ਪੰਜਾਬ

punjab

ETV Bharat / state

ਗੈਂਗਸਟਰ ਦੀਪਕ ਟੀਨੂ ਨੂੰ ਇਲਾਜ ਲਈ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਲਿਆਂਦਾ ਗਿਆ ਬਠਿੰਡਾ ਦੇ ਸਿਵਲ ਹਸਪਤਾਲ - Gangster Deepak Tinu - GANGSTER DEEPAK TINU

Gangster Deepak Tinu: ਗਾਇਕ ਸਿੱਧੂ ਮੂਸੇ ਵਾਲਾ ਕਤਲ ਕਾਂਡ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੈਂਗਸਟਰ ਦੀਪਕ ਟੀਨੂ ਨੂੰ ਜੇਲ੍ਹ 'ਚੋਂ ਪੁਲਿਸ ਦੀ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਹੈ।

GANGSTER DEEPAK TINU
GANGSTER DEEPAK TINU

By ETV Bharat Punjabi Team

Published : Mar 26, 2024, 2:04 PM IST

GANGSTER DEEPAK TINU

ਬਠਿੰਡਾ:ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਕਤਲ ਕਾਂਡ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੈਂਗਸਟਰ ਦੀਪਕ ਟੀਨੂ ਵਾਸੀ ਹਰਿਆਣਾ ਨੂੰ ਅੱਜ (26 ਮਾਰਚ) ਬਠਿੰਡਾ ਦੀ ਕੇਂਦਰੀ ਜੇਲ੍ਹ 'ਚੋਂ ਪੁਲਿਸ ਦੀ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਹੈ। ਜਾਣਕਾਰੀ ਅਨੁਸਾਰ ਗੈਂਗਸਟਰ ਦੀਪਕ ਟੀਨੂ ਨੂੰ ਇਲਾਜ ਲਈ ਹੱਡੀਆਂ ਅਤੇ ਦੰਦਾਂ ਦੇ ਡਾਕਟਰ ਕੋਲ ਲਿਆਂਦਾ ਗਿਆ ਹੈ।

ਕੀ ਕਹਿੰਦੇ ਹਨ ਇੰਸਪੈਕਟਰ ਕਾਸ਼ੀ ਰਾਮ:ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇੰਸਪੈਕਟਰ ਕਾਸ਼ੀ ਰਾਮ ਨੇ ਕਿਹਾ, 'ਗੈਂਗਸਟਰ ਦੀਪਕ ਟੀਨੂ ਦੇ ਦੰਦਾਂ ਅਤੇ ਗੋਡਿਆਂ ਦੀ ਤਕਲੀਫ ਦੇ ਚੱਲਦਿਆਂ ਅੱਜ ਇਲਾਜ ਲਈ ਜੇਲ੍ਹ ਤੋਂ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ। ਇਸ ਮੌਕੇ ਡਾਕਟਰ ਵੱਲੋਂ ਦੀਪਕ ਟੀਨੂ ਦੇ ਗੋਡੇ ਦਾ ਐਕਸਰਾ ਕਰਵਾਇਆ ਗਿਆ।' ਦੱਸ ਦੇਈਏ ਕਿ ਡਾਕਟਰਾਂ ਵੱਲੋਂ ਗੈਂਗਸਟਰ ਦੀਪਕ ਟੀਨੂ ਦਾ ਚੈੱਕਅੱਪ ਕਰਨ ਉਪਰੰਤ ਉਸ ਨੂੰ ਮੁੜ ਜੇਲ੍ਹ ਭੇਜ ਦਿੱਤਾ ਗਿਆ ਹੈ।

ਕੀ ਕਹਿੰਦੇ ਹਨ ਡਾਕਟਰ:ਇਸ ਮੌਕੇ ਸਰਕਾਰੀ ਹਸਪਤਾਲ 'ਚ ਮੌਜੂਦ ਹੱਡੀਆਂ ਦੇ ਮਾਹਿਰ ਡਾਕਟਰ ਧੀਰਜ ਗੋਇਲ ਨੇ ਦੱਸਿਆ ਕਿ ਗੈਂਗਸਟਰ ਦੀਪਕ ਟੀਨੂ ਨੂੰ ਪੁਰਾਣੀ ਸੱਟ ਦੇ ਚੱਲਦਿਆਂ ਗੋਡੇ ਵਿੱਚ ਤਕਲੀਫ ਹੈ, ਇਸ ਤੋਂ ਪਹਿਲਾਂ ਵੀ ਉਹ ਜੇਲ੍ਹ ਵਿੱਚ ਜਾ ਕੇ ਦੀਪਕ ਟੀਨੂ ਦਾ ਚੈੱਕਅਪ ਕਰਕੇ ਆਏ ਸਨ। ਅੱਜ ਜੇਲ ਪ੍ਰਸ਼ਾਸਨ ਵੱਲੋਂ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ, ਜਿੱਥੇ ਗੈਂਗਸਟਰ ਦੀਪਕ ਟੀਨੂ ਦਾ ਐਕਸਰਾ ਵੀ ਕਰਵਾਇਆ ਗਿਆ ਹੈ, ਉਪਰੰਤ ਜੇਲ੍ਹ ਪ੍ਰਸ਼ਾਸਨ ਨੂੰ ਗੈਂਗਸਟਰ ਦੀਪਕ ਟੀਨੂ ਦੇ ਗੋਡੇ ਦੀ ਐਮਆਰਆਈ ਕਰਵਾਉਣ ਲਈ ਲਿਖਿਆ ਵੀ ਗਿਆ ਹੈ। ਚੈੱਕਅੱਪ ਕਰਾਉਣ ਤੋਂ ਬਾਅਦ ਗੈਂਗਸਟਰ ਦੀਪਕ ਟੀਨੂ ਨੂੰ ਮੁੜ ਜੇਲ੍ਹ ਭੇਜਿਆ ਜਾ ਗਿਆ ਹੈ।

ABOUT THE AUTHOR

...view details