ਅੰਮ੍ਰਿਤਸਰ:ਪੰਚਾਇਤੀ ਚੋਣਾਂ ਦੌਰਾਨ ਜਿੱਥੇ ਅੱਜ ਨਾਮਜਦਗੀਆਂ ਦਾਖਲ ਹੋਣੀਆਂ ਸ਼ੁਰੂ ਹੋ ਗਈਆਂ ਹਨ ਉੱਥੇ ਹੀ ਹਲਕਾ ਬਾਬਾ ਬਕਾਲਾ ਸਾਹਿਬ ਦੇ ਨਾਲ ਸੰਬੰਧਿਤ ਇੱਕ ਪਿੰਡ ਦੇ ਵਿੱਚ ਮੌਜੂਦਾ ਪੰਚਾਇਤ ਮੈਂਬਰ ਦੀ ਆਪਣੇ ਹੀ ਵਾਰਡ ਦੇ ਵਿੱਚੋਂ ਵੋਟ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ 243 ਵੋਟਾਂ ਵਾਲੇ ਇਸ ਪਿੰਡ ਦੀਆਂ 86 ਹੋਰ ਵੋਟਾਂ ਦੂਸਰੇ ਪਿੰਡ ਵਿੱਚ ਤਬਦੀਲ ਹੋ ਜਾਣ ਕਾਰਨ ਪਿੰਡ ਵਾਸੀਆਂ ਦੇ ਵਿੱਚ ਰੋਸ ਨਜ਼ਰ ਆ ਰਿਹਾ ਹੈ।
ਸਾਬਕਾ ਮੈਂਬਰ ਪੰਚਾਇਤ ਦੀ ਆਪਣੇ ਹੀ ਵਾਰਡ ਵਿੱਚੋਂ ਕੱਟੀ ਗਈ ਵੋਟ, ਭੜਕੇ ਪਿੰਡ ਵਾਸੀਆਂ ਨੇ ਵਿਰੋਧੀਆਂ ਉੱਤੇ ਲਾਏ ਹੇਰਾਫੇਰੀ ਦੀ ਇਲਜ਼ਾਮ - Punjab Panchayat Elections - PUNJAB PANCHAYAT ELECTIONS
ਅੰਮ੍ਰਿਤਸਰ ਵਿੱਚ ਪਿੰਡ ਬਾਬਾ ਬੁੱਧ ਸਿੰਘ ਨਗਰ ਦੇ ਸਾਬਕਾ ਪੰਚਾਇਤ ਮੈਂਬਰ ਸਮੇਤ 243 ਵੋਟਾਂ ਵਾਰਡ ਵਿੱਚ ਕੱਟ ਕੇ ਕਿਸੇ ਦੂਜੇ ਵਾਰਡ ਵਿੱਚ ਰਲਾ ਦਿੱਤੀਆਂ ਗਈਆਂ। ਇਸ ਤੋਂ ਬਾਅਦ ਭੜਕੇ ਲੋਕਾਂ ਬੀਡੀਪੀਓ ਦਫਤਰ ਵਿੱਚ ਸ਼ਿਕਾਇਤ ਕਰਨ ਲਈ ਪਹੁੰਚੇ।
Published : Sep 28, 2024, 2:16 PM IST
ਵੋਟਾਂ ਕੀਤੀਆਂ ਗਈਆਂ ਤਬਦੀਲ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਬਾਬਾ ਬੁੱਧ ਸਿੰਘ ਨਗਰ ਦੇ ਸਾਬਕਾ ਪੰਚਾਇਤ ਮੈਂਬਰ ਬਾਵਾ ਰਾਮ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀਆਂ 243 ਵੋਟਾਂ ਹਨ। ਜਿਨ੍ਹਾਂ ਵਿੱਚੋਂ
86 ਵੋਟਾਂ ਉਨ੍ਹਾਂ ਦੇ ਪਿੰਡ ਤੋਂ ਸਠਿਆਲਾ ਵਿੱਚ ਪਾ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਦੀਆਂ ਵੋਟਾਂ ਸਾਡੇ ਵਾਰਡਾਂ ਵਿੱਚ ਪਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਾਡੇ ਵਲੋਂ ਪਿੰਡ ਤੋਂ ਜੋ ਸਰਪੰਚੀ ਦੇ ਉਮੀਦਵਾਰ ਬੀਬੀ ਨੂੰ ਚੋਣ ਲੜਾਉਣ ਲਈ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ, ਉਸ ਦਾ ਨਾਮ ਹੀ ਵਾਰਡ ਦੀ ਲਿਸਟ ਵਿੱਚ ਨਹੀਂ ਹੈ। ਉਨ੍ਹਾਂ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕਥਿਤ ਤੌਰ ਉੱਤੇ ਇਹ ਵਿਰੋਧੀ ਪਾਰਟੀਆਂ ਨੇ ਸਾਡੀਆਂ ਵੋਟਾਂ ਅੱਗੇ ਪਿੱਛੇ ਕਰਵਾ ਦਿੱਤੀਆਂ ਹਨ।
- ਕਿਸਾਨਾਂ ਲਈ ਜਰੂਰੀ ਖ਼ਬਰ ! ਡੀਏਪੀ ਦੇ ਬਦਲ ਵਜੋਂ ਪੀਏਯੂ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ ਹੋਰ ਖਾਦਾਂ, ਚੈਕ ਕਰੋ ਡਿਟੇਲ - Exchange Of DAP Fertilizers
- ਹਰਿਆਣਾ ਦਾ ਨੌਜਵਾਨ ਰੋਜ਼ਾਨਾ 20 ਕਿਲੋਮੀਟਰ ਦੌੜ ਕੇ ਪਹੁੰਚਿਆ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਸਿੱਖ ਕੌਮ ਦਾ ਪ੍ਰਚਾਰ ਕਰਨਾ ਚਾਹੁੰਦਾ ਇਹ ਨੌਜਵਾਨ - Daily 20 km run
- ਹਰਿਆਣਾ ਵਿਧਾਨ ਸਭਾ ਚੋਣਾਂ 'ਚ ਪੰਜਾਬ ਦੇ ਕਿਸਾਨਾਂ ਦੀ ਚਰਚਾ, ਬਠਿੰਡਾ ਦੇ ਕਿਸਾਨ ਆਗੂਆਂ ਨੇ ਚਰਚਾ ਦੀ ਦੱਸੀ ਸੱਚਾਈ - Haryana Assembly elections
ਮਾਮਲੇ ਦੀ ਜਾਂਚ ਜਾਰੀ
ਪਿੰਡ ਵਾਸੀਆਂ ਮੁਤਾਬਇਕ ਉਹ ਸ਼ਿਕਾਇਤ ਸਬੰਧੀ ਪਹਿਲਾਂ ਬਲਾਕ ਦਫਤਰ ਰਈਆ ਗਏ ਸਨ। ਜਿਸ ਤੋਂ ਬਾਅਦ ਹੁਣ ਉਹਨਾਂ ਵੱਲੋਂ ਬੀਡੀਪੀਓ ਰਈਆ ਕੁਲਵੰਤ ਸਿੰਘ ਨੂੰ ਮਿਲ ਕੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ। ਜਿਨ੍ਹਾਂ ਵੱਲੋਂ ਉਨ੍ਹਾਂ ਨੂੰ ਇਸ ਸ਼ਿਕਾਇਤ ਸਬੰਧੀ ਐਸਡੀਐਮ ਬਾਬਾ ਬਕਾਲਾ ਸਾਹਿਬ ਨੂੰ ਮਿਲਣ ਲਈ ਕਿਹਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਉਣ ਲਈ ਉਨ੍ਹਾਂ ਦੀਆਂ ਵੋਟਾਂ ਵਾਪਿਸ ਉਨ੍ਹਾਂ ਦੇ ਵਾਰਡ ਵਿੱਚ ਬਣਾਈਆਂ ਜਾਣ ਅਤੇ ਸਬੰਧਿਤ ਨਜਦੀਕੀ ਪਿੰਡ ਦੀਆਂ ਵੋਟਾਂ ਵਾਪਿਸ ਉਨ੍ਹਾਂ ਦੇ ਵਾਰਡ ਵਿੱਚ ਬਣਾਈਆਂ ਜਾਣ ਤਾਂ ਜੋ ਨਿਰਪੱਖ ਢੰਗ ਨਾਲ ਚੋਣਾਂ ਲੜ ਸਕਣ। ਇਸ ਮਾਮਲੇ ਉੱਤੇ ਬੀਡੀਪੀਓ ਰਈਆ ਕੁਲਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਬਾਬਾ ਬੁੱਧ ਸਿੰਘ ਨਗਰ ਦੀਆਂ ਕੁਝ ਵੋਟਾਂ ਦੂਸਰੇ ਪਿੰਡ ਵਿੱਚ ਬਣਨ ਸਬੰਧੀ ਪਿੰਡ ਵਾਸੀਆਂ ਨੇ ਸ਼ਿਕਾਇਤ ਕੀਤੀ ਹੈ। ਜਿਸ ਸਬੰਧੀ ਜਾਂਚ ਪੜਤਾਲ ਕੀਤੀ ਜਾਵੇਗੀ।