ਬਾਬਾ ਗੁਰਿੰਦਰ ਢਿੱਲੋਂ ਨੇ ਡੇਰਾ ਜਗਮਾਲਵਾਲੀ ਨਵੇਂ ਮੁਖੀ ਦੇ ਬੰਨ੍ਹੀ ਦਸਤਾਰ (ETV BHARAT (ਪੱਤਰਕਾਰ, ਚੰਡੀਗੜ੍ਹ)) ਸਿਰਸਾ: ਡੇਰਾ ਜਗਮਾਲਵਾਲੀ ਨੂੰ ਆਖਿਰਕਾਰ ਨਵੇਂ ਮੁਖੀ ਮਿਲ ਗਏ ਹਨ। ਅੱਜ ਨਵੇਂ ਮੁਖੀ ਬਾਬਾ ਵਰਿੰਦਰ ਢਿੱਲੋਂ ਦੀ ਦਸਤਾਰਬੰਦੀ ਕੀਤੀ ਗਈ। ਇਸ ਮੌਕੇ ਦਸਤਾਰ ਸਜਾਉਣ ਦੀ ਰਸਮੇ ਡੇਰਾ ਬਿਆਸ ਤੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਹਜ਼ੂਰ ਜਸਦੀਪ ਸਿੰਘ ਗਿੱਲ ਹਾਜ਼ਰ ਸਨ, ਜੋ ਇਸ ਸਮੇਂ ਡੇਰਾ ਬਿਆਸ ਦੇ ਉੱਤਰਾਧਿਕਾਰੀ ਹਨ। ਬਾਬਾ ਗੁਰਿੰਦਰ ਸਿੰਘ ਅਤੇ ਹਜ਼ੂਰ ਜਸਦੀਪ ਸਿੰਘ ਗਿੱਲ ਦੋਵੇਂ ਹੈਲੀਕਾਪਟਰ ਰਾਹੀਂ ਡੇਰਾ ਜਗਮਾਲ ਪਹੁੁੰਚੇ। ਇਸ ਮੌਕੇ ਸੰਤ ਬਲਜੀਤ ਸਿੰਘ ਦਾਦੂਵਾਲ ਵੀ ਨਜ਼ਰ ਆਏ।
ਡੇਰਾ ਜਗਮਾਲਵਾਲੀ ਦੇ ਨਵੇਂ ਮੁਖੀ (ETV BHARAT (ਪੱਤਰਕਾਰ, ਚੰਡੀਗੜ੍ਹ)) ਡੇਰਾ ਜਗਮਾਲਵਾਲੀ
ਦੱਸ ਦਈਏ ਕਿ ਰਾਧਾ ਸੁਆਮੀ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਵੇਰੇ ਹਵਾਈ ਜਹਾਜ਼ ਰਾਹੀਂ ਡੇਰਾ ਜਗਮਾਲਵਾਲੀ ਪੁੱਜੇ। ਰਾਧਾ ਸੁਆਮੀ ਬਿਆਸ ਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਡੇਰਾ ਜਗਮਾਲਵਾਲੀ ਦੇ ਮਹਾਰਾਜ ਵਰਿੰਦਰ ਸਿੰਘ ਢਿੱਲੋਂ ਨੂੰ ਦਸਤਾਰ ਸਜਾਈ ਅਤੇ ਉਨ੍ਹਾਂ ਨੂੰ ਸਤਿਕਾਰਯੋਗ ਮਹਾਰਾਜ ਵਕੀਲ ਸਾਹਿਬ ਵੱਲੋਂ ਸੌਂਪੇ ਕਾਰਜਾਂ ਨੂੰ ਸ਼ੁਰੂ ਕਰਨ ਦਾ ਹੁਕਮ ਦਿੱਤਾ। ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਡੇਰਾ ਬਿਆਸ ਦੇ ਨਵੇਂ ਵਾਰਿਸ ਜਸਦੀਪ ਸਿੰਘ ਗਿੱਲ ਬੁੱਧਵਾਰ ਨੂੰ ਮਸਤਾਨਾ ਸ਼ਾਹ ਬਲੋਚਿਸਤਾਨੀ ਆਸ਼ਰਮ, ਡੇਰਾ ਜਗਮਾਲਵਾਲੀ ਵਿਖੇ ਮਹਾਰਾਜ ਬਹਾਦਰ ਚੰਦ ਵਕੀਲ ਜੀ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕਰਨ ਲਈ ਪਹੁੰਚੇ। ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮਹਾਰਾਜ ਵਕੀਲ ਸਾਹਿਬ ਵੱਲੋਂ ਦਿੱਤੀ ਗਈ ਡਿਊਟੀ ਦੇ ਨਾਲ-ਨਾਲ ਨਾਮਦਾਨ ਅਤੇ ਸਤਿਸੰਗ ਸ਼ੁਰੂ ਕਰੋ। ਉਨ੍ਹਾਂ ਨੇ ਸਭ ਨੂੰ ਪਿਆਰ ਕਰਨ ਲਈ ਕਿਹਾ।
ਡੇਰਾ ਜਗਮਾਲਵਾਲੀ ਦੇ ਨਵੇਂ ਮੁਖੀ (ETV BHARAT (ਪੱਤਰਕਾਰ, ਚੰਡੀਗੜ੍ਹ)) ਸੰਤਾਂ ਨੇ ਦਰਸ਼ਨਾਂ ਦਾ ਮਾਣਿਆ ਆਨੰਦ
ਇਸ ਤੋਂ ਬਾਅਦ ਉਨ੍ਹਾਂ ਡੇਰਾ ਜਗਮਾਲਵਾਲੀ ਦੇ ਮਹਾਰਾਜ ਵਰਿੰਦਰ ਸਿੰਘ ਢਿੱਲੋਂ ਨਾਲ ਕਰੀਬ ਦੋ ਘੰਟੇ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਕੈਂਪ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਵਕੀਲ ਸਾਹਿਬ ਦੇ ਦਰਸਾਏ ਮਾਰਗ ‘ਤੇ ਚੱਲ ਕੇ ਭਜਨ, ਭਗਤੀ ਅਤੇ ਸੇਵਾ ਕਰਦੇ ਰਹਿਣਾ ਹੈ।ਬਾਬਾ ਗੁਰਿੰਦਰ ਸਿੰਘ ਢਿੱਲੋਂ, ਜਸਦੀਪ ਸਿੰਘ ਗਿੱਲ ਅਤੇ ਜਗਮਾਲਵਾਲੀ ਵਾਲੇ ਸੰਤ ਵਰਿੰਦਰ ਸਿੰਘ ਢਿੱਲੋਂ ਨੇ ਹਜ਼ਾਰਾਂ ਸੰਗਤਾਂ ਨੂੰ ਦਰਸ਼ਨ ਦਿੱਤੇ। ਇਸ ਦੌਰਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਉਨ੍ਹਾਂ ਦੇ ਸਮੂਹ ਡੇਰੇ ਦੇ ਟਰੱਸਟੀ, ਸ਼ਿਕਾਇਤ ਨਿਵਾਰਨ ਕਮੇਟੀ ਅਤੇ ਡੇਰੇ ਦੀ ਹੋਰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸੰਤ ਗੁਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਸੰਤ ਗੁਰਿੰਦਰ ਸਿੰਘ ਢਿੱਲੋਂ ਨੇ ਸਤਿਕਾਰਯੋਗ ਮਹਾਰਾਜ ਵਕੀਲ ਸਾਹਿਬ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ।
ਡੇਰਾ ਜਗਮਾਲਵਾਲੀ ਦੇ ਨਵੇਂ ਮੁਖੀ (ETV BHARAT (ਪੱਤਰਕਾਰ, ਚੰਡੀਗੜ੍ਹ)) ਪਹਿਲਾਂ ਹੋਇਆ ਸੀ ਵਿਵਾਦ
ਕਾਬਲੇਜ਼ਿਕਰ ਹੈ ਕਿ ਪਹਿਲਾ ਡੇਰੇ ਦੀ ਗੱਦੀ ਨੂੰ ਲੈ ਕੇ ਲੰਘੇ ਮਹੀਨੇ ਵਿਵਾਦ ਹੋ ਗਿਆ ਸੀ। ਗੱਦੀਨਸ਼ੀਨ ਸੰਤ ਬਹਾਦਰ ਚੰਦ ਵਕੀਲ ਦੇ ਅਕਾਲ ਚਲਾਣੇ ਤੋਂ ਬਾਅਦ ਡੇਰੇ ਦੀ ਗੱਦੀ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਹੋਇਆ ਸੀ ਜੋ ਹੁਣ ਸੁਲਝਾ ਲਿਆ ਗਿਆ ਹੈ। ਡੇਰੇ ਦੇ ਅਹੁਦੇਦਾਰਾਂ ਤੇ ਟਰੱਸਟੀਆਂ ਨੇ ਸੰਤ ਬਹਾਦਰ ਚੰਦ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਉਨ੍ਹਾਂ ਦੀ ਇੱਛਾ ਅਨੁਸਾਰ ਗੱਦੀ ਬਾਬਾ ਵਰਿੰਦਰ ਸਿੰਘ ਨੂੰ ਸੌਂਪਣ ਦਾ ਫ਼ੈਸਲਾ ਲਿਆ ਸੀ।