ਅੰਮ੍ਰਿਤਸਰ:ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੋਕਿਕ ਆਤਿਸ਼ਬਾਜ਼ੀ ਸੱਚਖੰਡ ਵਿਖੇ ਕੀਤੀ ਗਈ। ਸੰਗਤ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਦਾ ਮਨਮੋਹਕ ਨਜ਼ਾਰਾ ਪਹਿਲਾਂ ਕਿਤੇ ਵੀ ਵੇਖਣ ਨੂੰ ਨਹੀਂ ਮਿਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਧਾਰਿਮਕ ਪ੍ਰੋਗਰਾਮ ਉਲੀਕੇ ਗਏ ਸਨ। ਜਿਸ ਵਿੱਚ ਸਵੇਰ ਤੋਂ ਹੀ ਇਲਾਹੀ ਬਾਣੀ ਦਾ ਕੀਰਤਨ ਰਸ ਸਰਵਣ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸੁੰਦਰ ਜਲੋ ਸਾਹਿਬ ਸਜਾਏ ਗਏ। ਰਹਿਰਾਸ ਸਾਹਿਬ ਦੇ ਪਾਠ ਦੇ ਭੋਗ ਤੋਂ ਬਾਅਦ ਸੁੰਦਰ ਦੀਪਮਾਲਾ ਅਤੇ ਆਤਸ਼ਬਾਜੀ ਵੀ ਕੀਤੀ ਗਈ ਹੈ।
ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਅਲੋਕਿਕ ਆਤਿਸ਼ਬਾਜ਼ੀ, ਤੁਸੀਂ ਵੀ ਵੇਖੋ ਤਸਵੀਰਾਂ - FIREWORKS DISPLAY AT SACHKHAND
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰਿਮੰਦਿਰ ਸਾਹਿਬ ਵਿਖੇ ਦੀਪਮਾਲਾ ਅਤੇ ਅਲੋਕਿਕ ਆਤਿਸ਼ਬਾਜ਼ੀ ਨੇ ਸੰਗਤ ਦਾ ਧਿਆਨ ਅਕਰਸ਼ਿਤ ਕੀਤਾ।
Published : Nov 15, 2024, 8:09 PM IST
ਦਿਲਕਸ਼ ਦੀਪਮਾਲਾ ਅਤੇ ਅਲੋਕਿਕ ਆਤਿਸ਼ਬਾਜ਼ੀ
ਅੱਜ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਦਿਲਕਸ਼ ਦੀਪਮਾਲਾ ਸ੍ਰੀ ਦਰਬਾਰ ਸਾਹਿਬ ਵਿਖੇ ਕੀਤੀ ਗਈ ਸੀ, ਇਸ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਸੰਗਤ ਨੇ ਦਰਬਾਰ ਸਾਹਿਬ ਨਤਮਸਤਕ ਹੋਕੇ ਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਸੰਗਤਾਂ ਨੇ ਕਿਹਾ ਕਿ ਉਹਨਾਂ ਨੇ ਇਸ ਤਰ੍ਹਾਂ ਦਾ ਨਜ਼ਾਰਾ ਕਿਸੇ ਜਗ੍ਹਾ ਉੱਤੇ ਨਹੀਂ ਵੇਖਿਆ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਉਹਨਾਂ ਵੱਲੋਂ ਸਮੁੱਚੀ ਲੋਕਾਈ ਨੂੰ ਮੁਬਾਰਕ ਦਿੱਤੀ ਗਈ। ਉਹਨਾਂ ਨੇ ਅੱਗੇ ਬੋਲਦੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਦੇ ਦਿਖਾਏ ਹੋਏ ਮਾਰਗ ਉੱਤੇ ਚੱਲਣ ਦੀ ਜ਼ਰੂਰਤ ਹੈ ।
ਆਤਿਸ਼ਬਾਜ਼ੀ ਨੂੰ ਕੀਤਾ ਗਿਆ ਸੀਮਤ
ਦੂਜੇ ਪਾਸੇ ਅੱਜ ਅੰਮ੍ਰਿਤਸਰ ਵਿੱਚ ਖਰਾਬ ਹਵਾ ਦੇ ਪੱਧਰ ਨੂੰ ਵੇਖਦਿਆਂ ਸ਼੍ਰੋਮਣੀ ਕਮੇਟੀ ਨੇ ਆਤਿਸ਼ਬਾਜ਼ੀ ਨੂੰ ਕੁੱਝ ਸਮੇਂ ਤੱਕ ਹੀ ਜਾਰੀ ਰੱਖਿਆ ਕਿਉਂਕਿ ਇਸ ਸਮੇਂ ਰਾਜਧਾਨੀ ਦਿੱਲੀ ਤੋਂ ਬਾਅਦ ਗੁਰੂ ਨਗਰੀ ਦੀ ਹਵਾ ਦੀ ਏਅਰ ਕੁਆਲਟੀ ਬਹੁਤ ਜ਼ਿਆਦਾ ਖਰਾਬ ਹੈ। ਆਤਿਸ਼ਬਾਜ਼ੀ ਕਾਰਣ ਇਸ ਵਿੱਚ ਵਾਧਾ ਨਾ ਹੋਵੇ ਇਸ ਦੇ ਮੱਦੇਨਜ਼ਰ ਇਸ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸੀਮਤ ਕੀਤਾ ਗਿਆ।