ਸ੍ਰੀ ਮੁਕਤਸਰ ਸਾਹਿਬ:ਪਿਛਲੇ ਕੁਝ ਸਾਲਾਂ ਤੋਂ ਸੁਖਾਲੇ ਭਵਿੱਖ ਦਾ ਸੁਪਨਾ ਲੈਕੇ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦਾ ਰੁਖ ਅਖਤਿਆਰ ਕਰ ਰਹੇ ਹਨ, ਪਰ ਵਿਦੇਸ਼ ਇਹਨੀ ਦਿਨੀਂ ਲੋਕਾਂ ਦੇ ਲਈ ਕਾਲ ਸਿੱਧ ਹੋ ਰਿਹਾ ਹੈ, ਜਿੱਥੇ ਨਿੱਤ ਦਿਨ ਪੰਜਾਬ ਦੇ ਨੌਜਵਾਨਾਂ ਦੀਆਂ ਮੌਤਾਂ ਦੀਆਂ ਖਬਰਾਂ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਜਿਹੀ ਹੀ ਇੱਕ ਹੋਰ ਮੰਦਭਾਗੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ। ਜਿੱਥੇ ਦਿਲ ਦੌਰਾ ਪੈਣ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਉਪਿੰਦਰ ਸਿੰਘ ਭੱਲਾ ਸੈਂਟਰਲ ਬੈਂਕ ਆਫ ਇੰਡੀਆ ਦੇ ਡੀਜੀਐੱਮ (ਰਿਟਾਇਰਡ) ਐੱਸਐੱਸ ਭੱਲਾ ਦਾ ਇਕਲੌਤਾ ਪੁੱਤਰ ਸੀ। ਡਾਕਟਰ ਉਪਿੰਦਰ ਸਿੰਘ ਭੱਲਾ ਕਰੀਬ 6 ਮਹੀਨੇ ਪਹਿਲਾਂ ਹੀ ਆਪਣੀ ਪਤਨੀ ਤੇ ਪੁੱਤਰ ਨਾਲ ਡਿਗਰੀ ਕਰਨ ਲਈ ਕੈਨੇਡਾ ਗਿਆ ਸੀ, ਪਰ ਬੀਤੀ 18 ਮਾਰਚ ਦੀ ਰਾਤ ਨੂੰ ਨੋਵਾ ਸਕੋਟੀਆ (ਕੈਨੇਡਾ) ’ਚ ਹਾਰਟ ਫੇਲ੍ਹ ਹੋਣ ਕਾਰਨ ਉਸ ਦੀ ਮੌਤ ਹੋ ਗਈ।
ਕੈਨੇਡਾ ’ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ - Punjabi youth died in canada - PUNJABI YOUTH DIED IN CANADA
youth dies of heart attack : ਪੰਜਾਬ ਦੇ ਇੱਕ ਹੋਰ ਨੌਜਵਾਨ ਦੀ ਵਿਦੇਸ਼ੀ ਧਰਤੀ 'ਤੇ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਗਿੱਦੜਬਾਹਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।
Published : Mar 30, 2024, 12:31 PM IST
ਸਦਮੇ 'ਚ ਪਰਿਵਾਰ ਅਤੇ ਰਿਸ਼ਤੇਦਾਰ: ਉਥੇ ਹੀ ਇੱਕਲੌਤੇ ਨੌਜਵਾਨ ਪੁੱਤ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਪਰਿਵਾਰ ਦਾ ਰੌ-ਰੌ ਕੇ ਬੁਰਾ ਹਾਲ ਹੈ ਅਤੇ ਰਿਸ਼ਤੇਦਾਰ ਸਦਮੇ 'ਚ ਹਨ ਕਿ ਚੰਗੇ ਭਲੇ ਕੈਨੇਡਾ ਗਏ ਨੌਜਵਾਨ ਦੀ ਮੌਤ ਕਿਵੇਂ ਹੋ ਗਈ।
- ਪੰਜਾਬ 'ਚ ਬਦਲਿਆ ਮੌਸਮ, ਕਈ ਜ਼ਿਲ੍ਹਿਆਂ ਵਿੱਚ ਹੋਈ ਗੜ੍ਹੇਮਾਰੀ, ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ - Weather Changed In Punjab
- ਸ੍ਰੀ ਅਨੰਦਪੁਰ ਸਾਹਿਬ ਦੇ ਫੌਜੀ ਸੁਖਵਿੰਦਰ ਸਿੰਘ ਦੀ ਡਿਊਟੀ ਦੌਰਾਨ ਹੋਈ ਮੌਤ ਦਾ ਮਾਮਲਾ ਗਰਮਾਇਆ, ਪਰਿਵਾਰ ਨੇ ਇੰਡੀਅਨ ਆਰਮੀ ਉੱਤੇ ਲਾਏ ਗੰਭੀਰ ਇਲਜ਼ਾਮ - family questioned the Indian Army
- ਅਫਗਾਨਿਸਤਾਨ 'ਚ 450 ਦਿਨ ਬਾਅਦ ਵੀ ਕੁੜੀਆਂ ਲਈ ਬੰਦ ਹਨ ਯੂਨੀਵਰਸਿਟੀਆਂ - Universities are closed for girls
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁਕੇ ਹਨ ਜਦੋਂ ਹੱਸਦੇ ਖੇਡਦੇ ਕੈਨੇਡਾ ਗਏ ਨੌਜਵਾਨਾਂ ਦੀਆਂ ਜਾਨਾਂ ਗਈਆਂ ਹਨ। ਇਹਨਾਂ ਵਿੱਚੋਂ ਕਈ ਨੌਜਵਾਨਾਂ ਦੀਆਂ ਮੌਤਾਂ ਦਿਲ ਦਾ ਦੌਰਾ ਪੈਣ ਨਾਲ ਹੋਈਆਂ ਹਨ। ਜਿਸ ਕਾਰਨ ਹਰ ਕੋਈ ਹੈਰਾਨ ਵੀ ਹੈ ਕਿ ਆਖਿਰਕਾਰ ਇਨੀ ਛੋਟੀ ਉਮਰ ਵਿੱਚ ਹੀ ਨੌਜਵਾਨਾਂ ਨੂੰ ਹਾਰਟ ਅਟੈਕ ਆਉਣ ਦੀ ਵਜ੍ਹਾ ਕੀ ਹੋ ਸਕਦੀ ਹੈ। ਉਥੇ ਹੀ ਕੁਝ ਦਿਨ ਪਹਿਲਾਂ ਕੈਨੇਡਾ ਵਿੱਚ ਸੜਕ ਹਾਦਸੇ ਦੌਰਾਨ ਵੀ ਚਾਰ ਨੌਜਵਾਨਾਂ ਦੀ ਮੌਤ ਦੀ ਖਬਰ ਨੇ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿਤਾ ਸੀ । ਜਦੋਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂਂ ਹਨ ਤਾਂ ਪਰਿਵਾਰ ਭਾਰਤ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਵੀ ਕੋਸਦੇ ਹਨ ਕਿ ਜੇਕਰ ਭਾਰਤ ਵਿੱਚ ਹੀ ਨੌਕਰੀਆਂ ਹੋਣ ਤਾਂ ਨੌਜਵਾਨ ਵਿਦੇਸ਼ਾਂ ਦਾ ਰੁਖ ਕਿਉਂ ਕਰਨ।