ਪੰਜਾਬ

punjab

ETV Bharat / state

ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼, ਜੀਵਨੀ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ - BIOGRAPHY OF GURU GOBIND SINGH JI

ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਸਬੰਧੀ ਵਿਸ਼ੇਸ਼ ਲੇਖ...

Guru Gobind Singh Jayanti 2025
ਸ੍ਰੀ ਗੁਰੂ ਗੋਬਿੰਦ ਸਿੰਘ ਜੀ (Etv Bharat)

By ETV Bharat Punjabi Team

Published : Jan 6, 2025, 5:44 AM IST

Updated : Jan 6, 2025, 6:31 AM IST

ਚੰਡੀਗੜ੍ਹ:ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਇਨਕਲਾਬੀ ਯੋਧੇ ਹੋਏ, ਜਿਨ੍ਹਾਂ ਨੇ ਹਥਿਆਰਬੰਦ ਖ਼ਾਲਸਾ-ਪੰਥ ਦੀ ਸਿਰਜਣਾ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅੱਜ ਸਮੁੱਚੇ ਸਿੱਖ ਜਗਤ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਮਨੁੱਖਤਾ ਲਈ ਆਪਣਾ ਸਾਰਾ ਪਰਿਵਾਰ ਕੁਰਬਾਨ ਕਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ, ਭਾਵੇਂ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਪੰਜਾਬ ਵਿੱਚ ਜ਼ੁਲਮ ਦਾ ਟਾਕਰਾ ਕਰਦਿਆਂ ਗੁਜ਼ਾਰਿਆ, ਪਰ ਉਨ੍ਹਾਂ ਦਾ ਮੁੱਢਲਾ ਜੀਵਨ ਪਟਨਾ ਸਾਹਿਬ (ਬਿਹਾਰ) ਵਿੱਚ ਹੀ ਬੀਤਿਆ। ਪਟਨਾ ਸਾਹਿਬ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਅਸਥਾਨ ਹੈ ਅਤੇ ਇੱਥੇ ਹਰ ਸਾਲ ਗੁਰੂ ਜੀ ਦਾ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ (Etv Bharat)

ਪਟਨਾ ਸਾਹਿਬ ਵਿੱਚ ਜਨਮ

ਸਾਹਿਬ-ਏ-ਕਮਾਲ, ਨੀਲੇ ਘੋੜੇ ਦੇ ਸ਼ਾਹ ਸਵਾਰ, ਬਾਜਾਂ ਵਾਲੇ, ਕਲਗੀਧਰ, ਸਿੱਖਾਂ ਦੇ ਦਸਵੇਂ ਗੁਰੂ ਅਤੇ ਖ਼ਾਲਸੇ ਦੀ ਸਥਾਪਨਾ ਕਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 7 ਪੋਹ ਸਦੀ, 23 ਪੋਹ 1723 ਵਿਕਰਮੀ ਸੰਮਤ ਭਾਵ ਕਿ 22 ਦਸੰਬਰ 1666 ਨੂੰ ਬਿਹਾਰ ਦੇ ਪਟਨਾ ਵਿਖੇ ਮਾਤਾ ਗੁਜਰੀ ਦੀ ਕੁੱਖੋਂ ਹੋਇਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਤਖ਼ਤ ਸ੍ਰੀ ਪਟਨਾ ਸਾਹਿਬ 1950 ਵਿੱਚ ਬਣਾਇਆ ਗਿਆ ਸੀ। ਉਨ੍ਹਾਂ ਨੇ ਆਨੰਦਪੁਰ ਸਾਹਿਬ ਜਾਣ ਤੋਂ ਪਹਿਲਾਂ ਆਪਣੇ ਸ਼ੁਰੂਆਤੀ ਸਾਲ ਵੀ ਇੱਥੇ ਹੀ ਬਿਤਾਏ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਹੋਣ ਦੇ ਨਾਲ-ਨਾਲ ਪਟਨਾ ਨੂੰ ਗੁਰੂ ਨਾਨਕ ਦੇਵ ਜੀ ਅਤੇ ਨਾਲ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਕਾਰਨ ਵੀ ਸਿੱਖ ਧਰਮ ਵਿੱਚ ਹੋਰ ਮਾਨਤਾ ਮਿਲਦੀ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਆਹ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਆਹ 11 ਸਾਲ ਦੀ ਉਮਰ ਵਿੱਚ ਹਰਜਨ ਸੁਭਿਖੀ ਖਤ੍ਰੀ ਦੀ ਪੁੱਤਰੀ ਮਾਤਾ ਜੀਤ ਕੌਰ ਨਾਲ, 18 ਸਾਲ ਦੀ ਉਮਰ ਵਿੱਚ ਮਾਤਾ ਸੁੰਦਰੀ ਤੇ 34 ਸਾਲ ਦੀ ਉਮਰ ਵਿੱਚ ਮਾਤਾ ਸਾਹਿਬ ਕੌਰ ਦਾ ਕੁਆਰਾ ਡੋਲਾ ਗੁਰੂ ਘਰ ਆਇਆ ਜੋ ਕੀ ਸਿਰਫ਼ ਆਤਮਿਕ ਮੇਲ ਦੀ ਸ਼ਰਤ ਉੱਤੇ ਸੀ ਕਿਓਂਕਿ ਭਾਈ ਰਾਮੂ ਨੇ ਬੇਨਤੀ ਕੀਤੀ ਕਿ ਮੈਂ ਜੰਮਦਿਆਂ ਸਾਰ ਹੀ ਆਪਣੀ ਬੇਟੀ ਨੂੰ ਦਿਲੋਂ ਤੁਹਾਡੇ ਨਵਿਤ ਕਰ ਚੁੱਕਾ ਹਾਂ। ਮਾਤਾ ਜੀਤੋ ਜੀ ਦੀ ਕੁਖੋਂ ਤਿੰਨ ਪੁਤਰ ਬਾਬਾ ਜੁਝਾਰ ਸਿੰਘ, ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ। ਮਾਤਾ ਸੁੰਦਰੀ ਜੀ ਦਾ ਬਾਬਾ ਅਜੀਤ ਸਿੰਘ ਸੀ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ (Etv Bharat)

ਸ਼ਾਸਤਰ ਵਿਦਿਆ ਵਿੱਚ ਧਨੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿੱਦਿਆ ਦੇ ਨਾਲ-ਨਾਲ ਸ਼ਾਸਤਰ ਵਿਦਿਆ ਦੇ ਵੀ ਧਨੀ ਸਨ। ਦਸਮ ਪਾਤਸ਼ਾਹ ਨੇ ਫ਼ਾਰਸੀ ਦੇ ਨਾਲ-ਨਾਲ ਸੰਸਕ੍ਰਿਤ ਵੀ ਪੜ੍ਹੀ। ਗੁਰੂ ਸਾਹਿਬ ਜੀ ਨੇ ਪੰਜਾਬੀ, ਹਿੰਦੀ, ਸੰਸਕ੍ਰਿਤ ਅਤੇ ਫਾਰਸੀ ਵਿੱਚ ਗੁਰਬਾਣੀ ਲਿਖੀ। ਇਤਿਹਾਸਕਾਰ ਲਿਖਦੇ ਹਨ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਤਾਂ ਭਾਈ ਭੀਖਨ ਸ਼ਾਹ ਨੇ ਉਸ ਦਿਨ ਚੜ੍ਹਦੇ ਸੂਰਜ ਨੂੰ ਮੂੰਹ ਕਰਕੇ ਨਮਾਜ਼ ਅਦਾ ਕੀਤੀ ਅਤੇ ਇਹ ਜਾਣਨ ਲਈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਸ ਧਰਮ ਨਾਲ ਸਬੰਧਤ ਸਨ, ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਗਏ ਅਤੇ ਪੁੱਛਿਆ ਗੁਰੂ ਸਾਹਿਬ, "ਤੁਸੀਂ ਕਿਸ ਧਰਮ ਦੇ ਪੈਗੰਬਰ ਹੋ?" ਫਿਰ ਬਾਲ ਗੋਬਿੰਦ ਨੇ ਆਪਣੇ ਹੱਥ ਦੋਹਾਂ ਪਿਆਲਿਆਂ 'ਤੇ ਰੱਖੇ। ਇਸ ਤੋਂ ਭੀਖਨ ਸ਼ਾਹ ਸਮਝ ਗਿਆ ਕਿ ਇਹ ਕੋਈ ਸਾਧਾਰਨ ਅਵਤਾਰ ਨਹੀਂ ਸੀ।

ਪਿਤਾ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ

ਸ਼ਸਤਰ ਵਿੱਦਿਆ ਦੇ ਨਾਲ-ਨਾਲ ਗੁਰੂ ਸਾਹਿਬ ਜੀ ਘੋੜ ਸਵਾਰੀ ਵਿੱਚ ਵੀ ਨਿਪੁੰਨ ਸਨ। ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ ਕਈ ਜੰਗਾਂ ਲੜੀਆਂ ਅਤੇ ਹਰ ਜੰਗ ਵਿੱਚ ਫ਼ਤਿਹ ਕੀਤੀ। ਗੁਰੂ ਸਾਹਿਬ ਜੀ ਦਾ ਇੱਕੋ-ਇੱਕ ਮਕਸਦ ਸੀ ਕਿ ਮਜ਼ਲੂਮਾਂ ਅਤੇ ਗਰੀਬਾਂ ਦੀ ਰੱਖਿਆ ਕਰਨਾ। ਇਸ ਦੇ ਲਈ ਗੁਰੂ ਸਾਹਿਬ ਜੀ ਨੇ ਆਪਣੇ ਪਰਿਵਾਰ ਤੱਕ ਨੂੰ ਕੁਰਬਾਨ ਕਰ ਦਿੱਤਾ। ਇਸ ਦੀ ਸ਼ੁਰੂਆਤ ਗੁਰੂ ਸਾਹਿਬ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਤੋਂ ਕੀਤੀ, ਜਦੋਂ ਔਰੰਗਜ਼ੇਬ ਨੇ ਕਸਮ ਖਾ ਰੱਖੀ ਸੀ ਕਿ ਉਹ ਪੂਰੇ ਮੂਲਕ ਨੂੰ ਮੁਸਲਮਾਨ ਬਣਾ ਦੇਵੇਗਾ ਤਾਂ ਕਸ਼ਮੀਰੀ ਪੰਡਿਤਾਂ ਦੀ ਅਰਜ਼ੋਈ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਹੀ ਛੋਟੀ ਉਮਰੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹਿੰਦੂਆਂ ਦੀ ਰਾਖੀ ਲਈ ਆਪਣੇ ਸੀਸ ਦਾ ਬਲੀਦਾਨ ਦੇਣ ਦੀ ਬੇਨਤੀ ਕੀਤੀ ਸੀ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ (Etv Bharat)

19 ਸਾਲ ਦੀ ਉਮਰ ਵਿੱਚ ਪਹਿਲੀ ਜੰਗ

ਇਤਿਹਾਸਕਾਰ ਲਿਖਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਪਹਿਲੀ ਜੰਗ ਭੰਗਾਣੀ ਦੀ ਜੰਗ 19 ਸਾਲ ਦੀ ਉਮਰ ਵਿੱਚ ਹਿੰਦੂ ਰਾਜੇ ਭੀਮ ਚੰਦ ਅਤੇ ਮੁਗਲ ਸਮਰਾਟ ਫ਼ਤਿਹ ਖ਼ਾਨ ਅਤੇ ਹੋਰ ਪਹਾੜੀਆਂ ਰਾਜਿਆਂ ਵਿਰੁੱਧ ਲੜੀ ਅਤੇ ਉਸ ਜੰਗ ਵਿੱਚ ਫ਼ਤਿਹ ਪ੍ਰਾਪਤ ਕੀਤੀ। ਬੱਸ ਇਸ ਤੋਂ ਉਨ੍ਹਾਂ ਦੀ ਜੰਗਾਂ ਦਾ ਅਤੇ ਫ਼ਤਿਹ ਦਾ ਸਿਲਸਿਲਾ ਜਾਰੀ ਹੀ ਰਿਹਾ ਜਿਸ ਤੋਂ ਸਾਰਾ ਜੱਗ ਜਾਣੂ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ (Etv Bharat)

14 ਜੰਗਾਂ ਲੜੀਆਂ

ਗੁਰੂ ਜੀ ਨੇ ਕੇਵਲ 42 ਸਾਲ ਦੀ ਉਮਰ ’ਚ ਹਕੂਮਤੀ ਜਬਰ-ਜ਼ੁਲਮ ਦੇ ਨਾਲ 14 ਜੰਗਾਂ ਲੜੀਆਂ ਪਰ ਇੰਚ ਭਰ ਵੀ ਜ਼ਮੀਨ ’ਤੇ ਕਬਜ਼ਾ ਨਹੀਂ ਕੀਤਾ। ਇਨ੍ਹਾਂ ਜੰਗਾਂ ਦੌਰਾਨ ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ, ਮਾਤਾ ਗੁਜਰੀ ਜੀ, ਗੁਰੂ-ਪ੍ਰਿਯਾ ਗੁਰਸਿੱਖ ਸ਼ਹੀਦ ਹੋਏ।

ਖਾਲਸਾ ਪੰਥ ਦੀ ਸਥਾਪਨਾ

13 ਅਪ੍ਰੈਲ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ-ਪਾਤ, ਨਸਲ ਅਤੇ ਧਰਮ ਦੇ ਭੇਦਭਾਵ ਨੂੰ ਮਿਟਾ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਇੱਥੋਂ ਤੱਕ ਕਿਹਾ ਕਿ ਖਾਲਸਾ ਅਕਾਲ ਪੁਰਖ ਦੀ ਫੌਜ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ (Etv Bharat)

ਜੁਝਾਰੂ ਯੋਧਾ ਹੋਣ ਦੇ ਨਾਲ-ਨਾਲ ਕਲਮ ਦੇ ਧਨੀ

ਇੱਕ ਜੁਝਾਰੂ ਯੋਧਾ ਹੋਣ ਦੇ ਨਾਲ-ਨਾਲ ਉਹ ਕਲਮ ਦੇ ਵੀ ਧਨੀ ਸਨ। ਉਨ੍ਹਾਂ ਨੇ 52 ਕਵੀ ਆਪਣੇ ਦਰਬਾਰ ਵਿੱਚ ਰੱਖੇ ਸਨ, ਉਨ੍ਹਾਂ ਨੂੰ ਸੰਸਕ੍ਰਿਤ, ਬ੍ਰਜ, ਉਰਦੂ, ਹਿੰਦੀ, ਗੁਰਮੁੱਖੀ, ਫ਼ਾਰਸੀ ਅਤੇ ਅਰਬੀ ਭਾਸ਼ਾਵਾਂ ਦਾ ਵੀ ਗਿਆਨ ਸੀ। ਜਦੋਂ ਧੀਰ-ਮੱਲੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਮੂੰਹ ਜ਼ੁਬਾਨੀ ਆਦਿ ਗ੍ਰੰਥ ਸਾਹਿਬ ਜਾ ਉਤਾਰਾ ਭਾਈ ਮਨੀ ਸਿੰਘ ਪਾਸੋਂ ਲਿਖਵਾਇਆ ਸੀ। ਇਸਤੋਂ ਇਲਾਵਾ ਗੁਰੂ ਸਾਹਿਬ ਜੀ ਦਸਮ ਗ੍ਰੰਥ, ਚੰਡੀ ਦੀ ਵਾਰ ਅਤੇ ਸਭ ਤੋਂ ਉੱਤਮ ਜ਼ਫ਼ਰਨਾਮਾ ਜੋ ਕਿ ਗੁਰੂ ਸਾਹਿਬ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀ, ਦੀ ਰਚਨਾ ਕੀਤੀ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ (Etv Bharat)

ਸਾਹਿਬਜ਼ਾਦਿਆਂ ਦੀ ਸ਼ਹਾਦਤ

ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਭਾਵੇਂ ਛੋਟਾ ਸੀ, ਪਰ ਉਨ੍ਹਾਂ ਦਾ ਜੀਵਨ ਘਟਨਾਵਾਂ ਨਾਲ ਭਰਪੂਰ ਸੀ। ਮਜ਼ਲੂਮਾਂ ਅਤੇ ਗਰੀਬਾਂ ਦੀ ਰੱਖਿਆ ਲਈ ਮੁਗਲ ਸਾਮਰਾਜ ਦਾ ਅੰਤ ਜ਼ਰੂਰੀ ਸੀ। ਗੁਰੂ ਸਾਹਿਬ ਨੇ ਮੁਗਲ ਸਾਮਰਾਜ ਨੂੰ ਖਤਮ ਕਰਨ ਲਈ ਆਪਣੇ ਸਰਬੰਸ ਕੁਰਬਾਨ ਵੀ ਕੀਤੇ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਅਤੇ ਛੋਟੇ ਸਾਹਿਬਜ਼ਾਦੇ ਫਤਹਿਗੜ੍ਹ ਸਾਹਿਬ ਵਿੱਚ ਸ਼ਹੀਦ ਹੋਏ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ (Etv Bharat)

ਮਾਧੋ ਦਾਸ ਬੈਰਾਗੀ ਨੂੰ ਬਣਾਇਆ ਬੰਦਾ ਸਿੰਘ ਬਹਾਦਰ

ਇਸ ਤੋਂ ਬਾਅਦ ਗੁਰੂ ਸਾਹਿਬ ਜੀ ਮੁਗਲਾਂ ਨਾਲ-ਨਾਲ ਲੜਦੇ-ਲੜਦੇ ਮਹਾਂਰਾਸ਼ਟਰ ਦੇ ਨਾਂਦੇੜ ਵੱਲ ਕੂਚ ਕਰ ਗਏ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਹਜ਼ੂਰ ਸਾਹਿਬ ਸਥਿਤ ਹੈ। ਇਸੇ ਸਫ਼ਰ ਦੌਰਾਨ ਗੁਰੂ ਸਾਹਿਬ ਜੀ ਨੇ ਮਾਧੋ ਦਾਸ ਬੈਰਾਗੀ ਨਾਂਅ ਦੇ ਸਾਧ ਨੂੰ ਗੁਰੂ ਕਾ ਖਾਲਸਾ ਬਣਾ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂਅ ਦੇ ਕੇ ਪੰਜਾਬ ਵੱਲ ਨੂੰ ਮੁਗਲਾਂ ਦਾ ਖ਼ਾਤਮਾ ਕਰਨ ਲਈ ਤੋਰਿਆ। ਹਜ਼ੂਰ ਸਾਹਿਬ ਉਹ ਅਸਥਾਨ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਹ ਲਏ ਅਤੇ 7 ਦਸੰਬਰ 1708 ਨੂੰ ਜੋਤੀ ਜੋਤ ਸਮਾ ਗਏ।

Last Updated : Jan 6, 2025, 6:31 AM IST

ABOUT THE AUTHOR

...view details