ਅੰਮ੍ਰਿਤਸਰ:ਅੱਜ ਸੂਬੇ ਦੇ ਪੰਜ ਜ਼ਿਲ੍ਹਿਆਂ 'ਚ ਹੋ ਰਹੀਆਂ ਨਗਰ ਨਿਗਮ ਦੀਆਂ ਵੋਟਾਂ ਤਹਿਤ ਲੋਕ ਆਪੋ-ਆਪਣੇ ਹਲਕੇ 'ਚ ਵੋਟ ਪਾ ਰਹੇ ਹਨ। ਉਥੇ ਹੀ ਅੰਮ੍ਰਿਤਸਰ ਦਿਹਾਤੀ ਦੇ ਨਗਰ ਪੰਚਾਇਤ ਰਈਆ ਦੇ ਵਿੱਚ ਵਾਰਡ ਨੰਬਰ 13 ਦੇ ਲਈ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਈਆ ਵਿੱਚ ਪੋਲਿੰਗ ਕੇਂਦਰ ਬਣਾ ਕੇ ਜ਼ਿਮਨੀ ਚੋਣ ਕਰਵਾਈ ਗਈ, ਤਾਂ ਇਥੇ ਕਈ ਲੋਕਾਂ ਦੀ ਵੋਟ ਕੱਟੀ ਹੋਈ ਪਾਈ ਗਈ। ਜਿਸ ਕਾਰਨ ਸੈਂਕੜੇ ਵੋਟਰਾਂ ਨੂੰ ਬਿਨਾਂ ਵੋਟ ਅਧਿਕਾਰ ਦਾ ਇਸਤਮਾਲ ਕੀਤੇ ਬਿਨਾਂ ਹੀ ਪਰਤਣਾ ਪਿਆ।
ਰਈਆ 'ਚ ਸੈਂਕੜੇ ਵੋਟਰਾਂ ਦੀਆਂ ਕੱਟੀਆਂ ਵੋਟਾਂ (Etv Bharat (ਪੱਤਰਕਾਰ, ਅੰਮ੍ਰਿਤਸਰ)) 06 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ
ਦੱਸ ਦੇਈਏ ਕਿ ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ 04 ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 06 ਉਮੀਦਵਾਰ ਮੈਦਾਨ ਦੇ ਵਿੱਚ ਨਿੱਤਰ ਕੇ ਆਪਣੀ ਕਿਸਮਤ ਅਜਮਾ ਰਹੇ ਹਨ। ਵਾਰਡ ਨੰਬਰ 13 ਦੇ ਕੁਲ 687 ਵੋਟਰ ਅੱਜ ਇਨ੍ਹਾਂ 06 ਉਮੀਦਵਾਰਾਂ ਵਿਚੋਂ ਕਿਸੇ ਇਕ ਬਤੌਰ ਐਮਸੀ ਦੀ ਕਿਸਮਤ ਦਾ ਫ਼ੈਸਲਾ ਕਰਨ ਜਾ ਰਹੇ ਹਨ ਅਤੇ ਹੁਣ ਤੱਕ ਰਈਆ ਵਿੱਚ 55.4 ਫੀਸਦੀ ਵੋਟਿੰਗ ਹੋ ਚੁੱਕੀ ਹੈ।
ਰਈਆ 'ਚ ਸੈਂਕੜੇ ਵੋਟਰਾਂ ਦੀਆਂ ਕੱਟੀਆਂ ਵੋਟਾਂ, ਬੂਥ 'ਤੇ ਪਹੁੰਚੇ ਤਾਂ ਹੋਇਆ ਖ਼ੁਲਾਸਾ (etv bharat (ਪੱਤਰਕਾਰ, ਅੰਮ੍ਰਿਤਸਰ)) ਕਈ ਵੋਟਰ ਪਰਤੇ ਬੇਰੰਗ
ਇਸ ਦਰਮਿਆਨ ਕੁਝ ਵੋਟਰਾਂ ਦੀਆਂ ਵੋਟਾਂ ਨਾ ਮਿਲਣ ਕਾਰਨ ਉਹਨਾਂ ਨੂੰ ਖਦਸ਼ਾ ਹੈ ਕਿ ਉਹਨਾਂ ਦੀਆਂ ਵੋਟਾਂ ਵੋਟਰ ਲਿਸਟ ਦੇ ਵਿੱਚੋਂ ਕੱਟ ਦਿੱਤੀਆਂ ਗਈਆਂ ਹਨ। ਜਦਕਿ ਉਹ ਪਹਿਲਾਂ ਇੱਥੇ ਆਪਣੇ ਮਤਦਾਨ ਲੰਬੇ ਸਮੇਂ ਤੋਂ ਵੱਖ-ਵੱਖ ਚੋਣਾਂ ਦੌਰਾਨ ਕਰਦੇ ਆਏ ਹਨ।
ਉਥੇ ਹੀ ਇਸ ਮੌਕੇ ਵੋਟਿੰਗ ਬੂਥ 'ਤੇ ਮੌਜੂਦ ਬੀਐਲਓ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਤੜਕੇ ਸਵੇਰੇ 7 ਵਜੇ ਤੋਂ ਵੋਟਾਂ ਅਮਨ ਅਮਾਨ ਦੇ ਨਾਲ ਚੱਲ ਰਹੀਆਂ ਹਨ ਅਤੇ ਇਲਾਕੇ ਦੇ ਲੋਕਾਂ 'ਚ ਵੋਟਾਂ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਲੋਕ ਤੜਕੇ ਤੋਂ ਹੀ ਵੋਟ ਪਾਉਣ ਪਹੁੰਚ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਦੌਰਾਨ ਪੋਲਿੰਗ ਕੇਂਦਰ ਦੇ ਬਾਹਰ ਸੰਵੇਦਨਸ਼ੀਲ ਬੂਥ ਹੋਣ ਕਾਰਨ ਭਾਰੀ ਪੁਲਿਸ ਅਮਲਾ ਤੈਨਾਤ ਦਿਖਾਈ ਦਿੱਤਾ ਅਤੇ ਨਾਲ ਹੀ ਸ਼ਾਮ ਦੇ ਚੋਣ ਨਤੀਜਿਆਂ ਨੂੰ ਮੁੱਖ ਰੱਖਦੇ ਹੋਏ ਵਧੇਰੇ ਫੋਰਸ ਇਹਨਾਂ ਪੋਲਿੰਗ ਕੇਂਦਰਾਂ ਦੇ ਬਾਹਰ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਈ ਗਈ ਹੈ।