ਬਰਨਾਲਾ: ਜ਼ਿਲ੍ਹਾ ਬਰਨਾਲਾ ਵਿਖੇ ਚੱਲਦੀ ਕਾਰ ਨੂੰ ਅੱਗ ਲੱਗਣ ਨਾਲ ਕਰਕੇ ਸੜ ਕੇ ਮਰੇ ਵਿਅਕਤੀ ਦਾ ਮਾਮਲਾ ਇੱਕ ਕਤਲ ਵਜੋਂ ਸਾਹਮਣੇ ਆਇਆ। ਮ੍ਰਿਤਕ ਹਰਚਰਨ ਸਿੰਘ ਦੀ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਬੇਰਹਿਮੀ ਨਾਲ ਮਾਰਿਆ ਪਤੀ ਦਾ ਕਤਲ ਕੀਤਾ ਸੀ। ਬਰਨਾਲਾ ਪੁਲਿਸ ਨੇ ਘਟਨਾ ਦੇ 20 ਦਿਨ ਬਾਅਦ ਸੱਚ ਸਾਹਮਣੇ ਲਿਆਂਦਾ ਹੈ।
ਘਟਨਾ ਉੱਤੇ ਸ਼ੱਕ: ਇਸ ਮੌਕੇ ਜਾਣਕਾਰੀ ਦਿੰਦਿਆਂ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ 16 ਜੂਨ ਨੂੰ ਬਰਨਾਲਾ ਵਿਖੇ ਇੱਕ ਆਲਟੋ ਕਾਰ ਨੂੰ ਦੁਪਹਿਰ ਸਮੇਂ ਅੱਗ ਲੱਗ ਗਈ ਸੀ ਅਤੇ ਉਸ ਵਿਚਲੇ ਵਿਅਕਤੀ ਦੀ ਮੌਕੇ ਉੱਤੇ ਮੌਤ ਹੋ ਗਈ ਸੀ। ਘਟਨਾ ਸਥਾਨ ਪੁਲਿਸ ਵੀ ਗਈ ਅਤੇ ਮ੍ਰਿਤਕ ਦੀ ਪਹਿਚਾਣ ਹਰਚਰਨ ਸਿੰਘ ਦੇ ਤੌਰ ਉੱਤੇ ਹੋਈ ਸੀ। ਇਸ ਘਟਨਾ ਨੂੰ ਇੱਕ ਹਾਦਸੇ ਦੀ ਤਰ੍ਹਾਂ ਪੇਸ਼ ਕੀਤਾ ਗਿਆ ਪਰ ਪੁਲਿਸ ਨੇ ਮੌਕੇ ਉੱਤੇ ਇਸ ਮਾਮਲੇ ਦੀ ਫ਼ੋਰੈਂਸਿਕ ਟੀਮ ਨੂੰ ਨਾਲ ਲੈ ਕੇ ਜਾਂਚ ਸ਼ੁਰੂ ਕੀਤੀ ਤਾਂ ਇਸ ਘਟਨਾ ਉੱਤੇ ਸ਼ੱਕ ਜ਼ਾਹਰ ਹੋਇਆ।
ਪ੍ਰੇਮੀ ਨਾਲ ਮਿਲ ਕੇ ਕਤਲ: ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਬਾਅਦ ਵਿੱਚ ਘਟਨਾ ਦਾ ਸੱਚ ਸਾਹਮਣੇ ਆਇਆ। ਉਹਨਾਂ ਦੱਸਿਆ ਕਿ ਮ੍ਰਿਤਕ ਹਰਚਰਨ ਸਿੰਘ ਦਾ ਉਸ ਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕਤਲ ਕੀਤਾ ਹੈ। ਇਸ ਘਟਨਾ ਵਿੱਚ ਮੁਲਜ਼ਮ ਪ੍ਰੇਮੀ ਦਾ ਇੱਕ ਹੋਰ ਦੋਸਤ ਵੀ ਸ਼ਾਮਲ ਸੀ। ਉਹਨਾਂ ਦੱਸਿਆ ਕਿ ਮੁਲਜ਼ਮ ਦੇ ਮ੍ਰਿਤਕ ਦੀ ਪਤਨੀ ਨਾਲ ਨਜਾਇਜ਼ ਸਬੰਧ ਸਨ ਅਤੇ ਰਿਲੇਸ਼ਨ ਬਾਰੇ ਮ੍ਰਿਤਕ ਹਰਚਰਨ ਸਿੰਘ ਨੂੰ ਪਤਾ ਸੀ ਅਤੇ ਉਹ ਆਪਣੀ ਪਤਨੀ ਨੂੰ ਰੋਕਦਾ ਸੀ, ਜਿਸ ਕਾਰਨ ਇਹਨਾਂ ਨੇ ਆਪਣੇ ਰਿਲੇਸ਼ਨ ਤੋਂ ਹਰਚਰਨ ਸਿੰਘ ਨੂੰ ਹਟਾਉਣ ਦਾ ਫ਼ੈਸਲਾ ਲਿਆ।