ਪੰਜਾਬ

punjab

ETV Bharat / state

ਵਿਧਾਇਕ ਪੰਡੋਰੀ ਨੇ ਕੀਤੀ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ, ਕਿਸਾਨ ਦੀ ਇੱਕ ਕਨਾਲ ਜ਼ਮੀਨ 'ਚ ਲਾਏ ਬੂਟੇ - Pandori started sapling planting - PANDORI STARTED SAPLING PLANTING

ਬਰਨਾਲਾ ਵਿੱਚ ਬੂਟੇ ਲਾਉਣ ਦੀ ਮੁਹਿੰਮ ਦਾ ਅਗਾਜ਼ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕੀਤਾ ਹੈ। ਕਿਸਾਨ ਨੇ ਇੱਕ ਕਨਾਲ ਥਾਂ ਬੂਟੇ ਲਾਉਣ ਲਈ ਦਿੱਤੀ ਅਤੇ ਵਿਧਾਇਕ ਨੇ ਬਰਨਾਲਾ ਵਿੱਚ ਬਟੇ ਲਾਉਣ ਦਾ ਨੇਕ ਕਾਰਜ ਅਰੰਭਿਆ।

sapling planting campaign
ਵਿਧਾਇਕ ਪੰਡੋਰੀ ਨੇ ਕੀਤੀ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ (etv bharat punjab (ਰਿਪੋਟਰ ਬਰਨਾਲਾ))

By ETV Bharat Punjabi Team

Published : Jul 22, 2024, 7:11 PM IST

ਕੁਲਵੰਤ ਸਿੰਘ ਪੰਡੋਰੀ, ਵਿਧਾਇਕ (etv bharat punjab (ਰਿਪੋਟਰ ਬਰਨਾਲਾ))

ਬਰਨਾਲਾ:ਜਿਲ੍ਹੇ ਦੇ ਪਿੰਡ ਚੀਮਾ ਵਿਖੇ ਸਮਾਜ ਸੇਵੀ ਅਤੇ ਸੀਨੀਅਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਲੂਕ ਸਿੰਘ ਧਾਲੀਵਾਲ ਵੱਲੋਂ ਵਾਤਾਵਰਣ ਸ਼ੁੱਧਤਾ ਲਈ ਕਰੀਬ 1 ਕਨਾਲ ਖੇਤ ਵਿੱਚ ਮਿੰਨੀ ਜੰਗਲ ਲਗਾਇਆ ਗਿਆ। ਇਸ ਮੌਕੇ ਪੌਦੇ ਲਗਾਉਣ ਲਈ ਵਿਸ਼ੇਸ਼ ਤੌਰ 'ਤੇ ਮਹਿਲ ਕਲਾਂ ਤੋਂ ਆਪ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਪੁੱਜੇ।


ਬੂਟੇ ਲਾਉਣ ਦੀ ਮੁਹਿੰਮ:ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਨੂੰ ਹਰਿਆ ਭਰਿਆ ਬਨਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਉਹ ਆਪਣੇ ਵਿਧਾਨ ਸਭਾ ਹਲਕੇ ਮਹਿਲ ਕਲਾਂ ਦੇ ਪਿੰਡਾਂ ਵਿੱਚ ਪੌਦੇ ਲਗਾਏ ਜਾ ਰਹੇ ਹਨ। ਰੋਜ਼ਾਨਾ ਉਹ 3-4 ਘੰਟੇ ਦਾ ਸਮਾਂ ਪਿੰਡਾਂ ਵਿੱਚ ਜਾ ਕੇ ਪੌਦੇ ਲਗਾਉਣ ਲਈ ਦੇ ਰਹੇ ਹਨ। ਇਹਨਾਂ ਪੌਦਿਆਂ ਦੀ ਸੰਭਾਲ ਲਈ ਮਨਰੇਗਾ ਮਜ਼ਦੂਰਾਂ ਦੀ ਡਿਊਟੀ ਜਾ ਰਹੀ ਹੈ। ਉਹਨਾਂ ਕਿਹਾ ਕਿ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਅਲੱਗ ਅਲੱਗ ਪਿੰਡਾਂ ਵਿੱਚ ਲਗਾਤਾਰ ਬੂਟੇ ਲਗਾ ਰਹੇ ਹਾਂ। ਹਰ ਪਿੰਡ ਨੂੰ 1000 ਪੌਦੇ ਦਿੱਤੇ ਜਾ ਰਹੇ ਹਨ। ਕੋਈ ਵੀ ਵਿਅਕਤੀ ਸਾਡੇ ਤੋਂ ਮੁਫ਼ਤ ਪੌਦੇ ਲਿਜਾ ਸਕਦਾ ਹੈ। ਪੰਚਾਇਤਾਂ, ਕਲੱਬ ਜਾਂ ਕਿਸਾਨ ਸਾਡੇ ਤੋਂ ਪੌਦੇ ਲੈ ਸਕਦੇ ਹਨ।

ਧਰਤੀ ਸੰਭਾਲਣ ਲਈ ਬੂਟੇ ਜ਼ਰੂਰੀ:ਪੰਡੋਰੀ ਮੁਤਾਬਿਕ ਧਰਤੀ ਉੱਤੇ ਜਨਜੀਵਨ ਲਈ ਪੌਦਿਆਂ ਦੀ ਬਹੁਤ ਲੋੜ ਹੈ। ਇੱਕ ਦਰੱਖਤ ਜਿਉਣ ਦੇ ਨਾਲ ਨਾਲ ਵਿਅਕਤੀ ਦੇ ਅੰਤਿਮ ਸੰਸਕਾਰ ਮੌਕੇ ਵੀ ਦਰੱਖਤ ਦੀ ਲੋੜ ਹੁੰਦੀ ਹੈ, ਜੋ ਲੱਕੜ ਦੇ ਰੂਪ ਵਿੱਚ ਸਾਡੀ ਲੋੜ ਪੂਰੀ ਕਰਦਾ ਹੈ। ਉਹਨਾਂ ਕਿਹਾ ਕਿ ਹਰ ਇੱਕ ਵਿਅਕਤੀ ਨੂੰ ਘੱਟ ਤੋਂ ਘੱਟ ਇੱਕ ਦਰੱਖਤ ਆਪਣੇ ਖੇਤ ਜ਼ਰੂਰ ਲਗਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਸਾਲ ਇਕੱਲੇ ਮਹਿਲ ਕਲਾਂ ਹਲਕੇ ਵਿੱਚ ਲੱਖਾਂ ਬੂਟੇ ਲਗਾਉਣਾ ਦੀ ਟੀਚਾ ਹੈ। ਉਹਨਾਂ ਕਿਹਾ ਕਿ ਪਿੰਡ ਚੀਮਾ ਦੇ ਮਲੂਕ ਸਿੰਘ ਧਾਲੀਵਾਲ ਵਲੋਂ ਆਪਣੀ ਨਿੱਜੀ ਜਗ੍ਹਾ ਵਿੱਚ ਆਪਣੇ ਵਿਰਾਸਤੀ , ਛਾਂਦਾਰ ਅਤੇ ਫ਼ਲਦਾਰ ਪੌਦੇ ਲਗਾਉਣ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਸਰਕਾਰ ਦੇ ਨਾਲ ਨਾਲ ਇਸ ਤਰ੍ਹਾਂ ਦੇ ਨਿੱਜੀ ਉਪਰਾਲੇ ਵੀ ਹੋਣੇ ਚਾਹੀਦੇ ਹਨ ਤਾਂ ਕਿ ਵਾਤਾਵਰਨ ਨੂੰ ਸ਼ੁੱਧ ਰੱਖਿਆ ਜਾ ਸਕੇ।

ਦੱਸ ਦਈਏ ਇਸ ਮੌਕੇ ਉਹਨਾਂ ਨਾਲ ਪੀਏ ਬਿੰਦਰ ਸਿੰਘ ਖਾਲਸਾ, ਜਗਸੀਰ ਸਿੰਘ ਚੀਮਾ, ਪਰਮਿੰਦਰ ਸਿੰਘ ਭੰਗੂ, ਸੁਖਜਿੰਦਰ ਸਿੰਘ, ਜਸਵੀਰ ਸਿੰਘ ਮਾਹੀ, ਆਜ਼ਾਦ ਕਲੱਬ ਦੇ ਪ੍ਰਧਾਨ ਜੀਵਨ ਸਿੰਘ ਧਾਲੀਵਾਲ, ਬਲਵੀਰ ਸਿੰਘ ਧਾਲੀਵਾਲ, ਸਰਪੰਚ ਜਤਿੰਦਰ ਸਿੰਘ, ਸੁਖਰਾਜ ਸਿੰਘ ਹੈਪੀ, ਪੁਲੀਸ ਚੌਂਕੀ ਇੰਚਾਰਜ ਬਲਜੀਤ ਸਿੰਘ, ਰਾਹੁਲ ਗਰਗ, ਗੁਰਮੇਲ ਸਿੰਘ ਸਿੱਖ ਆਦਿ ਵੀ ਹਾਜ਼ਰ ਸਨ।

ABOUT THE AUTHOR

...view details