ਪੰਜਾਬ

punjab

ETV Bharat / state

"ਹੁਣ ਭਗਵੰਤ ਮਾਨ ਦੀ ਕੁਰਸੀ ਉਨ੍ਹਾਂ ਦੀ ਮਾਤਾ ਵੀ ਨਹੀਂ ਬਚਾ ਸਕਦੀ", ਆਖਰ ਮਜੀਠੀਆ ਨੇ ਅਜਿਹਾ ਕਿਉਂ ਬੋਲਿਆ? - MAJITHIA DHAMI MEETING

"ਹੁਣ ਉਹ ਸਮਾਂ ਆਉਣ ਵਾਲਾ ਹੈ ਜਦੋਂ ਭਗਵੰਤ ਮਾਨ ਨੂੰ ਉਸ ਦੀ ਕੁਰਸੀ ਤੋਂ ਹੇਠਾਂ ਲਾਹਿਆ ਜਾਣਾ ਹੈ।"

MAJITHIA
"ਹੁਣ ਭਗਵੰਤ ਮਾਨ ਦੀ ਕੁਰਸੀ ਉਨ੍ਹਾਂ ਦੀ ਮਾਤਾ ਵੀ ਨਹੀਂ ਬਚਾ ਸਕਦੀ (ETV Bharat)

By ETV Bharat Punjabi Team

Published : Feb 25, 2025, 9:10 PM IST

Updated : Feb 25, 2025, 9:18 PM IST

ਹੁਸਿ਼ਆਰਪੁਰ: ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਘਰ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਪਹੁੰਚੇ। ਜਿਥੇ ਉਨ੍ਹਾਂ ਵਲੋਂ ਹਰਜਿੰਦਰ ਸਿੰਘ ਧਾਮੀ ਨਾਲ ਕਾਫੀ ਸਮੇਂ ਤੱਕ ਬੰਦ ਕਮਰਾ ਮੀਟਿੰਗ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਹਨ ਅਤੇ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਹੀ ਉਹ ਪਹੁੰਚੇ ਹਨ।

" ਹੁਸਿ਼ਆਰਪੁਰ ਦੇ ਚੌਹਾਲ ਡੈਮ 'ਤੇ ਪਹੁੰਚੇ ਮੁੱਖ ਮੰਤਰੀ ਨੇ ਸ਼ਰਾਬ ਦੇ ਨਸ਼ੇ ਚ ਟੱਲੀ ਹੋ ਕੇ ਅਫਸਰਾਂ ਨਾਲ ਬਦਸਲੂਕੀ ਕੀਤੀ ਸੀ ਤੇ ਇਸੇ ਕਾਰਨ ਹੀ ਹੁਸਿ਼ਆਰਪੁਰ ਦੇ ਐਸਐਸਪੀ ਦੀ ਬਦਲੀ ਵੀ ਕੀਤੀ ਗਈ ਹੈ। ਐਸਐਚਓ ਘਬਰਾ ਗਈ ਤੇ ਉਸ ਨੇ ਆਪਣੇ ਸੀਨੀਅਰ ਅਧਿਕਾਰੀ ਬੁਲਾਏ ਕਿ ਉਹ ਕੋਈ ਮੁੱਖ ਮੰਤਰੀ ਦਾ ਰਵੱਈਆ ਹੈ। ਕੱਲ੍ਹ ਵਿਧਾਨ ਸਭਾ 'ਚ ਮੁੱਖ ਮੰਤਰੀ ਇਸੇ ਲਈ ਨਹੀਂ ਆਏ ਕਿ ਉਨ੍ਹਾਂ ਨੇ ਬਠਿੰਡਾ 'ਚ ਸ਼ਰਾਬ ਪੀ ਲਈ ਸੀ। ਮੁੱਖ ਮੰਤਰੀ ਪੰਜਾਬ ਦਾ ਤੇ ਆਦਤ ਸ਼ਰਾਬ ਦੀ ਇਹ ਗੱਲਾਂ ਮੁੱਖ ਮੰਤਰੀ ਸ਼ੌਹਬਾ ਨਹੀਂ ਦਿੰਦੀਆਂ" ਬਿਕਰਮ ਸਿੰਘ ਮਜੀਠੀਆ

"ਹੁਣ ਭਗਵੰਤ ਮਾਨ ਦੀ ਕੁਰਸੀ ਉਨ੍ਹਾਂ ਦੀ ਮਾਤਾ ਵੀ ਨਹੀਂ ਬਚਾ ਸਕਦੀ (ETV Bharat)

ਸੱਜਣ ਕੁਮਾਰ ਨੂੰ ਕਾਂਗਰਸ ਅਤੇ ਗਾਂਧੀ ਪਰਿਵਾਰ ਬਚਾਉਂਦਾ ਆਇਆ

ਸੱਜਣ ਕੁਮਾਰ ਨੂੰ ਉਮਰ-ਕੈਦ ਦੀ ਸਜ਼ਾ ਹੋਣ 'ਤੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਮਾਣਯੋਗ ਅਦਾਲਤ ਵਲੋਂ ਜੋ ਸਜ਼ਾ ਸੁਣਾਈ ਗਈ ਹੈ, ਉਹ ਉਸਦਾ ਸਵਾਗਤ ਕਰਦੇ ਹਨ ਪਰੰਤੂ ਜੇਕਰ ਇਹ ਸ਼ਜਾ ਪਹਿਲਾਂ ਹੋ ਜਾਂਦੀ ਤਾਂ ਪੀੜਤਾਂ ਨੂੰ ਹੋਰ ਵੀ ਰਾਹਤ ਮਿਲਣੀ ਸੀ ਕਿਉਂਕਿ ਬਹਤੇ ਪੀੜਤ ਤਾਂ ਇਸ ਸੰਸਾਰ ਤੋਂ ਜਾ ਚੁੱਕੇ ਹਨ। ਬਿਕਰਮ ਮਜੀਠੀਆ ਨੇ ਕਿਹਾ ਕਿ "ਹੁਣ ਤੱਕ ਸੱਜਣ ਕੁਮਾਰ ਨੂੰ ਕਾਂਗਰਸ ਅਤੇ ਗਾਂਧੀ ਪਰਿਵਾਰ ਬਚਾਉਂਦਾ ਆਇਆ ਹੈ। ਕਾਤਲਾਂ ਨੂੰ ਕਾਂਗਰਸ ਨੇ ਵਜ਼ੀਰੀਆਂ ਦਿੱਤੀਆਂ, ਪਰ ਅੱਜ ਜਿਹੜੀ ਸਜ਼ਾ ਹੋਈ ਹੈ, ਉਹ ਬਹੁਤ ਦੇਰ ਨਾਲ ਹੋਈ ਹੈ। ਇਸ ਦਾ ਇੰਤਜ਼ਾਰ ਕਰਦੇ ਹੋਏ ਕਈ ਪੀੜਤ ਤਾਂ ਇਸ ਦੁਨੀਆ ਤੋਂ ਹੀ ਰੁਖਸਤ ਹੋ ਗਏ। ਜੇਕਰ ਗਾਂਧੀ ਪਰਿਵਾਰ ਕਾਤਲਾਂ ਨੂੰ ਨਾ ਬਚਾਉਂਦਾ ਤਾਂ ਇਹ ਫੈਸਲਾ ਬਹੁਤ ਪਹਿਲਾਂ ਆ ਜਾਣਾ ਸੀ।"

ਹੁਣ ਭਗਵੰਤ ਮਾਨ ਨੂੰ ਕੋਈ ਨਹੀਂ ਬਚਾ ਸਕਦਾ

ਬਿਕਰਮ ਮਜੀਠੀਆ ਨੇ ਆਖਿਆ ਕਿ ਹੁਣ ਉਹ ਸਮਾਂ ਆਉਣ ਵਾਲਾ ਹੈ ਜਦੋਂ ਭਗਵੰਤ ਮਾਨ ਨੂੰ ਉਸ ਦੀ ਕੁਰਸੀ ਤੋਂ ਹੇਠਾਂ ਲਾਹਿਆ ਜਾਣਾ ਹੈ। ਜਦੋਂ ਇਹ ਹੋਵੇਗਾ ਤਾਂ ਉਨ੍ਹਾਂ ਦੇ ਮਾਤਾ ਵੀ ਭਗਵੰਤ ਮਾਨ ਨੂੰ ਨਹੀਂ ਬਚਾ ਸਕਦੇ ਅਤੇ ਫਿਰ ਕੇਜਰੀਵਾਲ ਵੱਲੋਂ ਆਖਿਆ ਜਾਵੇਗਾ ਕਿ ਬਹੁਤ ਗਲਤੀਆਂ ਹੋ ਰਹੀਆਂ ਸਨ, ਇਸ ਲਈ ਭਗਵੰਤ ਮਾਨ ਨੂੰ ਇਸ ਅਹੁਦੇ ਤੋਂ ਹਟਾਇਆ ਗਿਆ ਹੈ।


Last Updated : Feb 25, 2025, 9:18 PM IST

ABOUT THE AUTHOR

...view details