ਪੰਜਾਬ

punjab

ETV Bharat / state

ਭਾਜਪਾ ਆਗੂ ਨਿਮਿਸ਼ਾ ਮਹਿਤਾ ਦਾ ਪੰਜਾਬ ਸਰਕਾਰ ਉੱਤੇ ਇਲਜ਼ਾਮ, ਕਿਹਾ-ਬੂਟੇ ਲਗਾਉਣ ਦੀ ਮੁਹਿੰਮ 'ਚ ਜ਼ਿਲ੍ਹਾ ਪ੍ਰਸ਼ਾਸਨ ਕਰ ਰਿਹਾ ਵੱਡਾ ਭ੍ਰਿਸ਼ਟਾਚਾਰ - corruption in the sapling campaign - CORRUPTION IN THE SAPLING CAMPAIGN

ਹੁਸ਼ਿਆਰਪੁਰ ਵਿੱਚ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ 38 ਲੱਖ ਬੂਟੇ ਲਗਾਉਣ ਦੀ ਗੱਲ ਆਖੀ ਪਰ ਇਸ ਨੂੰ ਭਾਜਪਾ ਆਗੂ ਨਿਮਿਸ਼ਾ ਮਹਿਤਾ ਕੋਰਾ ਝੂਠ ਦੱਸ ਰਹੇ ਹਨ। ਉਨ੍ਹਾਂ ਆਖਿਆ ਕਿ ਬੂਟਿਆਂ ਦੇ ਨਾਮ ਉੱਤੇ ਵੱਡਾ ਭ੍ਰਿਸ਼ਟਾਚਾਰ ਕੀਤਾ ਗਿਆ ਹੈ।

SAPLING CAMPAIGN
ਭਾਜਪਾ ਆਗੂ ਨਿਮਿਸ਼ਾ ਮਹਿਤਾ ਦਾ ਪੰਜਾਬ ਸਰਕਾਰ ਉੱਤੇ ਇਲਜ਼ਾਮ (etv bharat punjab (ਰਿਪੋਟਰ ਹੁਸ਼ਿਆਰਪੁਰ))

By ETV Bharat Punjabi Team

Published : Jul 26, 2024, 5:38 PM IST

ਨਿਮਿਸ਼ਾ ਮਹਿਤਾ, ਭਾਜਪਾ ਆਗੂ (etv bharat punjab (ਰਿਪੋਟਰ ਹੁਸ਼ਿਆਰਪੁਰ))

ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ 'ਚ 38 ਲੱਖ ਬੂਟੇ ਲਗਾਉਣ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਾਅਵੇ ਨੂੰ ਸਿਰੇ ਤੋਂ ਖਾਰਜ ਕਰਦਿਆਂ ਭਾਜਪਾ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਕਿਹਾ ਕਿ 38 ਲੱਖ ਬੂਟੇ ਜ਼ਿਲ੍ਹਾ ਹੁਸ਼ਿਆਪੁਰ 'ਚ ਲਗਾਉਣ ਦਾ ਦਾਅਵਾ ਸਰਾਸਰ ਗਲਤ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਬੀਤੇ ਦਿਨੀਂ ਮੀਡੀਆ 'ਚ ਜਾਰੀ ਖ਼ਬਰਾਂ 'ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 38 ਲੱਖ ਬੂਟੇ ਲਗਾਉਣ ਦੀ ਗੱਲ ਸਾਹਮਣੇ ਆਈ ਸੀ।


ਵੇਰਵੇ ਕੀਤੇ ਸਾਂਝੇ: ਨਿਮਿਸ਼ਾ ਮਹਿਤਾ ਨੇ ਕਿਹਾ ਕ੍ਹੁ ਸ਼ਿਆਰਪੁਰ ਜ਼ਿਲ੍ਹੇ 'ਚ ਕੁੱਲ 7 ਹਲਕੇ ਹਨ ਅਤੇ ਜੇਕਰ 38 ਲੱਖ ਬੂਟੇ 7 ਹਲਕਿਆਂ 'ਚ ਵੰਡੇ ਜਾਣ ਤਾਂ 5 ਲੱਖ 42 ਹਜ਼ਾਰ 857 ਬੂਟੇ ਇੱਕ ਹਲਕੇ ਦੇ ਹਿੱਸੇ ਆਉਂਦੇ ਹਨ ਅਤੇ ਜੇਕਰ ਹਲਕਾ ਗੜ੍ਹਸ਼ੰਕਰ ਦੀ ਗੱਲ ਕਰੀਏ ਤਾਂ ਇੱਥੇ 173 ਪਿੰਡ ਅਤੇ 2 ਨਿੱਕੇ ਸ਼ਹਿਰ ਹਨ। ਜੇਕਰ 5 ਲੱਖ 42 ਹਜ਼ਾਰ 857 ਬੂਟੇ ਇਨ੍ਹਾਂ 173 ਪਿੰਡਾਂ ਅਤੇ ਦੋ ਸ਼ਹਿਰਾਂ 'ਚ ਤਕਸੀਮ ਕਰਕੇ ਭੇਜਣੇ ਹੋਣ ਤਾਂ ਇਕ ਪਿੰਡ ਦੇ ਹਿੱਸੇ 3102 ਬੂਟੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਅਸਲੀਅਤ 'ਚ ਪਿੰਡਾਂ ਨੂੰ 100 ਤੋਂ 200 ਬੂਟੇ ਭੇਜੇ ਜਾ ਰਹੇ ਹਨ।

ਪੰਜਾਬ ਸਰਕਾਰ ਉੱਤੇ ਇਲਜ਼ਾਮ: ਨਿਮਿਸ਼ਾ ਮਹਿਤਾ ਨੇ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਬੂਟਿਆਂ ਦੇ ਨਾਂ ਉੱਤੇ ਵੱਡਾ ਘਪਲਾ ਕਰ ਰਿਹਾ ਹੈ ਕਿਉਂਕਿ ਬੂਟੇ ਜ਼ਿਆਦਾ ਹਿੱਸੇ ਆਉਂਦੇ ਹਨ ਅਤੇ ਪਿੰਡਾਂ ਨੂੰ ਬੂਟੇ ਬਹੁਤ ਥੋੜ੍ਹੇ ਭੇਜੇ ਜਾ ਰਹੇ ਹਨ। ਭਾਜਪਾ ਆਗੂ ਨੇ ਕਿਹਾ ਜੇਕਰ ਘਪਲਾ ਨਹੀਂ ਹੋ ਰਿਹਾ ਤਾਂ ਪ੍ਰਸ਼ਾਸਨ ਪਿੰਡ-ਪਿੰਡ ਕਿੰਨੇ-ਕਿੰਨੇ ਬੂਟੇ ਲਗਾ ਰਿਹਾ ਹੈ, ਇਸ ਵੇਰਵੇ ਨੂੰ ਬਕਾਇਤਾ ਜਨਤਕ ਕਰੇ। ਨਿਮਿਸ਼ਾ ਮਹਿਤਾ ਨੇ ਕਿਹਾ ਕੇਂਦਰ ਦੀ ਭਾਰਤ ਸਰਕਾਰ ਨੇ ਪਿਛਲੇ ਸਾਲ 160 ਕਰੋੜ ਰੁਪਏ ਬੂਟੇ ਲਗਾਉਣ ਅਤੇ ਜੰਗਲਾਂ 'ਚ ਪੌਦਾ ਰੋਪਣ ਵਾਸਤੇ ਭੇਜੇ ਸਨ ਪਰ ਉਹ ਕਿਧਰੇ ਵੀ ਖ਼ਰਚ ਹੋਇਆ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਆਖਿਆ ਕਿ ਖੁੱਦ ਤਾਂ ਬੂਟੇ ਪੰਜਾਬ ਸਰਕਾਰ ਨੇ ਕੀ ਲਾਉਣੇ ਹਨ ਪਰ ਜੋ ਕੇਂਦਰ ਸਰਕਾਰ ਵੱਲੋਂ ਬੂਟੇ ਭੇਜੇ ਜਾ ਰਹੇ ਹਨ ਉਹ ਵੀ ਕਿਤੇ ਨਹੀਂ ਲਗਾਏ ਗਏ।

ABOUT THE AUTHOR

...view details