ਜਲੰਧਰ: ਪੇਸ਼ੇ ਤੋਂ ਕਿਸਾਨ ਦੇ ਇਹ ਬੱਚੇ ਪੜਦੇ ਤਾਂ ਟਾਪ ਦੇ ਸਕੂਲ 'ਚ ਨੇ ਪਰ ਖੇਤੀਬਾੜੀ ਵੱਲ ਇਹਨਾਂ ਦਾ ਖਾਸ ਧਿਆਨ ਹੈ। ਸਕੂਲੋਂ ਆ ਕੇ ਖੇਤਾਂ ਵਿੱਚ ਵਾਹੀ ਕਰਨਾ ਇਹਨਾਂ ਦਾ ਸ਼ੋਕ ਹੀ ਨਹੀਂ ਬਲਕਿ ਜੁਨੂੰਨ ਬਣ ਚੁੱਕਿਆ ਹੈ। ਇਹ ਬੱਚੇ ਖੇਤਾਂ ਵਿੱਚ ਟਰੈਕਟਰ ਹੀ ਨਹੀਂ ਚੱਲਾਂਦੇ ਬਲਕਿ ਪਸ਼ੂਆਂ ਲਈ ਪੱਠੇ ਕੁਤਰਨ, ਪਸ਼ੂਆਂ ਨੂੰ ਪੱਠੇ ਪਾਣ ਅਤੇ ਖੇਤੀ ਦੇ ਹੋਰ ਕੱਮ ਵਿੱਚ ਬਾਖੂਬੀ ਕਰਦੇ ਹਨ।
'ਸ਼ਹਿਰ ਦੇ ਸਭ ਤੋਂ ਵਧੀਆ ਸਕੂਲ ਵਿੱਚ ਪੜਾ ਰਹੇ ਹਨ ਪਿਤਾ':ਇਹਨਾਂ ਬੱਚਿਆਂ ਦਾ ਕਹਿਣਾ ਹੈ ਕੀ ਉਹਨਾਂ ਦੇ ਪਿਤਾ ਉਨ੍ਹਾਂ ਨੂੰ ਸ਼ਹਿਰ ਦੇ ਸਭ ਤੋਂ ਵਧੀਆ ਸਕੂਲ ਵਿੱਚ ਪੜਾ ਰਹੇ ਹਨ ਪਰ ਉਹ ਚਾਹੁੰਦੇ ਨੇ ਕੀ ਉਹ ਇਹ ਪੜਾਈ ਕਰ ਅੱਗੇ ਜਾ ਕੇ ਆਪਣੀ ਆਪਣੀ ਖੇਤੀ ਬਾੜੀ ਵਧਾਉਣਾ ਚਾਹੁੰਦੇ। ਆਪਣੇ ਸਕੂਲ ਬਾਰੇ ਉਹ ਕਹਿੰਦੇ ਨੇ ਕੀ ਹਾਲਾਂਕੀ ਓਹਨਾਂ ਦੇ ਸਕੂਲ ਵਿੱਚ ਸ਼ਹਿਰ ਦੇ ਵੱਡੇ ਤੋਂ ਵੱਡੇ ਵਿਆਪਾਰੀ ਅਤੇ ਅਫਸਰਾਂ ਦੇ ਬੱਚੇ ਪੜਦੇ ਨੇ ਪਰ ਕਦੀ ਵੀ ਕਿਸਾਨ ਦੇ ਬਚੇ ਹੋਣ ਕਰਕੇ ਉਨ੍ਹਾਂ ਨਾਲ ਕੋਈ ਭੇਦਭਾਵ ਨਹੀਂ ਹੋਇਆ। ਸਗੋਂ ਉਹ ਸਾਰੇ ਕੱਠੇ ਹੋ ਕੇ ਪੜਦੇ ਲਿਖਦੇ ਅਤੇ ਖੇਡਦੇ ਹਨ, ਇਹੀ ਨਹੀਂ ਉਨ੍ਹਾਂ ਸਾਰਿਆਂ ਦਾ ਇਹਨਾਂ ਦੇ ਨਾਲ ਖਾਸ ਪਿਆਰ ਹੈ।
'ਜੇਕਰ ਇਸੇ ਤਰਾਂ ਪੰਜਾਬ ਵਿੱਚੋਂ ਨੌਜਵਾਨ ਵਿਦੇਸ਼ ਜਾਂਦੇ ਰਹੇ ਤਾਂ ਇਕ ਦਿਨ ਪੰਜਾਬ ਖਾਲੀ ਹੋ ਜਾਵੇਗਾ':ਉਨ੍ਹਾਂ ਮੁਤਾਬਿਕ ਉਹ ਨਹੀਂ ਚਾਹੁੰਦੇ ਕਿ ਉਹ ਵੀ ਪੰਜਾਬ ਦੇ ਲੱਖਾਂ ਨੌਜਵਾਨਾਂ ਵਾਂਗ ਵਿਦੇਸ਼ ਜਾਕੇ ਕੰਮ ਕਰਨ, ਬੱਚਿਆਂ ਦਾ ਕਹਿਣਾ ਹੈ ਕੀ ਜੇ ਇਸੇ ਤਰਾਂ ਪੰਜਾਬ ਵਿੱਚੋਂ ਨੌਜਵਾਨ ਵਿਦੇਸ਼ ਜਾਂਦੇ ਰਹੇ ਤਾਂ ਇਕ ਦਿਨ ਪੰਜਾਬ ਖਾਲੀ ਹੋ ਜਾਵੇਗਾ। ਉਨ੍ਹਾਂ ਮੁਤਾਬਿਕ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਬੱਚਾ ਵਿਦੇਸ਼ ਨਹੀਂ ਜਾਣਾ ਚਾਹੁੰਦਾ। ਉਨ੍ਹਾਂ ਮੁਤਾਬਿਕ ਖੇਤੀ ਬਾੜੀ ਹੀ ਉਨ੍ਹਾਂ ਦੇ ਪਰਿਵਾਰ ਦਾ ਕਿੱਤਾ ਹੈ ਅਤੇ ਉਹ ਆਪਣੇ ਇਸ ਕਿੱਤੇ ਨੂੰ ਛੱਡਣਾ ਨਹੀਂ ਚਾਉਂਦੇ। ਉਹ ਵਧਿਆ ਸਕੂਲ ਵਿੱਚ ਵਧੀਆ ਪੜਾਈ ਕਰ ਅੱਗੇ ਖੇਤੀਬਾੜੀ ਦੀ ਪੜਾਈ ਕਰਨਾ ਚਾਉਂਦੇ ਨੇ ਤਾਂ ਕਿ ਆਪਣੀ ਖੇਤੀ ਬਾੜੀ ਨੂੰ ਹੋਰ ਵਧਾ ਸਕਣ।