ਪੰਜਾਬ

punjab

ETV Bharat / state

ਮੁਫਤ ਮਿਲੀ ਟ੍ਰੇਨਿੰਗ ਦਾ ਲਿਆ ਲਾਹਾ; ਵਿਦੇਸ਼ਾਂ 'ਚ ਨਾਮ ਚਮਕਾ ਕੇ ਪੰਜਾਬ ਪਰਤੀ ਧੀ ਪ੍ਰਿਅੰਕਾ ਦਾਸ - Priyanka Das ranks fourth

ਹੁਸ਼ਿਆਰਪੁਰ ਦੇ ਕਸਬਾ ਗੜ੍ਹਸ਼ੰਕਰ ਦੀ ਧੀ ਪ੍ਰਿਅੰਕਾ ਦਾਸ ਨੇ ਅਫ਼ਰੀਕਾ ਦੇ ਤਨਜਾਇਨ ਕਿਲ ਮਜਰੂ ਵਿਖੇ ਦੁਨੀਆਂ ਦੀ ਦੂਸਰੇ ਨੰਬਰ ਉੱਤੇ ਸਥਿਤ ਸਭ ਤੋਂ ਉੱਚੀ ਚੋਟੀ ਨੂੰ ਸਰ ਕਰਨ ਦਾ ਮਾਣ ਪ੍ਰਾਪਤ ਕੀਤਾ ਹੈ। ਉਸ ਨੇ ਵਿਸ਼ਵ ਵਿੱਚ ਚੋਥਾ ਸਥਾਨ ਹਾਸਿਲ ਕੀਤਾ ਹੈ।

PRIYANKA DAS RANKS FOURTH
ਦੱਖਣੀ ਅਫਰੀਕਾ 'ਚ ਮਾਉਂਟ ਟ੍ਰੈਕਿੰਗ (ETV BHARAT PUNJAB ( ਰਿਪੋਟਰ ਹੁਸ਼ਿਆਰਪੁਰ))

By ETV Bharat Punjabi Team

Published : Aug 20, 2024, 8:08 AM IST

ਪ੍ਰਸ਼ੰਸਕਾਂ ਨੇ ਕੀਤਾ ਭਰਵਾਂ ਸੁਆਗਤ (ETV BHARAT PUNJAB ( ਰਿਪੋਟਰ ਹੁਸ਼ਿਆਰਪੁਰ))

ਹੁਸ਼ਿਆਰਪੁਰ: ਬੀਤੇ ਦਿਨੀਂ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਅਤੇ ਦੀ-ਐਕਸ ਸਰਵਿਸਮੈਨ ਵੈਲਫੇਅਰ ਟਰੱਸਟ ਗੜ੍ਹਸ਼ੰਕਰ ਦੇ ਵਿਸ਼ੇਸ਼ ਸਹਿਯੋਗ ਨਾਲ ਪਿੰਡ ਮੋਰਾਂਵਾਲੀ ਦੀ ਬੇਟੀ ਪ੍ਰਿਅੰਕਾ ਦਾਸ ਅਫ਼ਰੀਕਾ ਦੇ ਤਨਜਾਇਨ ਕਿਲ ਮਜਰੂ ਵਿਖੇ ਦੁਨੀਆਂ ਦੀ ਦੂਸਰੇ ਨੰਬਰ ਉੱਤੇ ਸਭ ਤੋਂ ਉੱਚੀ ਚੋਟੀ ਮਾਉੰਟ ਟ੍ਰੈਕਿੰਗ ਉੱਤੇ ਹਿੱਸਾ ਲੈਣ ਲਈ ਗਈ ਸੀ। ਜਿਸ ਨੂੰ ਪ੍ਰਿਅੰਕਾ ਦਾਸ ਨੇ ਬਖੂਬੀ ਫਤਿਹ ਕਰਕੇ ਵਰਲਡ ਵਿਚੋਂ ਚੌਥਾ ਸਥਾਨ ਪ੍ਰਾਪਤ ਕੀਤਾ।

ਮੁਫ਼ਤ ਟ੍ਰੇਨਿੰਗ ਦਾ ਵੱਡਾ ਫ਼ਾਇਦਾ: ਪ੍ਰਿਅੰਕਾ ਦਾਸ ਦਾ ਗੜ੍ਹਸ਼ੰਕਰ ਵਿਖੇ ਪਹੁੰਚਣ ਉੱਤੇ ਸ਼ਹੀਦ-ਏ-ਆਜਮ ਸ.ਭਗਤ ਸਿੰਘ ਫੁੱਟਬਾਲ ਕਲੱਬ ਦੇ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਰਾਏ ਦੀ ਅਗਵਾਈ ਹੇਠ ਇਲਾਕੇ ਦੇ ਮੋਹਤਬਰਾਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਿਅੰਕਾ ਦਾਸ ਦੱਸਿਆ ਕਿ ਉਸ ਨੂੰ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਅਤੇ ਦੀ-ਐਕਸ ਸਰਵਿਸਮੈਨ ਸ਼ੋਸ਼ਲ ਵੈਲਫੇਅਰ ਟਰੱਸਟ ਦੇ ਮੈਬਰਾਂ ਦੀ ਅਣਥੱਕ ਮਿਹਨਤ ਨਾਲ ਮੁਫ਼ਤ ਟ੍ਰੇਨਿੰਗ ਦਾ ਵੱਡਾ ਫ਼ਾਇਦਾ ਮਿਲਿਆ।

ਸੰਭਵ ਮਦਦ ਦਾ ਭਰੋਸਾ: ਪ੍ਰਿਅੰਕਾ ਦਾਸ ਨੇ ਦੱਸਿਆ ਕਿ ਐਨ.ਸੀ.ਸੀ. ਜੋਇੰਨ ਕਰਨ ਤੋਂ ਬਾਅਦ ਮੌਂਟਿੰਗ ਅਤੇ ਅਡਵਾਂਸ ਦਾ ਉੱਤਰਾਖੰਡ ਵਿੱਖੇ ਕੋਰਸ ਕੀਤਾ। ਹੁਣ ਉਸ ਨੇ ਅਫ਼ਰੀਕਾ ਵਿਖੇ ਚੌਥੇ ਇੰਟਰਨੈਸ਼ਨਲ ਪੀਕ ਮਾਉਂਟ ਤੇ (ਟ੍ਰੈਕਿੰਗ) ਵਿਚ ਚੌਥਾ ਸਥਾਨ ਪ੍ਰਾਪਤ ਕੀਤਾ ਹੈ। ਜਿਸ ਦਾ ਸਿਹਰਾ ਐਡਵੋਕੇਟ ਜਸਵੀਰ ਸਿੰਘ ਰਾਏ ਅਤੇ ਸੂਬੇਦਾਰ ਕੇਵਲ ਸਿੰਘ ਨੂੰ ਜਾਂਦਾ ਹੈ। ਇਸ ਮੌਕੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਹਰਜੀਤ ਸਿੰਘ ਭਾਤਪੁਰੀ, ਕੁਲਵਿੰਦਰ ਬਿੱਟੂ ਸਮੇਤ ਹੋਰ ਮੋਹਤਬਰਾਂ ਨੇ ਪ੍ਰਿਅੰਕਾ ਦਾਸ ਦੀ ਇਸ ਉਪਲੱਬਧੀ ਲਈ ਉਸ ਨੂੰ ਮੁਬਾਰਕਬਾਦ ਦਿੰਦਿਆਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਅਤੇ ਪ੍ਰਿਅੰਕਾ ਦਾਸ ਦੇ ਕੋਚਾਂ ਨੇ ਕਿਹਾ ਕਿ ਹੋਣਹਾਰ ਬੱਚੀ ਨੇ ਵਿਸ਼ਵ ਉੱਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਇਸ ਲਈ ਉਹ ਆਉਣ ਵਾਲੇ ਸਮੇਂ ਵਿੱਚ ਹੋਣਹਾਰ ਐਥਲੀਟ ਲਈ ਖੜ੍ਹੇ ਰਹਿਣਗੇ ਅਤੇ ਵੱਡੇ ਪੱਧਰ ਉੱਤੇ ਦੇਸ਼ ਦਾ ਨਾਮ ਰੁਸ਼ਨਾਉਣ ਵਿੱਚ ਉਸ ਦੀ ਮਦਦ ਕਰਨਗੇ।

ABOUT THE AUTHOR

...view details