ਪੰਜਾਬ

punjab

ETV Bharat / state

ਹੁਸ਼ਿਆਰਪੁਰ ਦੀ ਧੀ ਨੇ ਵਿਦੇਸ਼ 'ਚ ਗੱਡੇ ਝੰਡੇ, USA ਦੀ ਆਰਮੀ ਵਿੱਚ ਹੋਈ ਭਰਤੀ - Girl from Punjab joined USA Army - GIRL FROM PUNJAB JOINED USA ARMY

Girl from Punjab joined USA Army: ਗੜ੍ਹਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਹੈਬੋਵਾਲ ਦੀ ਬੇਟੀ ਹਰਮਨਦੀਪ ਕੌਰ, ਜਿਸਨੇ ਅੱਜ ਯੂ ਐਸ ਏ ਦੀ ਆਰਮੀ ਵਿੱਚ ਭਰਤੀ ਹੋ ਕੇ ਆਪਣੇ ਪਿੰਡ ਦੇ ਨਾਲ-ਨਾਲ ਦੇਸ਼ ਦਾ ਨਾਂ ਮਸ਼ਹੂਰ ਕੀਤਾ ਹੈ।

GIRL FROM PUNJAB JOINED USA ARMY
GIRL FROM PUNJAB JOINED USA ARMY (ETV Bharat)

By ETV Bharat Punjabi Team

Published : Aug 25, 2024, 4:00 PM IST

GIRL FROM PUNJAB JOINED USA ARMY (ETV Bharat)

ਹੁਸ਼ਿਆਰਪੁਰ: ਅੱਜ ਦੀਆਂ ਬੇਟੀਆਂ ਵਿਦੇਸ਼ਾਂ ਦੀ ਧਰਤੀ 'ਤੇ ਵੱਡੀਆਂ ਮੱਲ੍ਹਾਂ ਮਾਰ ਕੇ ਦੇਸ਼ ਦਾ ਨਾਂ ਚਮਕਾ ਰਹੀਆਂ ਹਨ, ਅਜਿਹਾ ਹੀ ਕਰ ਦਿਖਾਇਆ ਹੈ ਗੜ੍ਹਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਹੈਬੋਵਾਲ ਦੀ ਬੇਟੀ ਹਰਮਨਦੀਪ ਕੌਰ, ਜਿਸਨੇ ਅੱਜ ਯੂ ਐਸ ਏ ਦੀ ਆਰਮੀ ਵਿੱਚ ਭਰਤੀ ਹੋ ਕੇ ਆਪਣੇ ਪਿੰਡ ਦੇ ਨਾਲ-ਨਾਲ ਦੇਸ਼ ਦਾ ਨਾਂ ਮਸ਼ਹੂਰ ਕੀਤਾ ਹੈ, ਜਿਸਦੇ ਕਾਰਨ ਇਲਾਕੇ ਦੇ ਵਿੱਚ ਵੱਡੀ ਖੁਸ਼ੀ ਪਾਈ ਜਾ ਰਹੀ ਹੈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਜਿੰਦਰ ਕੌਰ ਮਾਸੀ, ਨਿਤਿਕਾ ਖੋਸਲਾ ਮਾਸੀ ਨੇ ਦੱਸਿਆ ਕਿ ਰਮਨਦੀਪ ਕੌਰ ਦੇ ਪਿਤਾ ਪ੍ਰਗਟ ਸਿੰਘ ਦੀ ਬਚਪਨ ਵਿੱਚ ਮੌਤ ਹੋਣ ਕਾਰਨ ਮਾਤਾ ਨਰਿੰਦਰ ਕੌਰ ਦੀ ਸਖ਼ਤ ਮਿਹਨਤ ਦੀ ਬਦੌਲਤ ਅੱਜ ਇਹ ਮੁਕਾਮ ਹਾਸਿਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਰਮਨਦੀਪ ਕੌਰ ਨੇ ਪੰਜਵੀ ਤੱਕ ਦੀ ਪੜ੍ਹਾਈ ਕਰਨ ਉਪਰੰਤ ਉਹ ਯੂ ਐਸ ਏ ਚੱਲੀ ਗਈ ਅਤੇ ਉੱਥੇ ਜਾਕੇ ਸਖ਼ਤ ਮਿਹਨਤ ਨਾਲ ਡਾਕਟਰ ਦੀ ਪੜ੍ਹਾਈ ਕਰਨ ਦੇ ਨਾਲ ਨਾਲ ਆਰਮੀ ਦਾ ਟੈਸਟ ਪਾਸ ਕੀਤਾ।

ਆਰਮੀ ਦਾ ਟੈਸਟ ਪਾਸ ਕਰਨ ਉਪਰੰਤ ਉਸ ਨੂੰ 4 ਮਹੀਨੇ ਦੀ ਸਖ਼ਤ ਟ੍ਰੇਨਿੰਗ ਤੋਂ ਬਾਅਦ ਅੱਜ ਉਹ ਆਰਮੀ ਦੇ ਵਿੱਚ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਰਮਨਦੀਪ ਕੌਰ ਦਾ ਆਰਮੀ ਵਿੱਚ ਭਰਤੀ ਹੋਣ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ ਅਤੇ ਹੁਣ ਰਿਸ਼ਤੇਦਾਰਾਂ 'ਤੇ ਇਲਾਕੇ ਦੇ ਲੋਕਾਂ ਵੱਲੋਂ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ। ਇਸ ਮੌਕੇ ਪ੍ਰਭਜੋਤ ਸਿੰਘ, ਕੁਲਵੰਤ ਸਿੰਘ, ਪਰਮਜੀਤ ਸਿੰਘ, ਅਜੀਤ ਸਿੰਘ, ਸੰਜੀਵ ਸਿੰਘ ਆਦਿ ਹਾਜ਼ਰ ਸਨ।

ABOUT THE AUTHOR

...view details