ਪੰਜਾਬ

punjab

ETV Bharat / state

ਬੱਚੀ ਨੂੰ ਲੱਭਣ ਵਾਲੇ ਨੂੰ ਮਿਲੇਗਾ 1 ਲੱਖ ਰੁਪਏ ਦਾ ਇਨਾਮ, ਲੁਧਿਆਣਾ ਰੇਲਵੇ ਸਟੇਸ਼ਨ ਤੋਂ ਹੋਈ ਸੀ ਬੱਚੀ ਗੁੰਮ, 15 ਦਿਨ੍ਹਾਂ ਬਾਅਦ ਵੀ ਨਹੀਂ ਮਿਲਿਆ ਕੋਈ ਸੁਰਾਗ - Missing Girl for 15 days - MISSING GIRL FOR 15 DAYS

Missing Girl for 15 days: ਲੁਧਿਆਣਾ ਵਿਖੇ ਬੱਚੀ ਦੇ ਲਾਪਤਾ ਹੋਈ ਨੂੰ 15 ਦਿਨ ਬੀਤ ਗਏ ਹਨ ਪਰ ਉਸ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ, ਜਿਸ ਨੂੰ ਲੈ ਕੇ ਪੁਲਿਸ ਨੇ ਆਪਣੇ ਨਿੱਜੀ ਖਾਤੇ ਤੋਂ 1 ਲੱਖ ਰੁਪਏ ਬੱਚੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਇਨਾਮ ਦੇ ਰੂਪ ਦੇ ਵਿੱਚ ਦੇਣ ਦਾ ਐਲਾਨ ਵੀ ਕੀਤਾ ਹੈ।

Missing Girl for 15 days
ਬੱਚੀ ਨੂੰ ਲੱਭਣ ਵਾਲੇ ਨੂੰ ਮਿਲੇਗਾ 1 ਲੱਖ ਰੁਪਏ ਦਾ ਇਨਾਮ (ETV Bharat Ludhiana)

By ETV Bharat Punjabi Team

Published : Jul 15, 2024, 8:29 PM IST

ਬੱਚੀ ਨੂੰ ਲੱਭਣ ਵਾਲੇ ਨੂੰ ਮਿਲੇਗਾ 1 ਲੱਖ ਰੁਪਏ ਦਾ ਇਨਾਮ (ETV Bharat Ludhiana)

ਲੁਧਿਆਣਾ:ਲੁਧਿਆਣਾ ਰੇਲਵੇ ਸਟੇਸ਼ਨ ਤੋਂ ਲਾਪਤਾ ਹੋਈ ਬੱਚੀ ਹਾਲੇ ਤੱਕ ਨਹੀਂ ਮਿਲ ਸਕੀ ਹੈ, ਦਰਅਸਲ 30 ਜੂਨ ਦੀ ਰਾਤ ਵੇਲੇ ਇੱਕ ਬੱਚੀ ਨੂੰ ਉਦੋਂ ਕੋਈ ਚੁੱਕ ਲੈ ਗਿਆ ਸੀ ਜਦੋਂ ਉਹ ਆਪਣੇ ਮਾਪਿਆਂ ਦੇ ਨਾਲ ਸੁੱਤੀ ਪਈ ਸੀ ਉਸ ਦੇ ਮਾਪਿਆਂ ਦੀ ਵੀ ਅੱਖ ਲੱਗ ਗਈ ਅਤੇ ਉਸ ਤੋਂ ਬਾਅਦ ਬੱਚੀ ਨੂੰ ਲੈ ਕੇ ਕੋਈ ਫਰਾਰ ਹੋ ਗਿਆ, ਬੱਚੀ ਦੇ ਲਾਪਤਾ ਹੋਣ ਤੋਂ ਬਾਅਦ 15 ਦਿਨ ਬੀਤ ਗਏ ਹਨ ਪਰ ਉਸ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ, ਜਿਸ ਨੂੰ ਲੈ ਕੇ ਪੁਲਿਸ ਨੇ ਆਪਣੇ ਨਿੱਜੀ ਖਾਤੇ ਤੋਂ 1 ਲੱਖ ਰੁਪਏ ਬੱਚੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਇਨਾਮ ਦੇ ਰੂਪ ਦੇ ਵਿੱਚ ਦੇਣ ਦਾ ਐਲਾਨ ਵੀ ਕੀਤਾ ਹੈ।

ਇਸ ਬੱਚੀ ਨੂੰ ਲਿਜਾਂਦੇ ਦੀ ਇਕ ਸੀਸੀਟੀਵੀ ਫੁਟੇਜ ਵੀ ਹੁਣ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਮਹਿਲਾ ਬੱਚੀ ਨੂੰ ਆਪਣੇ ਨਾਲ ਲੈਜਾ ਰਹੀ ਹੈ। ਹਾਲਾਂਕਿ ਰੇਲਵੇ ਸਟੇਸ਼ਨ ਦੇ ਕੈਮਰੇ ਖਰਾਬ ਹੋਣ ਕਰਕੇ ਮੁਲਜ਼ਮ ਦਾ ਪਤਾ ਨਹੀਂ ਲੱਗ ਸਕਿਆ ਹੈ, ਪੁਲਿਸ ਨੇ ਕਿਹਾ ਕਿ ਕੈਮਰੇ ਵੇਖਣਾ ਰੇਲਵੇ ਵਿਭਾਗ ਦਾ ਕੰਮ ਹੈ ਅਤੇ ਸਟੇਸ਼ਨ ਤੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ ਸਟੇਸ਼ਨ ਅਪਗਰੇਡ ਹੋ ਰਿਹਾ ਹੈ ਇਸ ਕਰਕੇ ਕੈਮਰੇ ਦੀਆਂ ਤਾਰਾਂ ਖੁੱਲੀਆਂ ਹੋਈਆਂ ਹਨ, ਜੀਆਰਪੀ ਅਤੇ ਆਰਪੀਐਫ ਵੱਲੋਂ ਇਸ ਸਬੰਧੀ ਤਫਤੀਸ਼ ਕੀਤੀ ਜਾ ਰਹੀ ਹੈ। ਜਿੱਥੇ ਪਰਿਵਾਰ ਨੇ ਕਿਹਾ ਕਿ ਉਹ ਹਲੇ ਤੱਕ ਪਰੇਸ਼ਾਨ ਹਨ ਕਿ ਉਹਨਾਂ ਦੀ ਬੱਚੀ ਨੂੰ ਕੌਣ ਅਤੇ ਕਿਉਂ ਚੁੱਕ ਕੇ ਲੈ ਗਿਆ ਉੱਥੇ ਹੀ ਦੂਜੇ ਪਾਸੇ ਪੁਲਿਸ ਦੇ ਹੱਥਾਂ ਦੇ ਤੱਕ ਖਾਲੀ ਹਨ। ਪੁਲਿਸ ਵੱਲੋਂ ਇਸ਼ਤਿਆਰ ਛੱਪਵਾ ਕੇ ਥਾਂ-ਥਾਂ ਤੇ ਲਗਾਏ ਗਏ ਹਨ ਤਾਂ ਜੋ ਬੱਚੀ ਬਾਰੇ ਪਤਾ ਲੱਗ ਸਕੇ।

ਬੱਚੀ ਦੇ ਮਾਪੇ ਪਰੇਸ਼ਾਨ ਹਨ ਉਸਦੇ ਪਿਤਾ ਨੇ ਅਪੀਲ ਕੀਤੀ ਹੈ ਕਿ ਉਸ ਦੀ ਬੇਟੀ ਨੂੰ ਲੱਭਿਆ ਜਾਵੇ। ਜਦੋਂ ਕਿ ਪੁਲਿਸ ਨੇ ਕਿਹਾ ਕਿ ਜੀਆਰਪੀ ਲਗਾਤਾਰ ਇਸ ਮਾਮਲੇ ਦੇ ਵਿੱਚ ਕੰਮ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਬੀਤੇ ਲਗਾਤਾਰ 15 ਦਿਨ ਤੋਂ ਉਹ ਪੁਲਿਸ ਸਟੇਸ਼ਨ ਦੇ ਚੱਕਰ ਲਗਾ ਰਹੇ ਹਨ ਪਰ ਹਰ ਵਾਰ ਪੁਲਿਸ ਦੇ ਹੱਥ ਖਾਲੀ ਹੁੰਦੇ ਹਨ ਉਹਨਾਂ ਨੇ ਕਿਹਾ ਕਿ ਪੁਲਿਸ ਉਹਨਾਂ ਦੀ ਬੱਚੀ ਨੂੰ ਲੱਭਣ ਦੇ ਵਿੱਚ ਹਲੇ ਤੱਕ ਨਾਕਾਮ ਹੈ ਪੁਲਿਸ ਨੂੰ ਕੋਈ ਵੀ ਸੁਰਾਗ ਨਹੀਂ ਮਿਲ ਸਕਿਆ ਹੈ ਜਿਸ ਦੇ ਆਧਾਰ ਤੇ ਉਹ ਅੱਗੇ ਦੀ ਕਾਰਵਾਈ ਕਰ ਸਕਣ।

ABOUT THE AUTHOR

...view details