ਲੁਧਿਆਣਾ: ਇੱਕ ਔਰਤ ਵੱਲੋਂ ਲੁਧਿਆਣਾ ਦੇ ਮਾਡਲ ਟਾਊਨ ਪਾਸ਼ ਏਰੀਆ ਇਲਾਕੇ ਵਿੱਚ ਇਨੀਂ ਤੇਜ਼ ਕਾਰ ਚਲਾਈ ਗਈ ਕਿ ਤੇਜ਼ ਰਫਤਾਰ ਦੇ ਕਰਕੇ ਕਾਰ ਘਰ ਦੀ ਕੰਧ ਤੋੜ ਕੇ ਆਰ ਪਾਰ ਹੋ ਗਈ। ਜਿਸ ਨਾਲ ਘਰ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ। ਕੰਧ ਪਾੜਦੀ ਕਾਰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਸ ਦੀਆਂ ਜੋ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਉਨ੍ਹਾਂ ਨੁੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਾਰ ਦੀ ਸਪੀਡ ਕਿੰਨੀ ਤੇਜ਼ ਹੋਵੇਗੀ, ਕਿ ਘਰ ਦੀ ਕੰਧ ਹੀ ਟੁੱਟ ਗਈ।
ਲੁਧਿਆਣਾ 'ਚ ਤੇਜ਼ ਰਫਤਾਰ ਦਾ ਕਹਿਰ (ਲੁਧਿਆਣਾ -ਪੱਤਰਕਾਰ (ਈਟੀਵੀ ਭਾਰਤ)) ਰੇਲਿੰਗ ਤੋੜਦੀ ਹੋਈ ਔਰਤ ਨੇ ਕੰਧ 'ਚ ਮਾਰੀ ਕਾਰ
ਮਾਮਲੇ ਸਬੰਧੀ ਗੱਲ ਕਰਦਿਆਂ ਘਰ ਦੇ ਮਾਲਿਕ ਨੇ ਦੱਸਿਆ ਕਿ ਦੁਸਹਿਰੇ ਵਾਲੀ ਰਾਤ ਦਾ ਇਹ ਹਾਦਸਾ ਹੈ। ਉਹਨਾਂ ਕਿਹਾ ਕਿ ਮਾਡਲ ਟਾਊਨ ਐਕਸਟੈਂਸ਼ਨ ਸੀ ਬਲਾਕ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ। ਜਿੱਥੇ ਕਾਰ ਇੱਕ ਮਹਿਲਾ ਚਲਾ ਰਹੀ ਸੀ। ਇਸ ਦੌਰਾਨ ਕਾਰ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਪਹਿਲਾਂ ਬਾਹਰ ਲੱਗੀ ਰੇਲਿੰਗ ਤੋੜੀ ਅਤੇ ਫਿਰ ਘਰ ਦੀ ਗੇਟ 'ਤੇ ਆ ਕੇ ਗੱਡੀ ਵੱਜੀ। ਜਿਸ ਕਰਕੇ ਘਰ ਦੀ ਕੰਧ ਵੀ ਟੁੱਟ ਗਈ। ਉਨ੍ਹਾਂ ਕਿਹਾ ਕਿ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਰ ਦੀ ਰਫਤਾਰ ਕਿੰਨੀ ਜ਼ਿਆਦਾ ਹੋਵੇਗੀ।
ਮਹਿਲਾ ਦੇ ਨਸ਼ੇ 'ਚ ਹੋਣ ਦਾ ਖਦਸ਼ਾ
ਇਸ ਮੌਕੇ ਘਰ ਦੇ ਮਾਲਿਕ ਨੇ ਕਿਹਾ ਕਿ ਕਾਰ ਦੇ ਵਿੱਚ ਕਿੰਨੇ ਲੋਕ ਸਵਾਰ ਸਨ, ਇਸ ਦੀ ਜਾਣਕਾਰੀ ਨਹੀਂ ਹੈ। ਜੇਕਰ ਗੱਲ ਕੀਤੀ ਜਾਵੇ ਚਸ਼ਮਦੀਦਾਂ ਦੀ ਤਾਂ ਉਹਨਾਂ ਤੋਂ ਪਤਾ ਲੱਗਾ ਹੈ ਕਿ ਕਾਰ ਕੋਈ ਮਹਿਲਾ ਚਲਾ ਰਹੀ ਸੀ, ਜਿਸ ਨੇ ਸ਼ਰਾਬ ਪੀਤੀ ਹੋਈ ਸੀ। ਹਾਦਸੇ ਤੋਂ ਤੂਰੰਤ ਬਾਅਦ ਉਹ ਬੱਚੇ ਦੇ ਰੋਣ ਦਾ ਬਹਾਨਾ ਲਗਾ ਕੇ ਮੌਕੇ ਤੋਂ ਫਰਾਰ ਹੋ ਗਈ। ਨਾਲ ਹੀ ਉਹਨਾਂ ਕਿਹਾ ਕਿ ਪੁਲਿਸ ਨੂੰ ਮਾਮਲੇ ਸੰਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ। ਪੁਲਿਸ ਤੋਂ ਪੂਰੀ ਉਮੀਦ ਕਰਦੇ ਹਨ ਕਿ ਪੁਲਿਸ ਉਹਨਾਂ ਨੂੰ ਇਨਸਾਫ ਦਵਾਏਗੀ ਅਤੇ ਉਕਤ ਮੁਲਜ਼ਮ ਨੂੰ ਕਾਬੂ ਕਰੇਗੀ। ਕਿਊਂਕਿ ਕਿਸੇ ਹੋਰ ਦੀ ਗਲਤੀ ਦਾ ਨਤੀਜਾ ਹੈ ਕਿ ਘਰ ਦਾ ਇਨਾਂ ਜ਼ਿਆਦਾ ਨੁਕਸਾਨ ਹੋਇਆ ਹੈ।