ਸ੍ਰੀ ਮੁਕਤਸਰ ਸਾਹਿਬ: ਅੱਜ ਅਸੀਂ ਇਕ ਅਜੀਹੇ ਕਿਸਾਨ ਨਾਲ ਨਾਲ ਮਿਲਾਉਣ ਦਾ ਰਹੇ ਹਾਂ ਜਿਸ ਦਾ ਨਾਮ ਰਣਜੀਤ ਹੈ ਤੇ ਇਸ ਦਾ ਪਿਛੋਕੜ ਯੂਪੀ ਦਾ ਹੈ। ਇਹ ਕਿਸਾਨ ਅੱਜ ਦੇ ਟਾਈਮ ਪੰਜਾਬ ਵਿੱਚ ਰਹਿ ਰਿਹਾ ਹੈ ਅਤੇ ਅੱਜ ਦੇ ਸਮੇਂ ਵਿੱਚ ਕਣਕ ਝੋਨਾ ਛੱਡ ਕੇ ਫੁੱਲਾਂ ਦੀ ਖੇਤੀ ਕਰ ਰਿਹਾ ਹੈ। ਰਣਜੀਤ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦੀਆਂ ਕਿਹਾ ਕਿ ਉਹ 10-15 ਸਾਲ ਤੋਂ ਜ਼ਮੀਨ ਠੇਕੇ ਉੱਤੇ ਲੈਕੇ ਕੁਝ ਵੱਖਰਾ ਕਰਨ ਦਾ ਸੋਚ ਰਿਹਾ ਸੀ ਤੇ ਮੇਰੇ ਮਨ ਵਿੱਚ ਫੁੱਲਾਂ ਦੀ ਖੇਤੀ ਕਰਨ ਦਾ ਵਿਚਾਰ ਆਇਆ ਤੇ ਮੈਂ ਫੁੱਲਾਂ ਦੀ ਖੇਤੀ ਕਰਨੀ ਸ਼ੁਰੂ ਕਰ ਕੀਤੀ।
ਯੂਪੀ ਦਾ ਕਿਸਾਨ ਫੁੱਲਾਂ ਦੀ ਖੇਤੀ ਕਰਕੇ ਪੰਜਾਬ ਵਿੱਚ ਕਮਾ ਰਿਹਾ ਲੱਖਾਂ, ਹੋਰਨਾਂ ਲਈ ਬਣਿਆ ਪ੍ਰੇਰਣਾਸਰੋਤ - Flower Farming In Muktsar Sahib - FLOWER FARMING IN MUKTSAR SAHIB
UP Farmer Flowers Agriculture: ਯੂਪੀ ਦਾ ਰਹਿਣ ਵਾਲਾ ਕਿਸਾਨ ਫੁੱਲਾ ਦੀ ਫ਼ਸਲ ਤੋਂ ਲੱਖਾਂ ਰੁਪਏ ਕਮਾ ਰਿਹਾ ਹੈ, ਜੋ ਹੋਰਨਾਂ ਕਿਸਾਨਾਂ ਲਈ ਵੀ ਮਿਸਾਲ ਕਾਇਮ ਕਰ ਰਿਹਾ ਹੈ। ਨਾ ਸਿਰਫ ਪੰਜਾਬ ਦੇ ਲੋਕਾਂ ਲਈ, ਬਲਕਿ ਉੱਤਰ ਪ੍ਰਦੇਸ਼ ਦੇ ਆਪਣੇ ਸਾਥੀਆਂ ਨੂੰ ਵੀ ਪ੍ਰੇਰਨਾ ਦੇ ਰਿਹਾ ਹੈ। ਪੜ੍ਹੋ ਪੂਰੀ ਖ਼ਬਰ।
Published : Apr 4, 2024, 1:41 PM IST
ਪੰਜਾਬ ਦਾ ਜੰਮ ਪਲ:ਰਣਜੀਤ ਨੇ ਦੱਸਿਆ ਕਿ ਉਸ ਦੇ ਦਾਦਾ-ਪਿਤਾ ਉੱਤਰ ਪ੍ਰਦੇਸ਼ ਹੀ ਰਹਿੰਦੇ ਸੀ, ਫਿਰ ਪਿਤਾ ਇੱਥੇ ਪੰਜਾਬ ਆ ਕੇ ਰਹਿਣ ਲੱਗੇ। ਉਸ ਦਾ ਜਨਮ ਇੱਥੇ ਪੰਜਾਬ ਵਿੱਚ ਹੀ ਹੋਇਆ ਹੈ। ਪਿਤਾ ਸਬਜ਼ੀਆਂ ਆਦਿ ਦੀ ਖੇਤੀ ਕਰਦੇ ਸੀ। ਪਰ, ਉਸ ਨੇ ਕੁਝ ਨਵਾਂ ਕਰਨ ਬਾਰੇ ਸੋਚਿਆ। ਫਿਰ ਉਸ ਨੇ ਗੁਲਾਬ ਅਤੇ ਗੇਂਦੇ ਦੇ ਫੁੱਲਾਂ ਦੀ ਖੇਤੀ ਕਰਨੀ ਸ਼ੁਰੂ ਕੀਤੀ। ਉਸ ਨੇ ਦੱਸਿਆ ਕਿ ਇਸ ਖੇਤੀ ਨਾਲ ਚੰਗਾ ਗੁਜ਼ਾਰਾ ਹੋ ਜਾਂਦਾ ਹੈ। ਕਿਸੇ ਅੱਗੇ ਪੈਸੇ ਨਹੀਂ ਮੰਗਣੇ ਪੈਂਦੇ। ਉਸ ਨੇ ਕਿਹਾ ਕਿ ਉਹ ਹੋਰ ਕਿਸਾਨਾਂ ਨੂੰ ਵੀ ਕਹਿਣਾ ਚਾਹੁੰਦੇ ਹਨ ਕਿ ਫੁੱਲਾਂ ਦੀ ਖੇਤੀ ਕਰੋ, ਨ ਇਸ ਵਿੱਚ ਵਧ ਪਾਣੀ ਲੱਗਦਾ ਤੇ ਨਾ ਹੀ ਲੇਬਰ। ਇਹ ਮੁਨਾਫੇ ਦਾ ਧੰਦਾ ਹੈ।
ਫੁੱਲਾਂ ਦੀ ਖੇਤੀ ਲਾਹੇਵੰਦ : ਰਣਜੀਤ ਨੇ ਦੱਸਿਆ ਕਿ ਫੁੱਲਾਂ ਦੀ ਖੇਤੀ ਨਾਲ ਹਰ ਰੋਜ਼ ਆਮਦਨ ਹੁੰਦੀ ਹੈ। ਹਰ ਰੋਜ਼ ਹੀ ਤਾਜ਼ਾ ਫੁੱਲ ਵਿਕ ਜਾਂਦੇ ਹਨ। ਉਸ ਨੇ ਕਿਹਾ ਕਿ ਉਹ ਦੋ ਤਰ੍ਹਾਂ ਦੇ ਫੁੱਲਾਂ ਦੀ ਖੇਤੀ ਕਰ ਰਿਹਾ ਹੈ। ਤਕਰੀਬਨ 20 ਸਾਲ ਇੱਕ ਬੂਟਾ ਹੀ ਫੁੱਲ ਦਿੰਦਾ ਰਹਿੰਦਾ ਹੈ ਤੇ ਗੇਂਦੇ ਦੇ ਫੁੱਲ ਦਾ ਬੂਟਾ ਤਕਰੀਬਨ 4-5 ਸਾਲ ਨਿਕਲ ਜਾਂਦੇ ਹਨ। ਇਕ ਵਾਰ ਹੀ ਸਿਰਫ ਪੈਸੇ ਲੱਗਦੇ ਹਨ, ਬਸ ਖਰਚਾ ਸਿਰਫ ਲੇਬਰ ਦਾ ਪੈਂਦਾ ਹੈ। ਉਸ ਨੇ ਕਿਹਾ ਕਿ ਘਰ ਦਾ ਗੁਜਾਰ ਬਹੁਤ ਵਧੀਆ ਹੁੰਦਾ ਹੈ ਤੇ ਸਾਨੂੰ ਵੇਚਣ ਜਾਣ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ, ਸਗੋਂ ਲੋਕ ਆਪ ਆਉਂਦੇ ਹਨ। ਉਸ ਨੇ ਕਿਹਾ ਵੈਸੇ ਵੀ ਫੁੱਲਾਂ ਦੇ ਮੰਡੀਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ ਹੈ। ਉਸ ਨੇ ਕਿਹਾ ਕਿ ਫੁੱਲਾਂ ਦੀ ਖੇਤੀ ਲਾਹੇਵੰਦ ਹੈ।