ਪੰਜਾਬ

punjab

ETV Bharat / state

ਲੋਕ ਸਭਾ ਮੈਂਬਰ ਰਾਜਾ ਵੜਿੰਗ ਨੂੰ ਸਰਕਾਰ ਦਾ ਨੋਟਿਸ, MLA ਫਲੈਟ ਖਾਲੀ ਕਰਨ ਦੇ ਦਿੱਤੇ ਹੁਕਮ - Government notice Raja Waring - GOVERNMENT NOTICE RAJA WARING

Punjab Govt Notice To Raja Warring: ਪੰਜਾਬ ਸਰਕਾਰ ਵਲੋਂ ਲੋਕ ਸਭਾ ਮੈਂਬਰ ਬਣੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੰਡੀਗੜ੍ਹ ਸਥਿਤ MLA ਫਲੈਟ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਦੱਸ ਦਈਏ ਕਿ ਰਾਜਾ ਵੜਿੰਗ ਪਹਿਲਾਂ ਪੰਜਾਬ ਕਾਂਗਰਸ ਦੇ ਵਿਧਾਇਕ ਸੀ, ਜਿਸ ਦੇ ਚੱਲਦੇ ਉਨ੍ਹਾਂ ਨੂੰ ਇਹ ਫਲੈਟ ਅਲਾਟ ਕੀਤਾ ਗਿਆ ਸੀ।

ਰਾਜਾ ਵੜਿੰਗ ਨੂੰ ਪੱਤਰ ਜਾਰੀ
ਰਾਜਾ ਵੜਿੰਗ ਨੂੰ ਪੱਤਰ ਜਾਰੀ (ETV BHARAT)

By ETV Bharat Punjabi Team

Published : Jul 5, 2024, 11:34 AM IST

ਚੰਡੀਗੜ੍ਹ: ਇੱਕ ਪਾਸੇ ਲੋਕ ਸਭਾ ਚੋਣਾਂ 'ਚ ਜਿੱਤ ਦਰਜ ਕਰਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੰਸਦ 'ਚ ਪੁੱਜੇ ਹਨ ਤਾਂ ਦੂਜੇ ਪਾਸੇ ਪੰਜਾਬ ਸਰਕਾਰ ਨੇ ਰਾਜਾ ਵੜਿੰਗ ਨੂੰ ਪੱਤਰ ਜਾਰੀ ਕੀਤਾ ਹੈ, ਜਿਸ 'ਚ ਸਰਕਾਰ ਨੇ ਰਾਜਾ ਵੜਿੰਗ ਨੂੰ MLA ਫਲੈਟ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ।

ਵਿਧਾਇਕ ਹੋਣ ਕਾਰਨ ਮਿਲਿਆ ਸੀ ਫਲੈਟ: ਦੱਸ ਦਈਏ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਗਿੱਦੜਬਾਹਾ ਤੋਂ ਕਾਂਗਰਸ ਦੇ ਵਿਧਾਇਕ ਸੀ, ਜਿਸ ਦੇ ਚੱਲਦੇ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ 3 'ਚ MLA ਫਲੈਟ ਨੰਬਰ 19 ਅਲਾਟ ਕੀਤਾ ਗਿਆ ਸੀ। ਜਿਥੇ ਰਾਜਾ ਵੜਿੰਗ ਨੂੰ MLA ਫਲੈਟ ਦੇ ਨਾਲ-ਨਾਲ ਨੌਕਰਾਂ ਦੇ ਕੁਅਟਰ ਅਤੇ ਮੋਟਰ ਗਰਾਜ ਵੀ ਅਲਾਟ ਹੋਏ ਸਨ। ਉਥੇ ਹੀ ਹੁਣ ਲੰਘੀਆਂ ਲੋਕ ਸਭਾ ਚੋਣਾਂ 'ਚ ਰਾਜਾ ਵੜਿੰਗ ਲੁਧਿਆਣਾ ਤੋਂ ਸਾਂਸਦ ਚੁਣੇ ਗਏ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਵਿਧਾਨਸਭਾ ਦੀ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੇ ਚੱਲਦੇ ਨਿਯਮਾਂ ਅਨੁਸਾਰ ਜੋ ਪੰਜਾਬ ਵਿਧਾਨ ਸਭਾ ਦਾ ਵਿਧਾਇਕ ਨਹੀਂ ਰਹਿੰਦਾ ਉਸ ਨੂੰ 15 ਦਿਨਾਂ ਦੇ ਅੰਦਰ-ਅੰਦਰ ਫਲੈਟ ਨੂੰ ਖਾਲੀ ਕਰਨਾ ਹੁੰਦਾ ਹੈ।

ਰਾਜਾ ਵੜਿੰਗ ਨੂੰ ਪੱਤਰ ਜਾਰੀ (ETV BHARAT)

ਸਰਕਾਰ ਵਲੋਂ ਨੋਟਿਸ ਜਾਰੀ:ਉਥੇ ਹੀ ਸਰਕਾਰ ਵਲੋਂ ਜਾਰੀ ਨੋਟਿਸ 'ਚ ਰਾਜਾ ਵੜਿੰਗ ਨੂੰ ਇਹ ਕਿਹਾ ਗਿਆ ਹੈ ਕਿ ਤੁਹਾਨੂੰ ਪੰਜਾਬ ਵਿਧਾਨ ਸਭਾ ਦਾ ਮੈਂਬਰ ਹੋਣ ਦੇ ਨਾਤੇ MLA ਫਲੈਟ ਨੰਬਰ 19 ਅਲਾਟ ਕੀਤਾ ਗਿਆ ਸੀ। ਉਥੇ ਹੀ ਤੁਸੀਂ ਹੁਣ ਵਿਧਾਨ ਸਭਾ ਦੇ ਮੈਂਬਰ ਨਹੀਂ ਰਹੇ ਹੋ ਤਾਂ ਤੁਸੀਂ ਇਹ ਫਲੈਟ 15 ਦਿਨਾਂ ਦੇ ਅੰਦਰ ਖਾਲੀ ਕਰਨਾ ਸੀ। ਉਥੇ ਹੀ ਜੇਕਰ 15 ਦਿਨਾਂ ਦੇ ਅੰਦਰ ਫਲੈਟ ਖਾਲੀ ਨਹੀਂ ਕੀਤਾ ਗਿਆ ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਨੋਟਿਸ 'ਚ ਲਿਖਿਆ ਗਿਆ ਹੈ ਕਿ 15 ਦਿਨਾਂ ਤੋਂ ਬਾਅਦ ਪਹਿਲੇ 15 ਦਿਨਾਂ 'ਚ ਕਿਫਾਇਤੀ ਕਿਰਾਇਆ ਵਸੂਲਿਆ ਜਾਵੇਗਾ, ਜਦਕਿ ਉਸ ਤੋਂ ਬਾਅਦ ਕਿਫਾਇਤੀ ਕਿਰਾਏ ਦਾ 160 ਗੁਣਾ ਵਸੂਲ ਕੀਤਾ ਜਾਵੇਗਾ।

ਮੀਤ ਹੇਅਰ ਪਹਿਲਾਂ ਹੀ ਛੱਡ ਚੁੱਕੇ ਫਲੈਟ: ਕਾਬਿਲੇਗੌਰ ਹੈ ਕਿ ਲੋਕ ਸਭਾ ਚੋਣਾਂ 'ਚ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਇਲਾਵਾ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਵੀ ਚੋਣ ਜਿੱਤੇ ਸਨ, ਜਿੰਨ੍ਹਾਂ ਨੇ ਆਪਣੀ ਵਿਧਾਇਕੀ ਛੱਡੀ ਸੀ ਤੇ ਕਿਹਾ ਜਾ ਰਿਹਾ ਕਿ ਉਨ੍ਹਾਂ ਨੂੰ ਵੀ ਨੋਟਿਸ ਪਹਿਲਾਂ ਜਾ ਚੁੱਕਿਆ ਹੈ। ਉਥੇ ਹੀ ਪੰਜਾਬ ਸਰਕਾਰ ਦੇ ਮੰਤਰੀ ਰਹੇ ਮੀਤ ਹੇਅਰ ਪਹਿਲਾਂ ਹੀ ਆਪਣੀ ਕੋਠੀ ਨੂੰ ਛੱਡ ਚੁੱਕੇ ਹਨ।

ABOUT THE AUTHOR

...view details