ਪਰਿਵਾਰ ਦਾ ਪਾਲਣ ਪੋਛਣ ਕਰ ਰਿਹਾ ਹੈਂਡੀਕੈਪ ਬੱਸ ਕੰਡਕਟਰ (ETV Bharat (ਪੱਤਰਕਾਰ, ਪਠਾਨਕੋਟ)) ਪਠਾਨਕੋਟ:ਪਠਾਨਕੋਟ ਦਾ ਇੱਕ ਨੌਜਵਾਨ ਇੱਕ ਲੱਤ ਤੋਂ ਹੈਂਡੀਕੈਪ ਹੋਣ ਦੇ ਬਾਵਜੂਦ ਬਿਨਾਂ ਹਿੰਮਤ ਹਾਰੇ ਬੱਸ ਵਿੱਚ ਕੰਡਕਟਰੀ ਕਰ ਰਿਹਾ ਹੈ। ਬਚਪਨ ਦੇ ਵਿੱਚ ਹੀ ਇੱਕ ਲੱਤ ਕੱਟੀ ਗਈ ਸੀ। ਹੁਣ ਇੱਕ ਲੱਤ ਦੇ ਸਹਾਰੇ ਚਲਦੀ ਬੱਸ ਦੇ ਵਿੱਚ ਚੜ ਜਾਂਦਾ ਹੈ। ਇਸ ਤਰ੍ਹਾਂ ਹੀ ਇੱਕ ਦੂਜੇ ਨੌਜਵਾਨਾਂ ਦੇ ਲਈ ਇਹ ਇੱਕ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ, ਜਿਸ ਦੀ ਸਲਾਘਾ ਹਰ ਕੋਈ ਕਰ ਰਿਹਾ ਹੈ।
ਬੁਲੰਦ ਹੌਸਲੇ
ਕਹਿੰਦੇ ਨੇ ਕਿ ਜੇਕਰ ਬੰਦੇ ਦੇ ਹੌਸਲੇ ਬੁਲੰਦ ਹੋਣ ਤਾਂ ਉਹ ਹਰ ਇੱਕ ਮੁਸ਼ਕਿਲ ਨੂੰ ਪਾਰ ਕਰ ਜਾਂਦਾ ਹੈ ਹੈ। ਇਸ ਤਰ੍ਹਾਂ ਦਾ ਹੀ ਇੱਕ ਪਠਾਨਕੋਟ ਦਾ ਨੌਜਵਾਨ ਅਮਨ ਹੈ। ਜਿਸਦੀ ਇੱਕ ਲੱਤ ਦਸ ਸਾਲ ਦੀ ਉਮਰ ਦੇ ਵਿੱਚ ਹੀ ਕੱਟ ਗਈ ਸੀ। ਜਿਸ ਤੋਂ ਬਾਅਦ ਉਸਨੇ ਹਿੰਮਤ ਨਹੀਂ ਹਾਰੀ ਅਤੇ ਬਾਰਵੀਂ ਤੱਕ ਦੀ ਸਿੱਖਿਆ ਵੀ ਹਾਸਿਲ ਕੀਤੀ ਪਰ ਘਰ ਦੇ ਹਾਲਾਤ ਠੀਕ ਨਾ ਹੋਣ ਦੇ ਕਾਰਨ ਉਸਨੇ ਪੜ੍ਹਾਈ ਛੱਡ ਕੰਮ ਕਰਨ ਦੇ ਲਈ ਜਦੋ-ਜਹਿੱਦ ਸ਼ੁਰੂ ਕੀਤੀ ਪਰ ਉਸ ਨੂੰ ਕਿਤੇ ਵੀ ਕੰਮ ਨਹੀਂ ਮਿਲਿਆ।
ਇੱਕ ਲੱਤ ਦੇ ਸਹਾਰੇ ਹੀ ਕਰ ਰਿਹਾ ਬੱਸ ਦੀ ਕੰਡਕਟਰੀ
ਇਥੋਂ ਤੱਕ ਕਿ ਉਸਨੇ ਦਿਹਾੜੀਆਂ ਲਗਾਉਣ ਦੇ ਲਈ ਵੀ ਲੋਕਾਂ ਅੱਗੇ ਗੁਹਾਰ ਲਗਾਈ ਪਰ ਕਿਸੇ ਨੇ ਉਸ ਨੂੰ ਹੈਂਡੀਕੈਪ ਹੋਣ ਦੇ ਕਾਰਨ ਦਿਹਾੜੀ 'ਤੇ ਵੀ ਨਹੀਂ ਰੱਖਿਆ। ਜਿਸ ਦੇ ਬਾਅਦ ਉਸਨੇ ਬੱਸ 'ਤੇ ਕੰਡਕਟਰੀ ਕਰਨ ਦੀ ਇੱਛਾ ਜਾਹਿਰ ਕੀਤੀ ਅਤੇ ਇੱਕ ਨਿੱਜੀ ਬੱਸ ਦੇ ਮਾਲਕ ਨੇ ਉਸ ਨੂੰ ਕੰਮ ਕਰਨ ਦੇ ਲਈ ਕਿਹਾ। ਜਿਸ ਤੋਂ ਬਾਅਦ ਹੁਣ ਉਹ ਆਪਣੀ ਇੱਕ ਲੱਤ ਦੇ ਸਹਾਰੇ ਹੀ ਕੰਡਕਟਰੀ ਕਰ ਰਿਹਾ ਹੈ ਅਤੇ ਚਲਦੀ ਬੱਸ ਦੇ ਉੱਪਰ ਛਾਲ ਮਾਰ ਕੇ ਚੜ ਜਾਂਦਾ ਹੈ ਅਤੇ ਬੱਸ ਦੇ ਵਿੱਚ ਲੋਕਾਂ ਦੀਆਂ ਟਿਕਟਾਂ ਵੀ ਘੱਟ ਰਿਹਾ ਹੈ।
ਕਿਸੇ ਨੇ ਦਿਹਾੜੀ 'ਤੇ ਵੀ ਨਹੀਂ ਰੱਖਿਆ
ਇਸ ਬਾਰੇ ਜਦੋਂ ਪੱਤਰਕਾਰਾਂ ਨੇ ਅਮਨ ਦੇ ਨਾਲ ਗੱਲਬਾਤ ਕੀਤੀ ਤਾਂ ਅਮਨ ਨੇ ਕਿਹਾ ਕਿ ਛੋਟੀ ਉਮਰ ਦੇ ਵਿੱਚ ਹੀ ਉਸ ਦੀ ਲੱਤ ਕੱਟ ਗਈ ਸੀ ਅਤੇ ਕਈ ਮਹੀਨੇ ਉਹ ਆਪਣੇ ਘਰ ਦੇ ਵਿੱਚ ਹੀ ਪਿਆ ਰਿਹਾ। ਉਸ ਤੋਂ ਬਾਅਦ ਉਸਨੇ ਬਾਰਵੀਂ ਤੱਕ ਦੀ ਸਿੱਖਿਆ ਵੀ ਹਾਸਿਲ ਕੀਤੀ। ਹੁਣ ਉਹ ਕੰਡਕਟਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਕਿਉਂਕਿ ਉਸ ਨੂੰ ਕਿਸੇ ਨੇ ਦਿਹਾੜੀ 'ਤੇ ਵੀ ਨਹੀਂ ਰੱਖਿਆ। ਕੰਡਰਟਰ ਅਮਨ ਨੇ ਦੂਜੇ ਨੌਜਵਾਨਾਂ ਨੂੰ ਵੀ ਕਿਹਾ ਹੈ ਕਿ ਉਹ ਵੀ ਮਿਹਨਤ ਕਰਨ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ, ਨਸ਼ੇ ਵਰਗੀ ਕੁਰੀਤੀ ਤੋਂ ਦੂਰ ਰਹਿਣ।
ਬਿਨਾਂ ਹਿੰਮਤ ਹਾਰੇ ਬੱਸ ਵਿੱਚ ਕੰਡਕਟਰੀ
ਉੱਥੇ ਹੀ ਲੋਕਾਂ ਨੇ ਕਿਹਾ ਕਿ ਅਮਨ ਦਾ ਕੰਮ ਇੱਕ ਸਲਾਗਾ ਯੋਗ ਕਦਮ ਹੈ ਜੋ ਕਿ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਬਿਨਾਂ ਹਿੰਮਤ ਹਾਰੇ ਬੱਸ ਵਿੱਚ ਕੰਡਕਟਰੀ ਕਰ ਰਿਹਾ ਹੈ ਅਤੇ ਕਿਹਾ ਕਿ ਦੂਜੇ ਨੌਜਵਾਨਾਂ ਨੂੰ ਵੀ ਇਸ ਕੋਲੋਂ ਪ੍ਰੇਰਨਾ ਲੈਣੀ ਚਾਹੀਦੀ ਹੈ।