ਬਿਸ਼ਨੋਈ ਤੇ ਰਾਜੀਵ ਰਾਜਾ ਦੇ ਸਾਥੀਆਂ ਨੂੰ ਪਟਿਆਲਾ ਪੁਲਿਸ ਨੇ ਕੀਤਾ ਕਾਬੂ (ETV Bharat (ਪੱਤਰਕਾਰ, ਪਟਿਆਲਾ)) ਪਟਿਆਲਾ :ਪਟਿਆਲਾ ਸ਼ਹਿਰ ਵਿੱਚ ਮੁਲਜ਼ਮ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਹਥਿਆਰਾਂ ਸਮੇਤ ਘੁੰਮ ਰਹੇ ਹਨ। ਪਟਿਆਲਾ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਰਜੀਵ ਰਾਜਾ ਗੈਂਗ ਮੈਬਰਾਂ ਦੇ ਤਿੰਨ ਕਰੀਬੀ ਸਾਥੀ ਚਾਰ ਪਿਸਟਲ ਤੇ 26 ਰੋਂਦ ਸਮੇਤ ਗ੍ਰਿਫ਼ਤਾਰ ਕੀਤੇ ਹਨ। ਪਟਿਆਲਾ ਪੁਲਿਸ ਨੇ ਇਸ ਬਾਰੇ ਖੁਲਾਸਾ ਕੀਤਾ ਹੈ।
ਤਿੰਨੋ ਮੁਲਜ਼ਮ ਗ੍ਰਿਫਤਾਰ
ਐੱਸ.ਪੀ. ਡਿਟੈਕਟਿਵ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਸੀਆਈਏ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਟੀਮ ਨੇ ਪਿਛਲੇ ਦਿਨੀਂ ਕਤਲ ਹੋਏ ਤੇਜਪਾਲ ਦੇ ਕਰੀਬੀ ਸਾਥੀ ਰੋਹਿਤ ਕੁਮਾਰ ਉਰਫ਼ ਚੀਕੂ ਵਾਸੀ ਨਿਉ ਮਾਲਵਾ ਕਲੋਨੀ ਪਟਿਆਲਾ, ਸੁਖਪਾਲ ਸਿੰਘ ਵਾਸੀ ਪਿੰਡ ਹਰਿਆਓ ਜ਼ਿਲ੍ਹਾ ਸੰਗਰੂਰ ਨੂੰ ਸਨੋਰ ਤੋਂ ਰਿਸੀ ਕਲੋਨੀ ਮੋੜ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਕੋਲੋਂ 2 ਪਿਸਟਲ 32 ਬੋਰ ਅਤੇ 12 ਰੋਦ ਬਰਾਮਦ ਹੋਏ ਹਨ।
2 ਪਿਸਟਲ 32 ਬੋਰ ਤੇ 14 ਰੋਂਦ ਬਰਾਮਦ ਹੋਏ
ਇਸਦੇ ਨਾਲ ਹੀ ਇਕ ਹੋਰ ਕੇਸ ਵਿੱਚ ਯਸ਼ਰਾਜ ਉਰਫ਼ ਕਾਕਾ ਵਾਸੀ ਮੁਹੱਲਾ ਸਮਸ਼ੇਰ ਸਿੰਘ ਨੇੜੇ ਕਿਤਾਬਾ ਵਾਲਾ ਬਜ਼ਾਰ ਪਟਿਆਲਾ ਨੂੰ ਡਕਾਲਾ ਰੋਡ ਤੋਂ ਗ੍ਰਿਫ਼ਤਾਰ ਕੀਤਾ ਹੈ। ਯਸ਼ਰਾਜ ਉਰਫ ਕਾਕਾ ਪਿਛਲੇ ਦਿਨੀਂ ਕਤਲ ਹੋਏ ਅਵਤਾਰ ਤਾਰੀ ਦੇ ਕੇਸ ਵਿੱਚ ਲੋੜੀਦਾ ਸੀ। ਇਸ ਕੋਲੋਂ 2 ਪਿਸਟਲ 32 ਬੋਰ ਤੇ 14 ਰੋਂਦ ਬਰਾਮਦ ਹੋਏ ਹਨ।
ਨਵ ਲਾਹੌਰੀਆ ਨਾਲ ਸਬੰਧ
ਐਸਪੀਡੀ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਐਸਐਸਪੀ ਦੀਆਂ ਹਦਾਇਤਾਂ ’ਤੇ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਪੁਲਿਸ ਪਾਰਟੀ ਨੇ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਵੱਖ-ਵੱਖ ਖੇਤਰਾਂ ਵਿੱਚੋਂ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਸੁਖਪਾਲ ਅਤੇ ਰੋਹਿਤ ਨੇ ਦੱਸਿਆ ਕਿ ਉਨ੍ਹਾਂ ਖ਼ਿਲਾਫ਼ ਪਹਿਲਾਂ ਵੀ ਸੱਤ ਕੇਸ ਦਰਜ ਹਨ। ਜ਼ੇਲ੍ਹ ਅੰਦਰ ਰਹਿੰਦਿਆਂ ਹੀ ਉਨ੍ਹਾਂ ਨੇ ਸਾਲ 2022 ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਨਵਪ੍ਰੀਤ ਸਿੰਘ ਉਰਫ਼ ਨਵ ਲਾਹੌਰੀਆ ਨਾਲ ਸੰਪਰਕ ਬਣਾਇਆ, ਜਿਸ ਤੋਂ ਬਾਅਦ ਦੋਵਾਂ ਨੇ ਮਿਲ ਕੇ ਕਈ ਵਾਰਦਾਤਾਂ ਕੀਤੀਆਂ ਅਤੇ ਜੁਰਮ ਕੀਤੇ ਹਨ।
ਹਥਿਆਰਾਂ ਨਾਲ ਇਲਾਕੇ ਵਿੱਚ ਘੁੰਮ ਰਹੇ ਸੀ ਸੁਖਪਾਲ ਅਤੇ ਰੋਹਿਤ
ਐਸਪੀਡੀ ਨੇ ਦੱਸਿਆ ਕਿ ਰੋਹਿਤ ਕੁਮਾਰ ਤੇਜਪਾਲ ਦਾ ਇੱਕ ਸਾਥੀ ਹੈ ਜਿਸ ਦਾ ਹਾਲ ਹੀ ਵਿੱਚ ਕਤਲ ਕੀਤਾ ਗਿਆ ਸੀ। ਤੇਜਪਾਲ ਦਾ ਅਪ੍ਰੈਲ 2024 ਵਿੱਚ ਸਨੌਰੀ ਅੱਡਾ ਇਲਾਕੇ ਵਿੱਚ ਪੁਨੀਤ ਸਿੰਘ ਗੋਲਾ ਨੇ ਕਤਲ ਕਰ ਦਿੱਤਾ ਸੀ। ਇਸ ਕਤਲ ਕਾਂਡ ਦੇ ਮੁਲਜ਼ਮਾਂ ਤੋਂ ਬਦਲਾ ਲੈਣ ਲਈ ਸੁਖਪਾਲ ਅਤੇ ਰੋਹਿਤ ਹਥਿਆਰਾਂ ਸਮੇਤ ਇਲਾਕੇ ਵਿੱਚ ਘੁੰਮ ਰਹੇ ਸਨ, ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ।