ਪੰਜਾਬ

punjab

ETV Bharat / state

ਹਿੰਦੂ ਸੰਗਠਨਾਂ ਦੀ ਹੋਈ ਪੁਲਿਸ ਕਮਿਸ਼ਨਰ ਨਾਲ ਮੀਟਿੰਗ, ਕਿਹਾ- ਲੁਧਿਆਣਾ ਚ ਕੱਢਿਆ ਜਾਵੇਗਾ ਹਿੰਦੂ ਸ਼ਕਤੀ ਮਾਰਚ - Hindu Shakti March in Ludhiana - HINDU SHAKTI MARCH IN LUDHIANA

ਹਿੰਦੂ ਸੰਗਠਨਾਂ ਵਲੋਂ ਅੱਜ ਪੁਲਿਸ ਕਮਿਸ਼ਨਰ ਨਾਲ ਮੀਟਿੰਗ ਕੀਤੀ ਗਈ। ਜਿਸ ਤੋਂ ਬਾਅਦ ਸ਼ਿਵ ਸੈਨਾ ਆਗੂ ਨੇ ਕਿਹਾ ਕਿ ਲੁਧਿਆਣਾ 'ਚ ਹਿੰਦੂ ਸ਼ਕਤੀ ਮਾਰਚ ਕੱਢਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਮੰਗ ਰੱਖੀ ਕਿ ਸੋਸ਼ਲ ਮੀਡੀਆ 'ਤੇ ਜਿੰਮੇਵਾਰੀਆਂ ਲੈਣ ਵਾਲਿਆਂ 'ਤੇ ਵੀ ਕਾਰਵਾਈ ਕੀਤੀ ਜਾਵੇ।

ਹਿੰਦੂ ਸ਼ਕਤੀ ਮਾਰਚ
ਹਿੰਦੂ ਸ਼ਕਤੀ ਮਾਰਚ (ETV BHARAT)

By ETV Bharat Punjabi Team

Published : Jul 9, 2024, 6:45 PM IST

ਹਿੰਦੂ ਸ਼ਕਤੀ ਮਾਰਚ (ETV BHARAT)

ਲੁਧਿਆਣਾ: ਬੀਤੇ ਦਿਨੀਂ ਲੁਧਿਆਣਾ ਦੇ ਵਿੱਚ ਸ਼ਿਵ ਸੈਨਾ ਆਗੂ 'ਤੇ ਹੋਏ ਹਮਲੇ ਦੇ ਮਾਮਲੇ ਵਿੱਚ ਅੱਜ ਹਿੰਦੂ ਸੰਗਠਨ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਮਿਲੇ, ਜਿੱਥੇ ਉਹਨਾਂ ਨੇ ਪੁਲਿਸ ਕਮਿਸ਼ਨਰ ਨੂੰ ਇੱਕ ਲਿਖਤੀ ਮੰਗ ਪੱਤਰ ਦਿੱਤਾ। ਜਿਸ ਵਿੱਚ ਅਪੀਲ ਕੀਤੀ ਗਈ ਕਿ ਜਿਹੜੇ ਲੋਕ ਸੋਸ਼ਲ ਮੀਡੀਆ 'ਤੇ ਹੁਣ ਹਮਲੇ ਨੂੰ ਲੈ ਕੇ ਉਸ ਦੀ ਹਮਾਇਤ ਕਰ ਰਹੇ ਹਨ ਅਤੇ ਉਸ ਦੀ ਜਿੰਮੇਵਾਰੀ ਲੈ ਰਹੇ ਹਨ, ਉਹਨਾਂ 'ਤੇ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਸਿਮਰਨਜੀਤ ਸਿੰਘ ਮੰਡ, ਅਮਿਤ ਸ਼ਰਮਾ, ਰਾਜੀਵ ਟੰਡਨ ਅਤੇ ਹੋਰ ਵੀ ਕਈ ਹਿੰਦੂ ਸੰਗਠਨਾਂ ਦੇ ਆਗੂ ਮੌਜੂਦ ਰਹੇ। ਜਿਨਾਂ ਨੇ ਕਿਹਾ ਕਿ ਹਿੰਦੂਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜ਼ਿੰਮੇਵਾਰੀ ਲੈਣ ਵਾਲੇ 'ਤੇ ਹੋਵੇ ਕਾਰਵਾਈ: ਰਾਜੀਵ ਟੰਡਨ ਨੇ ਕਿਹਾ ਕਿ ਜੋ ਵੀ ਲੋਕ ਇਹ ਕਹਿ ਰਹੇ ਹਨ ਕਿ ਸ਼ਿਵ ਸੈਨਾ ਦੇ ਆਗੂ ਸੋਸ਼ਲ ਮੀਡੀਆ 'ਤੇ ਬੋਲਦੇ ਹਨ ਤਾਂ ਉਹਨਾਂ ਕਿਹਾ ਕਿ ਅਸੀਂ ਸੱਚ ਬੋਲਦੇ ਹਾਂ, ਅਸੀਂ ਸੱਚ ਬੋਲਣ ਤੋਂ ਡਰਦੇ ਨਹੀਂ ਹਾਂ। ਉਹਨਾਂ ਕਿਹਾ ਕਿ ਅਸੀਂ ਤੀਜੇ ਮੁਲਜਮ ਨੂੰ ਵੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਜਿਸ ਨੂੰ ਲੈ ਕੇ ਪੁਲਿਸ ਕਮਿਸ਼ਨਰ ਨੇ ਸਾਨੂੰ ਭਰੋਸਾ ਦਵਾਇਆ ਹੈ। ਉੱਥੇ ਹੀ ਉਹਨਾਂ ਕਿਹਾ ਕਿ ਜਿਹੜੇ ਨਿਹੰਗ ਇਸ ਤਰ੍ਹਾਂ ਦੀ ਕਾਰਵਾਈਆਂ ਕਰਦੇ ਹਨ, ਉਹਨਾਂ 'ਤੇ ਸ਼ਿਕੰਜਾ ਕੱਸਣ ਦੀ ਲੋੜ ਹੈ। ਉਹਨਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਬਾਅਦ ਦੇ ਵਿੱਚ ਸਨਮਾਨਿਤ ਕੀਤਾ ਜਾਂਦਾ ਹੈ। ਉਹਨਾਂ ਦੀਆਂ ਪੈਨਸ਼ਨਾਂ ਲਗਾ ਦਿੱਤੀਆਂ ਜਾਂਦੀਆਂ ਹਨ, ਇਸੇ ਕਰਕੇ ਉਹ ਅਜਿਹੇ ਕੰਮ ਕਰਦੇ ਹਨ।

ਲੁਧਿਆਣਾ 'ਚ ਕੱਢਣਗੇ ਹਿੰਦੂ ਸ਼ਕਤੀ ਮਾਰਚ: ਹਾਲਾਂਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜਿਹੜੇ ਕੁਝ ਸ਼ਿਵ ਸੈਨਾ ਆਗੂ ਵੀ ਸੋਸ਼ਲ ਮੀਡੀਆ 'ਤੇ ਬੋਲਦੇ ਹਨ ਤੇ ਪ੍ਰਚਾਰ ਕਰਦੇ ਹਨ ਤਾਂ ਉਹਨਾਂ ਕਿਹਾ ਕਿ ਅਸੀਂ ਸੱਚ ਬੋਲਦੇ ਹਾਂ। ਉੱਥੇ ਹੀ ਉਹਨਾਂ ਕਿਹਾ ਕਿ ਹਾਲੇ ਵੀ ਜੋ ਹਮਲੇ ਦਾ ਸ਼ਿਕਾਰ ਸੰਦੀਪ ਥਾਪਰ ਹੋਇਆ ਹੈ, ਉਸ ਦੀ ਹਾਲਤ ਠੀਕ ਨਹੀਂ ਹੈ। ਉਹਨਾਂ ਕਿਹਾ ਕਿ ਹਾਲੇ ਉਸ ਨੂੰ ਘੱਟੋ ਘੱਟ ਠੀਕ ਹੋਣ ਦੇ ਵਿੱਚ ਮਹੀਨਾ ਲੱਗ ਜਾਵੇਗਾ। ਉਹਨਾਂ ਕਿਹਾ ਕਿ ਜਿਨਾਂ ਨੇ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਹੈ, ਉਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ।

ABOUT THE AUTHOR

...view details