ETV Bharat / bharat

'AMU 'ਚ ਬਦਲਿਆ MENU, ਚਿਕਨ ਬਿਰਯਾਨੀ ਦੀ ਥਾਂ ਮਿਲੇਗੀ ਬੀਫ ਬਿਰਯਾਨੀ'; ਸੀਨੀਅਰ ਫੂਡ ਡਾਇਨਿੰਗ ਵਲੋਂ ਐਕਸ਼ਨ - AMU BEEF CONTROVERSY

AMU 'ਚ ਕਥਿਤ 'ਬੀਫ ਬਿਰਯਾਨੀ ਪਾਰਟੀ' ਨੂੰ ਲੈ ਕੇ ਹੁਣ ਵਿਵਾਦ ਖੜ੍ਹਾ ਹੋ ਗਿਆ ਹੈ। ਹਾਲਾਂਕਿ, ਯੁਨੀਵਰਸਿਟੀ ਨੇ ਸਫਾਈ ਦਿੱਤੀ ਹੈ ਕਿ 'Typing error' ਹੈ।

Aligarh Muslim University Suleman Hall menu change Beef biryani instead chicken biryani  beef controversy
ਚਿਕਨ ਬਿਰਯਾਨੀ ਦੀ ਥਾਂ ਮਿਲੇਗੀ ਬੀਫ ਬਿਰਯਾਨੀ (Etv Bharat)
author img

By ETV Bharat Punjabi Team

Published : Feb 9, 2025, 10:35 AM IST

ਅਲੀਗੜ੍ਹ: ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (AMU) ਦੇ ਸੁਲੇਮਾਨ ਹਾਲ ਵਿੱਚ ਬੀਫ ਬਿਰਯਾਨੀ ਪਰੋਸੇ ਜਾਣ ਦਾ ਇੱਕ ਨੋਟਿਸ ਸਾਹਮਣੇ ਆਇਆ ਹੈ। ਜਿਸ ਨਾਲ ਸੋਸ਼ਲ ਮੀਡੀਆ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਨੋਟਿਸ 'ਚ ਐਤਵਾਰ (ਅੱਜ) ਤੋਂ ਖਾਣੇ ਦੇ ਮੈਨਿਊ 'ਚ ਬਦਲਾਅ ਦਾ ਜ਼ਿਕਰ ਕੀਤਾ ਗਿਆ ਹੈ। ਹਾਲਾਂਕਿ ਯੂਨੀਵਰਸਿਟੀ ਪ੍ਰੋਕਟਰ ਦਾ ਕਹਿਣਾ ਹੈ ਕਿ ਇਹ ਟਾਈਪਿੰਗ ਦੀ ਗਲਤੀ ਹੈ। ਮੈਨਿਊ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਯੁਨੀਵਰਸਿਟੀ ਨੇ ਦਿੱਤਾ ਸਪਸ਼ਟੀਕਰਨ

ਜ਼ਿਕਰਯੋਗ ਹੈ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਮੁੰਡਿਆਂ ਲਈ ਅਤੇ ਕੁੜੀਆਂ ਲਈ 20 ਵੱਖਰੇ ਹੋਸਟਲ ਹਨ। ਇੱਥੇ ਤਿੰਨੋਂ ਸਮੇਂ ਭੋਜਨ ਪਰੋਸਿਆ ਜਾਂਦਾ ਹੈ। ਸ਼ਨੀਵਾਰ ਨੂੰ ਯੂਨੀਵਰਸਿਟੀ ਦੇ ਸੁਲੇਮਾਨ ਹਾਲ ਦੇ ਖਾਣੇ ਦੇ ਮੈਨਿਊ ਨੂੰ ਲੈ ਕੇ ਅੰਗਰੇਜ਼ੀ 'ਚ ਨੋਟਿਸ ਜਾਰੀ ਕੀਤਾ ਗਿਆ ਸੀ। ਕੁਝ ਹੀ ਸਮੇਂ ਵਿੱਚ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਨੋਟਿਸ 'ਤੇ ਸੀਨੀਅਰ ਫੂਡ ਡਾਇਨਿੰਗ ਹਾਲ ਦੇ ਮੁਹੰਮਦ ਫੈਜ਼ੁੱਲਾ ਅਤੇ ਮੁਜਸਿਮ ਅਹਿਮਦ ਭਾਟੀ ਦੇ ਨਾਂ ਦਰਜ ਹਨ।

ਅੰਗਰੇਜ਼ੀ 'ਚ ਲਿਖਿਆ ਹੈ ਕਿ 'ਮੰਗ ਅਨੁਸਾਰ ਐਤਵਾਰ ਦੁਪਹਿਰ ਦੇ ਖਾਣੇ ਦਾ ਮੈਨਿਊ ਬਦਲ ਦਿੱਤਾ ਗਿਆ ਹੈ'। 'ਚਿਕਨ ਬਿਰਯਾਨੀ' ਦੀ ਬਜਾਏ 'ਬੀਫ ਬਿਰਯਾਨੀ' ਪਰੋਸੀ ਜਾਵੇਗੀ, ਇਹ ਬਦਲਾਅ ਵੱਖ-ਵੱਖ ਵਿਦਿਆਰਥੀਆਂ ਦੀ ਮੰਗ ਅਨੁਸਾਰ ਕੀਤਾ ਗਿਆ ਹੈ।

Aligarh Muslim University Suleman Hall menu change Beef biryani instead chicken biryani  beef controversy
ਚਿਕਨ ਬਿਰਯਾਨੀ ਦੀ ਥਾਂ ਮਿਲੇਗੀ ਬੀਫ ਬਿਰਯਾਨੀ (Etv Bharat)

ਪਹਿਲਾਂ ਵਾਂਗ ਭੋਜਣ ਦਿੱਤੇ ਜਾਣ ਦਾ ਦਾਅਵਾ

ਇਸ ਮਾਮਲੇ 'ਚ ਯੂਨੀਵਰਸਿਟੀ ਦੇ ਪ੍ਰੋਕਟਰ ਪ੍ਰੋਫੈਸਰ ਮੁਹੰਮਦ ਵਸੀਮ ਅਲੀ ਨੇ ਟੈਲੀਫੋਨ 'ਤੇ ਦੱਸਿਆ ਕਿ ਸੁਲੇਮਾਨ ਹਾਲ ਦੇ ਮੈਨਿਊ 'ਚ ਬਦਲਾਅ ਨਾਲ ਸਬੰਧਤ ਨੋਟਿਸ ਜਾਰੀ ਕੀਤਾ ਗਿਆ ਸੀ। ਇਹ ਕਿਸੇ ਕਿਸਮ ਦੀ ਟਾਈਪਿੰਗ ਗਲਤੀ ਸੀ। ਮੀਨੂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਭੋਜਨ ਪਹਿਲਾਂ ਵਾਂਗ ਹੀ ਦਿੱਤਾ ਜਾਵੇਗਾ। ਸੀਨੀਅਰ ਫੂਡ ਡਾਇਨਿੰਗ ਹਾਲ ਨੇ ਆਪਣੇ ਪੱਧਰ 'ਤੇ ਇਹ ਨੋਟਿਸ ਜਾਰੀ ਕੀਤਾ ਸੀ।

ਵਿਰੋਧ ਕਰਨਗੇ ਹਿੰਦੂ ਸੰਗਠਨ

ਇਸ ਪੂਰੇ ਮਾਮਲੇ 'ਚ ਹਿੰਦੂਵਾਦੀ ਵਿਦਿਆਰਥੀ ਅਖਿਲ ਕੌਸ਼ਲ ਦਾ ਕਹਿਣਾ ਹੈ ਕਿ, 'ਪ੍ਰਸ਼ਾਸਨ ਨੂੰ ਇਸ ਮਾਮਲੇ ਦਾ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ ਅਤੇ ਉਕਤ ਲੋਕਾਂ ਖਿਲਾਫ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਇਹ ਮਾਮਲਾ ਸਾਡੀ ਆਸਥਾ ਨਾਲ ਜੁੜਿਆ ਹੋਇਆ ਹੈ। ਜੇਕਰ ਕਿਸੇ ਨੂੰ ਇਹ ਭੁਲੇਖਾ ਹੈ ਕਿ ਡਾਇਨਿੰਗ ਹਾਲ ਵਿੱਚ ਕੋਈ ਗਊ ਮਾਸ ਪਰੋਸੇਗਾ, ਤਾਂ ਸਾਡੀ ਹਾਜ਼ਰੀ ਵਿੱਚ ਇਹ ਸੰਭਵ ਨਹੀਂ ਹੈ। ਅਸੀਂ ਇਸ ਦਾ ਸਖ਼ਤ ਵਿਰੋਧ ਕਰਾਂਗੇ।'

ETV Bharat Logo

Copyright © 2025 Ushodaya Enterprises Pvt. Ltd., All Rights Reserved.