ਪੰਜਾਬ

punjab

ETV Bharat / state

ਮੀਤ ਹੇਅਰ ਇੱਕ ਨਿਕੰਮਾ ਮੰਤਰੀ ਸਾਬਤ ਹੋਇਆ : ਸੁਖਪਾਲ ਖਹਿਰਾ, ਪੰਜਾਬ ਦੇ ਕਿਸੇ ਵੀ ਮੁੱਦੇ 'ਤੇ ਨਾ ਬੋਲਣ ਦੇ ਲਗਾਏ ਦੋਸ਼ - Big statement of Sukhpal Khaira

Lok Sabha Elections 2024 : ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਬਰਨਾਲਾ 'ਚ ਆਪਣਾ ਚੋਣ ਪ੍ਰਚਾਰ ਕੀਤਾ ਗਿਆ। ਉਹਨਾਂ ਵਲੋਂ ਬਰਨਾਲਾ ਦੇ ਮਹਿਲ ਕਲਾਂ ਹਲਕੇ ਦੇ ਪਿੰਡਾਂ ਵਿੱਚ ਚੋਣ ਸਭਾਵਾਂ ਨੂੰ ਸੰਬੋਧਨ ਕੀਤਾ ਗਿਆ।

BIG STATEMENT OF SUKHPAL KHAIRA
ਮੀਤ ਹੇਅਰ ਇੱਕ ਨਿਕੰਮਾ ਮੰਤਰੀ ਸਾਬਤ ਹੋਇਆ (ETV Bharat Barnala)

By ETV Bharat Punjabi Team

Published : May 12, 2024, 4:29 PM IST

ਮੀਤ ਹੇਅਰ ਇੱਕ ਨਿਕੰਮਾ ਮੰਤਰੀ ਸਾਬਤ ਹੋਇਆ (ETV Bharat Barnala)

ਬਰਨਾਲਾ :ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵੱਲੋਂ ਆਪਣਾ ਚੋਣ ਪ੍ਰਚਾਰ ਜਾਰੀ ਹੈ, ਜਿਸ ਤਹਿਤ ਉਹਨਾਂ ਵਲੋਂ ਬਰਨਾਲਾ ਦੇ ਮਹਿਲ ਕਲਾਂ ਹਲਕੇ ਦੇ ਪਿੰਡਾਂ ਵਿੱਚ ਚੋਣ ਸਭਾਵਾਂ ਨੂੰ ਸੰਬੋਧਨ ਕੀਤਾ ਗਿਆ। ਇਸ ਦੌਰਾਨ ਉਹਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਆਪ ਉਮੀਦਵਾਰ ਮੀਤ ਹੇਅਰ ਉੱਪਰ ਜੰਮ ਕੇ ਸਿਆਸੀ ਨਿਸ਼ਾਨੇ ਲਾਏ।

ਪੰਜਾਬ ਦੇ ਕਿਸੇ ਵੀ ਇੱਕ ਮੁੱਦੇ ਉੱਪਰ ਆਵਾਜ਼ ਨਹੀਂ ਕੱਢੀ :ਸੁਖਪਾਲ ਖਹਿਰਾ ਨੇ ਕਿਹਾ ਕਿ ਮੀਤ ਹੇਅਰ ਲੋਕਾਂ ਦੀ ਆਵਾਜ਼ ਪਾਰਲੀਮੈਂਟ ਵਿੱਚ ਬੁਲੰਦ ਕਰਨ ਦੀ ਗੱਲ ਕਹਿ ਰਿਹਾ ਹੈ। ਪਰ ਪਿਛਲੇ ਦੋ ਸਾਲਾਂ ਦੌਰਾਨ ਮੰਤਰੀ ਹੁੰਦਿਆਂ ਉਸ ਨੇ ਪੰਜਾਬ ਦੇ ਕਿਸੇ ਵੀ ਇੱਕ ਮੁੱਦੇ ਉੱਪਰ ਆਵਾਜ਼ ਨਹੀਂ ਕੱਢੀ। ਸਿੱਧੂ ਮੂਸੇ ਵਾਲੇ ਦਾ ਕਤਲ, ਬੰਦੀ ਸਿੰਘਾਂ ਦੀ ਰਿਹਾਈ, ਹਰਿਆਣਾ ਬਾਰਡਰ ਉੱਪਰ ਕਿਸਾਨਾਂ ਦੀ ਕੁੱਟਮਾਰ ਅਤੇ ਸ਼ੁੱਭਕਰਨ ਦੇ ਕਤਲ, ਗੁੱਜਰਾਂ ਪਿੰਡ 'ਚ ਜਹਿਰੀਲੀ ਸ਼ਰਾਬ ਨਾਲ ਲੋਕਾਂ ਦੀ ਮੌਤ ਤੋਂ ਇਲਾਵਾ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ ਮੀਤ ਹੇਅਰ ਨੇ ਇੱਕ ਵੀ ਸ਼ਬਦ ਆਪਣੀ ਜ਼ੁਬਾਨ ਤੋਂ ਨਹੀਂ ਕੱਢਿਆ। ਜੋ ਵਿਅਕਤੀ ਵਿਧਾਇਕ ਜਾਂ ਮੰਤਰੀ ਹੁੰਦਿਆਂ ਕੋਈ ਆਵਾਜ਼ ਨਹੀਂ ਉਠਾ ਸਕਿਆ, ਉਹ ਐਮਪੀ ਬਣ ਕੇ ਵੀ ਕੁਝ ਨਹੀਂ ਕਰੇਗਾ।

ਇੱਕ ਨਿਕੰਮਾ ਮੰਤਰੀ ਸਾਬਤ ਹੋਇਆ : ਉਹਨਾਂ ਕਿਹਾ ਕਿ ਮੀਤ ਹੇਅਰ ਇੱਕ ਨਿਕੰਮਾ ਮੰਤਰੀ ਸਾਬਤ ਹੋਇਆ ਹੈ। ਜਿਸ ਕਰਕੇ ਇਸ ਤੋਂ ਸਿੱਖਿਆ, ਸੜਕ, ਮਾਈਨਿੰਗ, ਜਲ ਸਰੋਤ ਵਰਗੇ ਅਹਿਮ ਮਹਿਕਮੇ ਵਾਪਸ ਲੈਣੇ ਪਏ ਹਨ। ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਖੁਦ ਲੋਕਾਂ ਨੂੰ ਸਵਾਲ ਕਰਨ ਲਈ ਕਹਿੰਦੇ ਸਨ, ਪਰੰਤੂ ਹੁਣ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਸੁਰੱਖਿਆ ਲੈ ਕੇ ਰੋਡ ਸ਼ੋ ਕਰ ਰਹੇ ਹਨ ਅਤੇ ਆਮ ਲੋਕਾਂ ਨੂੰ ਨੇੜੇ ਵੀ ਨਹੀਂ ਲੱਗਣ ਦੇ ਰਹੇ ਅਤੇ ਸਵਾਲ ਕਰਨ ਵਾਲਿਆਂ ਦੀ ਧੂਹ ਘੜੀਸ ਕੀਤੀ ਜਾ ਰਹੀ ਹੈ। ਆਪ ਸਰਕਾਰ ਇੱਕ ਫੇਲ੍ਹ ਸਰਕਾਰ ਸਾਬਤ ਹੋਈ ਹੈ।

ਸਮਾਜ ਸੇਵੀ ਭੋਲਾ ਸਿੰਘ ਵਿਰਕ ਨੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੁਖਪਾਲ ਖਹਿਰਾ ਇੱਕ ਇਮਾਨਦਾਰ ਅਤੇ ਧੜੱਲੇਦਾਰ ਨੇਤਾ ਹੈ, ਜੋ ਪੰਜਾਬ ਦੇ ਮੁੱਦਿਆਂ ਦੇ ਨਾਲ ਨਾਲ ਹਲਕਾ ਸੰਗਰੂਰ ਦੇ ਲੋਕਾਂ ਦੀ ਆਵਾਜ਼ ਪਾਰਲੀਮੈਂਟ ਵਿੱਚ ਬੁਲੰਦ ਕਰੇਗਾ, ਜਿਸ ਕਰਕੇ ਖਹਿਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਲੋੜ ਹੈ।

ABOUT THE AUTHOR

...view details