ਮੋਗਾ: ਜਦੋਂ ਤੋਂ ਲੋਕ ਸਭਾ ਚੋਣਾਂ ਦਾ ਸਿਲਸਿਲਾ ਜਾਰੀ ਹੋਇਆ ਹੈ, ਉਸ ਸਮੇਂ ਤੋਂ ਹੀ ਪੰਜਾਬੀ ਕਲਾਕਾਰ ਬਾਲੀਵੁੱਡ ਐਕਟਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਨਿਤਰੇ ਹੋਏ ਹਨ। ਅਲੱਗ-ਅਲੱਗ ਸਮਿਆਂ ਤੇ ਜੇ ਗੱਲ ਕੀਤੀ ਜਾਵੇ ਤਾਂ ਕਰਮਜੀਤ ਅਨਮੋਲ ਦੇ ਹੱਕ ਵਿੱਚ ਕਦੇ ਗਿੱਪੀ ਗਰੇਵਾਲ, ਬੀਨੂ ਢਿੱਲੋਂ, ਗੁਰ ਸਿਮਰਨ ਮੰਡ, ਗੈਵੀ ਚਾਹਲ, ਸ਼ੇਰਾ ਵਰਗੇ ਹੋਰ ਵੀ ਕਈ ਪੰਜਾਬੀ ਐਕਟਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਹਲਕਾ ਫਰੀਦਕੋਟ ਚੋਣ ਲੜ ਰਹੇ ਕਰਮਜੀਤ ਸਿੰਘ ਅਨਮੋਲ ਨੂੰ ਮੋਗਾ ਟਰੱਕ ਯੂਨੀਅਨ ਨੇ ਦਿੱਤਾ ਸਮਰਥਨ ਬਾਲੀਵੁੱਡ ਐਕਟਰ ਗੈਵੀ ਚਾਹਲ ਨੇ ਕਰਮਜੀਤ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਲੋਕ ਸਭਾ ਚੋਣਾਂ ਦਾ ਸਿਲਸਿਲਾ:ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ। ਉਦਾਂ ਹੀ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣਾ ਚੋਣ ਪ੍ਰਚਾਰ ਸਿਖਰਾਂ ਤੇ ਲੈ ਕੇ ਜਾਇਆ ਜਾ ਰਿਹਾ ਹੈ। ਉੱਥੇ ਹੀ ਜੇ ਅੱਜ ਗੱਲ ਕੀਤੀ ਜਾਵੇ ਤਾਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਤੋਂ ਕਰਮਜੀਤ ਸਿੰਘ ਅਨਮੋਲ ਨੂੰ ਉਸ ਸਮੇਂ ਵੱਡਾ ਬਲ ਮਿਲਿਆ। ਜਦੋਂ ਮੋਗਾ ਦੀ ਟਰੱਕ ਯੂਨੀਅਨ ਨੇ ਉਨ੍ਹਾਂ ਨੂੰ ਸਮਰਥਨ ਦੇ ਕੇ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਦਾ ਵਿਸ਼ਵਾਸ ਦਵਾਇਆ। ਉੱਥੇ ਹੀ ਜੇ ਗੱਲ ਕੀਤੀ ਜਾਵੇ ਤਾਂ ਜਦੋਂ ਤੋਂ ਲੋਕ ਸਭਾ ਚੋਣਾਂ ਦਾ ਸਿਲਸਿਲਾ ਜਾਰੀ ਹੋਇਆ ਹੈ। ਉਸ ਸਮੇਂ ਤੋਂ ਹੀ ਹੈਂ ਪੰਜਾਬੀ ਕਲਾਕਾਰ ਬਾਲੀਵੁੱਡ ਐਕਟਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਨਿਤਰੇ ਹੋਏ ਹਨ ਅਲੱਗ-ਅਲੱਗ ਸਮਿਆਂ ਤੇ ਜੇ ਗੱਲ ਕੀਤੀ ਜਾਵੇ ਤਾਂ ਕਰਮਜੀਤ ਅਨਮੋਲ ਦੇ ਹੱਕ ਵਿੱਚ ਕਦੇ ਗਿੱਪੀ ਗਰੇਵਾਲ, ਬੀਨੂ ਢਿੱਲੋਂ, ਗੁਰ ਸਿਮਰਨ ਮੰਡ, ਗੈਵੀ ਚਾਹਲ, ਸ਼ੇਰਾ ਵਰਗੇ ਹੋਰ ਵੀ ਕਈ ਪੰਜਾਬੀ ਐਕਟਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ।