ਦਿੱਲੀ:ਡੋਨ ਕਿੰਨਾਂ ਹੀ ਸ਼ਾਤਿਰ ਕਿਉਂ ਨਾ ਹੋਵੇ ਕਾਨੂੰਨ ਦੇ ਹੱਥ ਇੱਕ ਨਾ ਇੱਕ ਦਿਨ ਉਸ ਤੱਕ ਜ਼ਰੂਰ ਪਹੁੰਚ ਜਾਂਦੇ ਹਨ। ਅਜਿਹਾ ਹੀ ਲੇਡੀ ਡੋਨ ਅਨੂੰ ਧਨਖੜ ਨਾਲ ਹੋਇਆ ਹੈ।ਅਨੂ ਨੂੰ ਨੇਪਾਲ ਬਾਰਡਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਦੇ ਇਸ਼ਾਰੇ ‘ਤੇ ਬਦਮਾਸ਼ਾਂ ਨੇ ਦਿੱਲੀ ਦੇ ਬਰਗਰ ਕਿੰਗ ਰੈਸਟੋਰੈਂਟ ‘ਚ 40 ਗੋਲੀਆਂ ਚਲਾਈਆਂ ਅਤੇ ਅਮਨ ਨਾਂ ਦੇ ਵਿਅਕਤੀ ਦਾ ਕਤਲ ਕੀਤਾ ਸੀ। ਉਸ ਸਮੇਂ ਤੋਂ ਹੀ ਪੁਲਿਸ ਉਸ ਦੀ ਭਾਲ ਕਰ ਰਹੀ ਸੀ। ਅਨੂੰ ਜੋ ਪੁਰਤਗਾਲ 'ਚ ਬੈਠੇ ਗੈਂਗਸਟਰ ਹਿਮਾਂਸ਼ੂ ਭਾਊ ਦੀ ਗਰਲਫ੍ਰੈਂਡ ਦੱਸੀ ਜਾ ਰਹੀ ਹੈ। ਆਪਣਾ ਦਬਦਬਾ ਕਾਇਮ ਕਰਨ ਲਈ ਉਸ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਸੀ। ਅਨੂੰ ਧਨਖੜ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਬਰਗਰ ਕਿੰਗ ਕਾਂਡ
ਦਰਅਸਲ ਅਨੂ ਦੇ ਇਸ਼ਾਰੇ ‘ਤੇ ਬਦਮਾਸ਼ਾਂ ਨੇ ਦਿੱਲੀ ਦੇ ਬਰਗਰ ਕਿੰਗ ਰੈਸਟੋਰੈਂਟ ‘ਚ 40 ਗੋਲੀਆਂ ਚਲਾਈਆਂ ਅਤੇ ਕਤਲ ਕੀਤਾ। ਉਦੋਂ ਤੋਂ ਇਸ ਦੀ ਭਾਲ ਚੱਲ ਰਹੀ ਸੀ। ਅਨੂੰ ਨੇ ਦੁਬਈ ਭੱਜਣ ਦੀ ਯੋਜਨਾ ਬਣਾਈ ਸੀ। ਟਿਕਟ ਵੀ ਕਨਫਰਮ ਹੋ ਗਈ, ਪਰ ਲੇਡੀ ਡੌਨ ਇਕ ਗਲਤੀ ਕਾਰਨ ਉਸ ਦਾ ਸਾਰਾ ਪਲਾਨ ਫੇਲ੍ਹ ਹੋ ਗਿਆ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਭਾਰਤ-ਨੇਪਾਲ ਸਰਹੱਦ 'ਤੇ ਸਥਿਤ ਯੂਪੀ ਦੇ ਲਖੀਮਪੁਰੀ ਤੋਂ ਅੰਨੂ ਧਨਖੜ ਨੂੰ ਗ੍ਰਿਫ਼ਤਾਰ ਕੀਤਾ ਹੈ। ਕਤਲ ਦੇ ਬਾਅਦ ਤੋਂ ਉਹ ਫਰਾਰ ਸੀ। ਉਸ ਨੂੰ 23 ਸਤੰਬਰ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਉਸ ਨੂੰ ਅਗਲੇਰੀ ਕਾਨੂੰਨੀ ਕਾਰਵਾਈ ਲਈ ਦਿੱਲੀ ਲਿਆਂਦਾ ਜਾ ਰਿਹਾ ਹੈ। ਪੁਲਿਸ ਸਪੈਸ਼ਲ ਸੈੱਲ ਦੇ ਡਿਪਟੀ ਕਮਿਸ਼ਨਰ ਅਮਿਤ ਕੌਸ਼ਿਕ ਅਨੁਸਾਰ ਤਿੰਨ ਨੌਜਵਾਨ 18, 24 ਜੂਨ ਨੂੰ ਬਾਈਕ 'ਤੇ ਸਵਾਰ ਹੋ ਕੇ ਦਿੱਲੀ ਦੇ ਰਾਜੌਰੀ ਗਾਰਡਨ ਦੇ ਨਜਫ਼ਗੜ੍ਹ ਰੋਡ 'ਤੇ ਸਥਿਤ ਬਰਗਰ ਕਿੰਗ ਵਿਖੇ ਆਏ ਸਨ ਙ ਇਕ ਦੋਸ਼ੀ ਬਾਈਕ 'ਤੇ ਬਾਹਰ ਖੜ੍ਹਾ ਸੀ ਅਤੇ ਦੋ ਬਰਗਰ ਕਿੰਗ ਦੇ ਅੰਦਰ ਚਲੇ ਗਏ। ਨੇੜਿਓਂ ਕਰੀਬ 20-25 ਰਾਊਂਡ ਗੋਲੀਆਂ ਚਲਾਈਆਂ ਗਈਆਂ। ਅਮਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਵਿਚ ਹਿਮਾਂਸ਼ੂ ਭਾਊ ਗੈਂਗ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ।
ਕਿਹੜੇ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਜ਼ਿੰਮੇਵਾਰੀ
ਇਸ ਕਤਲ ਤੋਂ ਬਾਅਦ ਦਿੱਲੀ ਪੁਲਿਸ ਦੀਆਂ ਕਈ ਟੀਮਾਂ ਦੇ ਨਾਲ, ਇੰਸਪੈਕਟਰ ਪੂਰਨ ਪੰਤ, ਇੰਸਪੈਕਟਰ ਰਵੀ ਤੁਸ਼ੀਰ, ਇੰਸਪੈਕਟਰ ਕੁਲਵੀਰ ਅਤੇ ਵਿਕਰਮ ਦੀ ਟੀਮ ਵੀ ਏਸੀਪੀ, ਸਪੈਸ਼ਲ ਸੈੱਲ/ਐਨਆਰ ਰਾਹੁਲ ਕੁਮਾਰ ਸਿੰਘ ਦੀ ਨਿਗਰਾਨੀ ਹੇਠ ਜਾਂਚ ਕਰ ਰਹੀ ਸੀ। ਟੀਮ ਨੇ ਇਸ ਮਾਮਲੇ 'ਚ ਪਹਿਲਾਂ 27 ਜੂਨ ਨੂੰ ਹਰਿਆਣਾ ਦੇ ਰੋਹਤਕ ਦੇ ਰਿਤੋਲੀ ਦੇ ਰਹਿਣ ਵਾਲੇ ਬਿਜੇਂਦਰ ਉਰਫ ਗੋਲੂ ਨੂੰ ਗ੍ਰਿਫਤਾਰ ਕੀਤਾ ਸੀ। ਮੁਲਜ਼ਮਾਂ ਦੀ ਪਛਾਣ ਬਿਜੇਂਦਰ ਉਰਫ਼ ਗੋਲੂ ਵਾਸੀ ਪਿੰਡ ਖਰੀਆ ਜ਼ਿਲ੍ਹਾ ਹਿਸਾਰ ਹਰਿਆਣਾ, ਵਿਕਾਸ ਉਰਫ਼ ਵਿੱਕੀ ਵਾਸੀ ਪਿੰਡ ਰਿਧਾਣਾ ਜ਼ਿਲ੍ਹਾ ਝੱਜਰ ਹਰਿਆਣਾ ਅਤੇ ਅਨੂੰ ਧਨਖੜ ਵਾਸੀ ਰੋਹਤਕ ਹਰਿਆਣਾ ਵਜੋਂ ਹੋਈ ਹੈ।
ਡੋਨ ਦੀ ਭੂਮਿਕਾ ਦਾ ਖੁਲਾਸਾ
ਜਦੋਂ ਪੁਲਿਸ ਨੇ ਅਮਨ ਦੇ ਕਤਲ ਦੀ ਕੀਤੀ ਤਾਂ ਜਾਂਚ ਦੌਰਾਨ ਮੁੱਖ ਮੁਲਜ਼ਮ ਵਜੋਂ ਅਨੂ ਧਨਖੜ ਦੀ ਭੂਮਿਕਾ ਦਾ ਖੁਲਾਸਾ ਹੋਇਆ। ਉਸ ਨੇ ਅਮਨ ਨੂੰ ਦੋਸਤੀ ਦੇ ਬਹਾਨੇ ਬਰਗਰ ਕਿੰਗ ਰੈਸਟੋਰੈਂਟ, ਰਾਜੌਰੀ ਗਾਰਡਨ, ਦਿੱਲੀ ਬੁਲਾਇਆ ਸੀ। ਇਸ ਦੀ ਜਾਣਕਾਰੀ ਹਿਮਾਂਸ਼ੂ ਉਰਫ ਭਾਊ ਅਤੇ ਸਾਹਿਲ ਰਿਟੋਲੀਆ ਨੇ ਦਿੱਤੀ। ਇਸ ਤੋਂ ਬਾਅਦ ਆਸ਼ੀਸ਼ ਉਰਫ ਲਾਲੂ, ਵਿਕਾਸ ਉਰਫ ਵਿੱਕੀ ਅਤੇ ਬਿਜੇਂਦਰ ਉਰਫ ਗੋਲੂ ਨੂੰ ਹਿਮਾਂਸ਼ੂ ਉਰਫ ਭਾਊ ਅਤੇ ਸਾਹਿਲ ਰਿਟੋਲੀਆ ਨੇ ਬਰਗਰ ਕਿੰਗ ਰੈਸਟੋਰੈਂਟ ਵਿੱਚ ਭੇਜਿਆ। ਅਨੂ ਧਨਖੜ ਨੂੰ ਆਖਰੀ ਵਾਰ 19, 24 ਜੂਨ ਨੂੰ ਕਟੜਾ ਰੇਲਵੇ ਸਟੇਸ਼ਨ 'ਤੇ ਦੇਖਿਆ ਗਿਆ ਸੀ ਅਤੇ ਉਦੋਂ ਤੋਂ ਉਸ ਦੀਆਂ ਹਰਕਤਾਂ ਦਾ ਪਤਾ ਨਹੀਂ ਲੱਗ ਸਕਿਆ ਸੀ। ਦੂਜੇ ਦੋ ਮੁਲਜ਼ਮ ਆਸ਼ੀਸ਼ ਉਰਫ ਲਾਲੂ ਅਤੇ ਵਿਕਾਸ ਉਰਫ ਵਿੱਕੀ 12 ਜੁਲਾਈ ਨੂੰ ਸੋਨੀਪਤ ਇਲਾਕੇ ਵਿੱਚ ਹੋਏ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਸਨ।