ਨਸ਼ੇ 'ਚ ਧੁੱਤ ਏਐਸਆਈ ਨੇ ਆਈਸਕ੍ਰੀਮ ਖਾ ਰਹੇ ਮੁਲਾਜ਼ਮ ਦਰੜੇ (Etv Bharat (ਰਿਪੋਰਟ - ਪੱਤਰਕਾਰ, ਲੁਧਿਆਣਾ)) ਲੁਧਿਆਣਾ:ਸ਼ਨੀਵਾਰ ਦੀ ਰਾਤ ਇੱਕ ਨਸ਼ੇ ਵਿੱਚ ਧੁੱਤ ਇਹ ਏਐਸਆਈ ਨੇ ਹੀ ਸੜਕ ਦੇ ਕਿਨਾਰੇ ਖੜੇ ਆਈਸਕ੍ਰੀਮ ਖਾ ਰਹੇ ਪੀਸੀਆਰ ਉੱਤੇ ਤੈਨਾਤ ਦੋ ਪੁਲਿਸ ਕਰਮੀਆਂ ਉੱਤੇ ਗੱਡੀ ਚੜਾ ਦਿੱਤੀ। ਇਸ ਦੇ ਚੱਲਦਿਆਂ ਨਸ਼ੇ ਵਿੱਚ ਧੁੱਤ ਏਐਸਆਈ ਦੋਨਾਂ ਨੂੰ ਕਰੀਬ 15 ਮੀਟਰ ਤੱਕ ਘੜੀਸਦਾ ਹੋਇਆ ਲੈ ਗਿਆ ਅਤੇ ਇਸੇ ਦੌਰਾਨ ਕਾਰ ਦੇ ਟਾਇਰ ਹੇਠਾਂ ਆਉਣ ਕਾਰਨ ਇੱਕ ਪੁਲਿਸ ਕਰਮੀ ਦੀ ਮੌਤ ਹੋ ਗਈ। ਜਦਕਿ, ਦੂਜੇ ਦੇ ਪੈਰ ਤੱਕ ਟੁੱਟ ਗਏ।
ਮੁਲਜ਼ਮ ਏਐਸਆਈ ਗ੍ਰਿਫਤਾਰ: ਉਧਰ ਮ੍ਰਿਤਕ ਦੀ ਪਛਾਣ ਹੈਡ ਕਾਂਸਟੇਬਲ ਆਕਾਸ਼ਦੀਪ ਸਿੰਘ ਦੇ ਰੂਪ ਵਜੋਂ ਹੋਈ ਹੈ ਅਤੇ ਦੂਜੇ ਸਾਥੀ ਏਐਸਆਈ ਸਤਨਾਮ ਸਿੰਘ ਨੂੰ ਡੀਐਮਸੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੇ ਤੁਰੰਤ ਬਾਅਦ ਹੀ ਪੁਲਿਸ ਟੀਮ ਨੇ ਮੁਲਜ਼ਮ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ।
ਸ਼ਰਾਬ ਦੇ ਨਸ਼ੇ ਵਿੱਚ ਕੀਤਾ ਐਕਸੀਡੈਂਟ: ਇੱਥੇ ਵੀ ਦੱਸ ਦਈਏ ਕਿ ਮੁਲਜ਼ਮ ਏਐਸਆਈ ਬਲਵਿੰਦਰ ਸਿੰਘ ਥਾਣਾ ਡਿਵੀਜ਼ਨ ਨੰਬਰ 2 ਵਿੱਚ ਤੈਨਾਤ ਹੈ। ਮ੍ਰਿਤਕ ਹੈਡ ਕਾਂਸਟੇਬਲ ਦੀ ਸ਼ਨਾਖਤ ਆਕਾਸ਼ਦੀਪ ਸਿੰਘ ਦੇ ਰੂਪ ਦੇ ਵਿੱਚ ਹੋਈ ਹੈ। ਘਟਨਾ ਤੋਂ ਬਾਅਦ ਤੁਰੰਤ ਹੀ ਪੁਲਿਸ ਨੇ ਮੁਲਜ਼ਮ ਏਐਸਆਈ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਬੀਤੇ ਦਿਨ ਮ੍ਰਿਤਕ ਦਾ ਅੰਤਿਮ ਸਸਕਾਰ ਕਰਵਾਇਆ ਗਿਆ। ਮੁਲਜ਼ਮ ਏਐਸਆਈ ਥਾਣਾ ਡਿਵੀਜ਼ਨ ਨੰਬਰ 2 ਦੇ ਵਿੱਚ ਤੈਨਾਤ ਸੀ। ਜਿਸ ਵੇਲੇ ਇਸ ਹਾਦਸੇ ਨੂੰ ਅੰਜਾਮ ਦਿੱਤਾ ਗਿਆ ਉਸ ਵੇਲੇ ਮੁਲਜ਼ਮ ਏਐਸਆਈ ਸਿਵਲ ਦੇ ਵਿੱਚ ਸੀ।
ਮ੍ਰਿਤਕ ਮੁਲਾਜ਼ਮ ਦੇ ਦੋ ਬੱਚੇ: ਆਕਾਸ਼ਦੀਪ ਸਾਲ 2009 ਦੇ ਵਿੱਚ ਪੁਲਿਸ ਦੇ ਵਿੱਚ ਭਰਤੀ ਹੋਇਆ ਸੀ। ਸੂਤਰਾਂ ਦੇ ਮੁਤਾਬਿਕ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਗੱਡੀ ਚਲਾਉਣ ਵਾਲੇ ਏਐਸਆਈ ਬਲਵਿੰਦਰ ਸਿੰਘ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਨਸ਼ੇ ਦੇ ਵਿੱਚ ਹੋਣ ਕਰਕੇ ਉਹ ਕਾਰ ਉੱਤੇ ਕੰਟਰੋਲ ਨਹੀਂ ਕਰ ਸਕਿਆ। ਆਕਾਸ਼ਦੀਪ ਦੇ ਦੋ ਬੱਚੇ ਹਨ। ਇਸ ਸਬੰਧੀ ਐਸਐਚਓ ਜੈਦੀਪ ਜਾਖੜ ਨੇ ਜਾਣਕਾਰੀ ਸਾਂਝੀ ਕੀਤੀ ਹੈ।