ਸੰਗਰੂਰ:ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਸੰਗਰੂਰ ਦੇ ਰੋਗਲੇ ਪਿੰਡ ਦੀ 17 ਸਾਲ ਦੀ ਕੁੜੀ ਗੁਰਦੀਪ ਕੌਰ ਨਾਲ, ਜਿਸ ਦੇ ਸਿਰ 'ਤੇ ਵੱਡੀਆਂ ਜ਼ਿੰਮੇਵਾਰੀਆਂ ਹਨ ਕਿਉਂਕਿ ਉਸ ਦੇ ਪਿਤਾ ਨੂੰ ਕੈਂਸਰ ਬਿਮਾਰੀ ਨਾਲ ਪੀੜਿਤ ਹਨ ਜੋ ਤਕਰੀਬਨ ਤਿੰਨ ਸਾਲ ਤੋਂ ਮੰਜੇ 'ਤੇ ਪਏ ਹਨ। ਘਰ ਦੇ ਵਿੱਚ ਸਾਂਭ ਸੰਭਾਲ ਕਰਨ ਵਾਲਾ ਅਤੇ ਕੋਈ ਨਹੀਂ ਹੈ। ਗੁਰਦੀਪ ਕੌਰ ਨੇ ਗੱਲਬਾਤ ਕਰਦਿਆਂ ਦੱਸਿਆਂ ਕਿ ਘਰ ਦੇ ਵਿੱਚ ਉਸ ਦਾ ਇੱਕ ਛੋਟਾ ਭਰਾ, ਉਸ ਦੀ ਮਾਤਾ ਤੇ ਉਸ ਦਾ ਬਿਮਾਰ ਪਿਤਾ ਅਤੇ ਹਨ। ਘਰ ਵਿੱਚ ਗਰੀਬੀ ਹੋਣ ਕਾਰਨ ਉਹ ਆਪਣੇ ਪਿਤਾ ਦਾ ਇਲਾਜ ਸਹੀ ਢੰਗ ਨਾਲ ਨਹੀਂ ਕਰਵਾ ਸਕਦੇ। ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਕੁੜੀ ਨੂੰ ਤਕਰੀਬਨ ਤਿੰਨ ਸਾਲ ਹੋ ਗਏ ਹਨ। ਇਹ ਮੁੰਡਿਆਂ ਵਾਲੇ ਕੱਪੜੇ ਪਾਉਂਦੀ ਹੈ ਕਿਉਂਕਿ ਉਸ ਦਾ ਮੰਨਣਾ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਕੁੜੀਆਂ ਸੁਰੱਖਿਅਤ ਨਹੀਂ ਹਨ। ਜਿਸ ਕਾਰਨ ਉਸ ਨੂੰ ਮੁੰਡਿਆਂ ਵਾਲੇ ਕੱਪੜੇ ਪਾ ਕੇ ਰੱਖਣੇ ਪੈਂਦੇ ਹਨ ਕਿਉਂਕਿ ਰਾਤ ਬਰਾਤੇ ਉਸਨੂੰ ਆਪਣੇ ਪਿਤਾ ਦੇ ਇਲਾਜ ਲਈ ਅੰਦਰ ਬਾਹਰ ਜਾਣਾ ਪੈਂਦਾ ਹੈ।
ਖੇਡਣ ਦੀ ਉਮਰੇ ਧੀ ਨੇ ਚੁੱਕੀ ਘਰ ਦੀ ਜ਼ਿੰਮੇਵਾਰੀ, ਪੁੱਤਾਂ ਵਾਂਗ ਪਾਲ ਰਹੀ ਹੈ ਪਰਿਵਾਰ, ਪਿਤਾ ਹਨ ਕੈਂਸਰ ਪੀੜਤ - 17 YEARS OLD GURDEEP KAUR
ਮਿਲੋ ਸੰਗਰੂਰ ਦੇ ਰੋਗਲੇ ਪਿੰਡ ਦੀ 17 ਸਾਲ ਦੀ ਗੁਰਦੀਪ ਕੌਰ ਦੀ ਕਹਾਣ, ਜਿਸ ਨੇ ਨਿੱਕੀ ਉਮਰੇ ਚੁੱਕੀਆਂ ਵੱਡੀਆਂ ਜ਼ਿੰਮੇਵਾਰੀਆਂ...
Published : Jan 6, 2025, 8:06 PM IST
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਕੁੜੀ ਨੇ ਕਿਹਾ ਕਿ ਮੇਰਾ ਵੀ ਜੀਅ ਕਰਦਾ ਹੈ ਕਿ ਮੈਂ ਆਪਣੇ ਹਾਣ ਦੀਆਂ ਸਹੇਲੀਆਂ ਨਾਲ ਖੇਡਾਂ ਕੁੱਦਾਂ ਪਰ ਘਰ ਦੀਆਂ ਮਜ਼ਬੂਰੀਆਂ ਕੁਝ ਅਜਿਹੀਆਂ ਹਨ ਕਿ ਮੈਨੂੰ ਖੇਡਣ ਕੁੱਦਣ ਦਾ ਟਾਈਮ ਨਹੀਂ ਮਿਲਦਾ। ਸਕੂਲ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਕਹਿਣਾ ਸੀ ਕਿ ਕਈ ਕਈ ਦਿਨ ਮੈਨੂੰ ਸਕੂਲ ਦੇ ਵਿੱਚੋਂ ਪਿਤਾ ਦੇ ਇਲਾਜ ਦੇ ਕਾਰਨ ਛੁੱਟੀ ਵੀ ਲੈਣੀ ਪੈਂਦੀ ਹੈ। ਜਿਸ ਦੇ ਕਾਰਨ ਮੈਨੂੰ ਸਕੂਲ ਦੇ ਵਿੱਚ ਝਿੜਕਾਂ ਵੀ ਖਾਣੀਆਂ ਪੈਂਦੀਆਂ ਹਨ।
'ਸਾਡਾ ਤਾਂ ਇਹੀ ਮੁੰਡਾ ਹੈ'
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਦੀਪ ਕੌਰ ਦੇ ਪਿਤਾ ਨੇ ਦੱਸਿਆ ਕਿ ਸਾਡਾ ਤਾਂ ਇਹੀ ਮੁੰਡਾ ਹੈ ਜੋ ਸਾਨੂੰ ਮਾੜੇ ਟਾਈਮ ਦੇ ਵਿੱਚ ਸਾਂਭ ਰਿਹਾ ਹੈ, ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਪਿੰਡ ਦੇ ਸਰਪੰਚ ਕੋਲ ਆਪਣੀ ਫਰਿਆਦ ਲੈ ਕੇ ਕਈ ਵਾਰ ਗਏ ਹਾਂ ਕਿ ਸਾਡੇ ਇਲਾਜ 'ਤੇ ਜੋ ਖਰਚਾ ਹੋ ਰਿਹਾ, ਉਸ ਵਿੱਚ ਪਿੰਡ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਸਾਡੀ ਮਦਦ ਕੀਤੀ ਜਾਵੇ ਪਰ ਹਾਲੇ ਤੱਕ ਕਿਸੇ ਨੇ ਵੀ ਸਾਡੀ ਕੋਈ ਮਦਦ ਨਹੀਂ ਕੀਤੀ। ਜੇਕਰ ਇਲਾਜ ਦੀ ਗੱਲ ਕਰੀ ਜਾਵੇ ਤਾਂ ਇਲਾਜ ਦਾ ਖਰਚਾ ਬਹੁਤ ਜਿਆਦਾ ਮਹਿੰਗਾ ਹੈ। ਜਿਸ ਕਾਰਨ ਘਰ ਦੇ ਹਾਲਾਤ ਵੀ ਵਧੀਆ ਨਹੀਂ ਚੱਲ ਰਹੇ, ਨਾਲ ਹੀ ਇਸ ਨੇ ਆਮ ਲੋਕਾਂ ਕੋਲ ਅਪੀਲ ਕੀਤੀ ਹੈ ਕਿ ਜੇ ਕੋਈ ਵੀਰ ਸਾਡੀ ਮਦਦ ਕਰ ਦੇਵੇਗਾ ਤਾਂ ਅਸੀਂ ਉਨ੍ਹਾਂ ਸ਼ੁਕਰ ਗੁਜਾਰ ਹੋਵਾਂਗੇ।