ਮਨੂ ਭਾਕਰ,ਓਲੰਪੀਅਨ (ETV BHARAT PUNJAB (ਰਿਪੋਟਰ,ਅੰਮ੍ਰਿਤਸਰ)) ਅੰਮ੍ਰਿਤਸਰ:2024 ਪੈਰਿਸ ਓਲੰਪਿਕ ਵਿੱਚ ਦੋ ਕਾਂਸੀ ਦੇ ਤਗਮੇ ਜਿੱਤਣ ਵਾਲੀ ਸ਼ੂਟਰ ਮਨੂ ਭਾਕਰ ਅੰਮ੍ਰਿਤਸਰ ਵਿਖੇ ਆਪਣੇ ਪਰਿਵਾਰ ਦੇ ਨਾਲ ਪਹੁੰਚੀ। ਓਲੰਪੀਅਨ ਮਨੂੰ ਭਾਕਰ ਅਤੇ ਉਸ ਦੇ ਪਰਿਵਾਰ ਨੇ ਵਾਹਘਾ ਬਾਰਡਰ ਉੱਤੇ ਰੀਟ੍ਰਿਟ ਸੈਰਾਮਨੀ ਦਾ ਅਨੰਦ ਵੀ ਮਾਣਿਆ। ਇਸ ਮੌਕੇ ਉਹਨਾਂ ਨੇ ਰੀਟ੍ਰਿਟ ਸੈਰੇਮਨੀ ਵਿੱਚ ਬੀਐਸਐਫ਼ ਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ। ਬੀਐੱਸਐੱਫ ਅਧਿਕਾਰੀਆਂ ਵੱਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਜਵਾਨਾਂ ਦਾ ਵਧਾਇਆ ਹੌਂਸਲਾ
ਰੀਟ੍ਰਿਟ ਸੈਰਾਮਨੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਨੂ ਭਾਕਰ ਨੇ ਕਿਹਾ ਕਿ ਮੈਂ ਪੰਜਾਬ ਦੇ ਵਿੱਚ ਪਹਿਲੀ ਵਾਰ ਆਈ ਹਾਂ ਅਤੇ ਬਹੁਤ ਸੁਣਿਆ ਸੀ ਕਿ ਅੰਮ੍ਰਿਤਸਰ ਦੇ ਵਿੱਚ ਵਾਹਘਾ ਬਾਰਡਰ ਹੈ ਜਿੱਥੇ ਦੋ ਸਰਹੱਦਾਂ ਆਪਸ ਵਿੱਚ ਮਿਲਦੀਆਂ ਹਨ। ਇੱਕ ਪਾਸੇ ਭਾਰਤ ਅਤੇ ਦੂਸਰੇ ਪਾਸੇ ਪਾਕਿਸਤਾਨ ਹੈ, ਜਦੋਂ ਮੈਂ ਇੱਥੇ ਪੁੱਜੀ ਤਾਂ ਵੇਖਿਆ ਅਤੇ ਮੇਰੇ ਮਨ ਨੂੰ ਬਹੁਤ ਖੁਸ਼ੀ ਹੋਈ। ਉਸ ਤੋਂ ਬਾਅਦ ਜਦੋਂ ਮੈਂ ਆਪਣੇ ਜਵਾਨਾਂ ਵੱਲੋਂ ਕੀਤੀ ਜਾ ਰਹੀ ਪਰੇਡ ਨੂੰ ਵੇਖਿਆ ਤਾਂ ਮੇਰੇ ਵੱਲੋਂ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਗਈ। ਮੇਰੇ ਮਨ ਵਿੱਚ ਜਵਾਨਾਂ ਪ੍ਰਤੀ ਉਤਸ਼ਾਹ ਅਤੇ ਉਹ ਆਪਣੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਲਈ ਪ੍ਰਤੀ ਦਿਨ ਮੁਸਤੈਦ ਹਨ।
ਸਿਹਤ ਦਾ ਖਿਆਲ ਰੱਖਣਾ ਜ਼ਰੂਰੀ
ਸ਼ੂਟਰ ਮਨੂ ਭਾਕਰ ਨੇ ਆਖਿਆ ਕਿ ਸਾਨੂੰ ਆਪਣੇ ਸਰੀਰ ਦਾ ਧਿਆਨ ਰੱਖਣਾ ਚਾਹੀਦਾ ਹੈ। ਪੰਜਾਬ ਦੀ ਸਭ ਤੋਂ ਮਸ਼ਹੂਰ ਚੀਜ਼ ਦੁੱਧ,ਦਹੀਂ, ਲੱਸੀ ਅਤੇ ਮੱਖਣ ਹਨ। ਜਿਸ ਨਾਲ ਸਿਹਤ ਬਣਦੀ ਹੈ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਵੇਰੇ ਉੱਠ ਕੇ ਕਸਰਤ ਕਰਨੀ ਚਾਹੀਦੀ ਹੈ। ਸਾਨੂੰ ਖੇਡਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਸਾਡਾ ਸਰੀਰ ਤੰਦਰੁਸਤ ਅਤੇ ਸਿਹਤਮੰਦ ਰਹੇ। ਉਹਨਾਂ ਕਿਹਾ ਕਿ ਕਈ ਵਾਰ ਜਿੰਦਗੀ ਵਿੱਚ ਉਤਾਰ-ਚੜਾਅ ਆਉਂਦੇ ਹਨ ਪਰ ਸਾਨੂੰ ਆਪਣੀ ਜ਼ਿੰਦਗੀ ਨਾਲ ਸੰਘਰਸ਼ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਕਿਸੇ ਮੁਕਾਮ ਉੱਤੇ ਪਹੁੰਚ ਸਕਦੇ ਹਾਂ।