇ ਨਹੀਂ ਹਾਂ। ਉਨ੍ਹਾਂ ਕਿਹਾ ਕਿ ਪੁਤਲਾ ਫੂਕ ਕੇ ਕਿਸਾਨਾਂ ਨੇ ਦੱਸਿਆ ਹੈ ਕਿ ਅੱਗ ਨਾਲ ਖੇਡਣਾ ਚੰਗਾ ਨਹੀਂ ਹੈ। ਮੋਦੀ ਅਤੇ ਹਰਿਆਣਾ ਸਰਕਾਰ ਨੂੰ ਸਮਝਣ ਦੀ ਲੋੜ ਹੈ ਕਿ ਲੋਕ ਏਕਤਾ ਹੀ ਤਖ਼ਤੇ ਪਲਟਦੀ ਹੈ ਅਤੇ ਹੁਣ ਵੀ ਪਲਟ ਸਕਦੀ ਹੈ।
ਅਗਲੀ ਰਣਨੀਤੀ ਦਾ ਐਲਾਨ : ਇਸ ਮੌਕੇ ਕਿਸਾਨ ਆਗੁਉਹਨਾਂ ਕਿਹਾ ਇੱਕ 15 ਅਗਸਤ ਨੂੰ ਦੇਸ਼ ਪੱਧਰੀ ਟਰੈਕਟਰ ਮਾਰਚ ਕੱਢਿਆ ਜਾਵੇਗਾ, ਨਾਲ ਹੀ 31 ਅਗਸਤ ਨੂੰ ਅੰਦੋਲਨ ਦੇ ਦੋ ਸੌ ਦਿਨ ਪੂਰੇ ਹੋਣ ਤੇ ਬਾਰਡਰਾਂ ਉੱਤੇ ਵੱਡਾ ਇੱਕਠ ਕੀਤਾ ਜਾਵੇਗਾ। ਜੀਂਦ ਦੇ ਵਿਚ ਵੀ ਰੈਲੀ ਕੱਢੀ ਜਾਵੇਗੀ। ਇਸ ਮੌਕੇ ਕਿਸਾਨ ਆਗੂਆਂ ਵੱਲੋਂ ਮੋਗਾ ਵਿਖੇ ਹਜ਼ਾਰਾਂ ਦੀ ਗਿਨਤੀ 'ਚ ਟਰੈਕਟਰ ਮਾਰਚ ਕੱਢਿਆ ਜਾਵੇਗਾ ਉਸ ਵਿੱਚ ਵਧ ਤੋਂ ਵਧ ਕਿਸਾਨ ਅਤੇ ਨੌਜਵਾਨਾਂ ਨੂੰ ਪਹੁੰਚਣ ਦੀ ਅਪੀਲ ਵੀ ਕੀਤੀ ਹੈ।