ਸ੍ਰੀ ਫਤਹਿਗੜ੍ਹ ਸਾਹਿਬ: ਨਗਰ ਕੌਂਸਲ ਸਰਹਿੰਦ ਵੱਲੋਂ ਸ਼ਹਿਰ ਵਿੱਚ ਲਗਾਏ ਗਏ ਕੂੜੇ ਦੇ ਡੰਪ ਨੂੰ ਅੱਗ ਲੱਗ ਗਈ ਜਿਸ ਕਾਰਨ ਆਲੇ ਦੁਆਲੇ ਧੂਆਂ ਫੈਲਣ ਦੇ ਕਾਰਨ ਲੋਕਾਂ ਨੇ ਰੋਸ ਪ੍ਰਗਟ ਕੀਤਾ ਗਿਆ। ਉਥੇ ਹੀ ਇਸ ਸਬੰਧੀ ਸੈਂਟਰੀ ਇੰਸਪੈਕਟਰ ਮਨੋਜ ਕੁਮਾਰ ਨੇ ਕਿਹਾ ਕਿ ਕੂੜੇ ਦੇ ਡੰਪ ਦੇ ਨਾਲ ਲੱਗਦੇ ਖੇਤਾਂ ਵਿੱਚ ਅੱਗ ਲੱਗ ਗਈ ਸੀ। ਜਿਸ ਕਾਰਨ ਇਹ ਕੂੜੇ ਦੇ ਡੰਪ ਨੂੰ ਅੱਗ ਲੱਗੀ ਹੈ। ਜਿਸ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾ ਕੇ ਅੱਗ 'ਤੇ ਕਾਬੂ ਪਾਇਆ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਐਡਵੋਕੇਟ ਗੁਰਜੀਤ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਇੱਕ ਪਾਸੇ ਜਿਥੇ ਸ਼ਹਿਰ ਵਿੱਚ ਰੁੱਖ ਲਗਾਉਣ ਦੀ ਗੱਲ ਕੀਤੀ ਜਾਂਦੀ ਹੈ ਉਥੇ ਹੀ ਇਸ ਜੱਗ ਉੱਤੇ ਅੱਗ ਲੱਗ ਕੇ ਸਥਾਨਕ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਇਸ ਦੀ ਕੋਈ ਸਾਰ ਨਹੀਂ ਲੈ ਰਿਹਾ।
ਹੰਸਲਾ ਨਦੀ ਬਣ ਰਹੀ ਨਰਕ. ਸਥਾਨਕ ਵਾਸੀਆਂ 'ਤੇ ਸਮਾਜ ਸੇਵੀਆਂ ਨੇ ਪ੍ਰਸ਼ਾਸਨ ਖਿਲਾਫ ਜਤਾਇਆ ਰੋਸ - FIRE AT Garbage dump at Sri Fatehgarh Sahib - FIRE AT GARBAGE DUMP AT SRI FATEHGARH SAHIB
ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਕੁੜੇ ਦੇ ਡੰਪ 'ਚ ਅੱਗ ਲੱਗ ਗਈ ਇਸ ਤੋਂ ਸਥਾਨਕ ਵਾਸੀ ਬਹੁਤ ਗੁੱਸੇ ਵਿੱਚ ਨਜ਼ਰ ਆ ਰਹੇ ਹਨ ।ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਗੰਦਗੀ ਦੇ ਢੇਰ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਅਸੀਂ ਪਰੇਸ਼ਾਨ ਹੋ ਰਹੇ ਹਾਂ।
Published : Jun 7, 2024, 4:49 PM IST
ਨਰਕ ਬਣਾਈ ਜਾ ਰਹੀ ਹੰਸਲਾ ਨਦੀ :ਸਮਾਜ ਸੇਵੀਆਂ ਨੇ ਕਿਹਾ ਕਿ ਉਹਨਾਂ ਵੱਲੋਂ ਬਾਰ-ਬਾਰ ਨਗਰ ਕੌਂਸਲ ਨੂੰ ਇਸ ਹੰਸਲਾ ਨਦੀ ਦੇ ਵੱਲ ਧਿਆਨ ਦੇਣ ਦੀ ਲਈ ਕਿਹਾ ਗਿਆ ਪਰ ਨਗਰ ਕੌਂਸਲ ਦੇ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਅੱਜ ਅੱਗ ਲੱਗਣ ਦੇ ਕਾਰਨ ਜਿੱਥੇ ਵਾਤਾਵਰ ਦੂਸ਼ਿਤ ਹੋ ਰਿਹਾ ਹੈ ਉਥੇ ਹੀ ਕਈ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਜਿਥੇ ਲੋਕ ਵਾਤਾਵਰਨ ਦਿਵਸ ਮਨਾਉਣ ਵਿੱਚ ਲੱਗੇ ਹੋਏ ਹਨ ਉਥੇ ਹੀ ਕੂੜੇ ਦੇ ਕਾਰਨ ਅੱਜ ਕਈ ਦਰੱਖਤ ਫੂਕ ਗਏ ਅਤੇ ਕਈ ਟੁੱਟ ਗਏ। ਉਹਨਾਂ ਨੇ ਕਿਹਾ ਕਿ ਜੇਕਰ ਇਸ ਕੂੜੇ ਦੇ ਡੰਪ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਉਹਨਾਂ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਨਗਰ ਕੌਂਸਲ ਦੇ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ।ਜਦੋਂ ਇਸ ਸਬੰਧੀ ਨਗਰ ਕੌਂਸਲਰ ਦੇ ਸੈਂਟਰੀ ਇੰਸਪੈਕਟਰ ਮਨੋਜ ਕੁਮਾਰ ਨੇ ਕਿਹਾ ਕਿ ਕੂੜੇ ਦੇ ਡੰਪ ਦੇ ਨਾਲ ਲੱਗਦੇ ਖੇਤਾਂ ਵਿੱਚ ਅੱਗ ਲੱਗ ਗਈ ਸੀ ਜਿਸ ਕਾਰਨ ਇਹ ਕੂੜੇ ਦੇ ਡੱਬ ਨੂੰ ਅੱਗ ਲੱਗੀ ਹੈ ਅਤੇ ਸਰਹਿੰਦ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਅੱਗ 'ਤੇ ਕਾਬੂ ਪਾਈ ਜਾ ਰਿਹਾ।
- ਫਤਿਹਗੜ੍ਹ ਸਾਹਿਬ ਰੇਲ ਹਾਦਸੇ ਦੀ ਰਿਪੋਰਟ ਜਾਰੀ, ਸਾਹਮਣੇ ਆਏ ਹੈਰਾਨ ਕਰਨ ਵਾਲੇ ਤੱਥ - Fatehgarh Sahib rail accident
- ਮਨਪ੍ਰੀਤ ਇਆਲੀ ਵੱਲੋਂ ਪਾਈ ਪੋਸਟ ਉੱਤੇ ਬੋਲੇ ਅਕਾਲੀ ਦਲ ਆਗੂ ਰਣਜੀਤ ਢਿੱਲੋਂ , ਕਿਹਾ-ਖੁਦ ਹੀ ਸਿਆਸਤ ਛੱਡਣ ਦਾ ਬਣਾਇਆ ਮਨ - Ranjit Dhillon defeat
- ਕੰਢੀ ਨਹਿਰ ਦਾ ਪਾਣੀ ਸਿੰਜਾਈ ਦੀ ਥਾਂ ਸੈਲਾ ਪੇਪਰ ਮਿਲ ਨੂੰ ਦੇਣ ਕਾਰਨ ਕਿਸਾਨ ਪ੍ਰੇਸ਼ਾਨ - Hosiarpur kandi canal