ਅੰਮ੍ਰਿਤਸਰ : ਬੀਤੇ ਕਰੀਬ ਇੱਕ ਸਾਲ ਪਹਿਲਾਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸੜਕ ਹਾਦਸਿਆਂ ਦੌਰਾਨ ਲੋਕਾਂ ਨੂੰ ਤੁਰੰਤ ਸਹਾਇਤਾ ਪਹੁੰਚਾਉਣ ਦੇ ਮਕਸਦ ਦੇ ਨਾਲ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ ਸੀ। ਜਿਸ ਦੇ ਕਰੀਬ ਇੱਕ ਸਾਲ ਬੀਤ ਜਾਣ ਦੇ ਬਾਅਦ ਹੁਣ ਜਿੱਥੇ ਸੜਕ ਹਾਦਸਿਆਂ ਦੇ ਵਿੱਚ ਕਾਫੀ ਕਮੀ ਦਰਜ ਕੀਤੀ ਗਈ ਹੈ। ਉਥੇ ਹੀ ਸੜਕ ਸੁਰੱਖਿਆ ਫੋਰਸ ਦੀ ਰੈਪਿਡ ਸਹਾਇਤਾ ਮਿਲਣ ਨਾਲ ਹਾਦਸੇ ਦੌਰਾਨ ਜਖਮੀ ਹੋਏ ਲੋਕਾਂ ਨੂੰ ਤੁਰੰਤ ਪ੍ਰਭਾਵ ਨਾਲ ਮੈਡੀਕਲ ਸੇਵਾਵਾਂ ਅਤੇ ਹਾਦਸੇ ਦੌਰਾਨ ਚਕਨਾਚੂਰ ਹੋਏ ਵਾਹਨਾਂ ਵਿੱਚੋਂ ਜ਼ਖਮੀਆਂ ਨੂੰ ਕੱਢਣ ਲਈ ਕਾਫੀ ਮਦਦ ਮਿਲੀ ਹੈ।
SSF ਸੇਵਾਵਾਂ ਨੂੰ ਬੀਤਿਆ ਇੱਕ ਸਾਲ ਜਾਣੋ ਸੜਕਾਂ ਤੇ ਹਾਦਸਿਆਂ ਦੇ ਬਦਲੇ ਕਿੰਨ੍ਹੇ ਕੁ ਹਾਲ (Etv Bharat) 'ਇੱਕ ਮਹੀਨੇ ਦੌਰਾਨ ਕਰੀਬ 60 ਤੋਂ ਵਧੇਰੇ ਸੜਕ ਹਾਦਸੇ ਵਾਪਰ ਰਹੇ ਹਨ'
ਇਸ ਦੌਰਾਨ ਗੱਲਬਾਤ ਕਰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਜਵਾਨ ਗੁਰਸੇਵਕ ਸਿੰਘ ਅਤੇ ਸਾਹਿਲ ਕੁਮਾਰ ਨੇ ਦੱਸਿਆ ਕਿ ਦੇਸ਼ ਦੇ ਵਿੱਚ ਪੰਜਾਬ ਉਹ ਪਹਿਲਾਂ ਸੂਬਾ ਹੈ। ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੜਕ ਸੁਰੱਖਿਆ ਫੋਰਸ ਦੇ ਗਠਨ ਨਾਲ ਹਾਦਸੇ ਮੌਕੇ ਲੋਕਾਂ ਨੂੰ ਤੁਰੰਤ ਪ੍ਰਭਾਵ ਨਾਲ ਮਦਦ ਮਿਲਣ ਕਰਕੇ ਕਾਫੀ ਰਾਹਤ ਮਿਲੀ ਹੈ। ਉਹਨਾਂ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਅਧੀਨ ਵੱਖ-ਵੱਖ ਖੇਤਰਾਂ ਦੇ ਵਿੱਚ ਇੱਕ ਮਹੀਨੇ ਦੌਰਾਨ ਕਰੀਬ 60 ਤੋਂ ਵਧੇਰੇ ਸੜਕ ਹਾਦਸੇ ਵਾਪਰ ਰਹੇ ਹਨ।
'ਸੜਕ ਦੇ ਉੱਤੇ ਹੀ ਵਧੇਰੇਤਰ ਵਾਹਨਾਂ ਦੇ ਖੜੇ ਹੋਣ ਕਾਰਨ ਵਾਪਰ ਰਹੇ ਹਨ ਹਾਦਸੇ'
ਇਸ ਦੇ ਨਾਲ ਹੀ ਵਧੇਰੇ ਤਰ ਸੜਕ ਹਾਦਸਿਆਂ ਦਾ ਕਾਰਨ ਤੇਜ਼ ਰਫਤਾਰ, ਗਲਤ ਸਾਈਡ ਤੋਂ ਆਉਣਾ, ਬਿਨ੍ਹਾਂ ਡਿੱਪਰ ਦਾ ਪ੍ਰਯੋਗ ਕੀਤੇ ਕੱਟ ਕਰਨਾ ਅਤੇ ਸੜਕ ਦੇ ਉੱਤੇ ਹੀ ਵਧੇਰੇਤਰ ਵਾਹਨਾਂ ਦੇ ਖੜੇ ਹੋਣ ਕਾਰਨ ਹਾਦਸੇ ਵਾਪਰ ਰਹੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੜਕ ਤੇ ਚਲਦੇ ਸਮੇਂ ਜਿੱਥੇ ਮੁਕੰਮਲ ਕਾਗਜ਼ਾਤ ਗੱਡੀ ਦੇ ਵਿੱਚ ਹੋਣੇ ਜਰੂਰੀ ਹਨ। ਉੱਥੇ ਹੀ ਆਪਣੀ ਅਤੇ ਹੋਰਨਾਂ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਹਮੇਸ਼ਾ ਸੜਕ ਤੇ ਲੱਗੇ ਜਾਣਕਾਰੀ ਬੋਰਡਾਂ ਅਨੁਸਾਰ ਨਿਰਧਾਰਤ ਸਪੀਡ ਤਹਿਤ ਧੀਮੀ ਰਫਤਾਰ ਵਿੱਚ ਗੱਡੀ ਚਲਾਓ, ਸੀਟ ਬੈਲਟ ਦਾ ਪ੍ਰਯੋਗ ਜਰੂਰ ਕਰੋ, ਸੜਕ ਦੇ ਉੱਤੇ ਵਾਹਨ ਪਾਰਕ ਨਾ ਕਰੋ ਅਤੇ ਓਵਰਟੇਕਿੰਗ ਨਾ ਕਰੋ ਤਾਂ ਜੋ ਸੜਕ ਹਾਦਸਿਆਂ ਤੋਂ ਬਚਿਆ ਜਾ ਸਕੇ।