ਪੰਜਾਬ

punjab

ETV Bharat / state

ਪੰਜਾਬ ਦੇ ਨੌਜਵਾਨ ਨੇ ਚੰਦਰਯਾਨ ਨੂੰ ਲੈ ਕੇ ਕੀਤਾ ਕਮਾਲ ਦਾ ਕੰਮ, ਰਾਸ਼ਟਰਪਤੀ ਤੋਂ ਮਿਲਿਆ ਐਵਾਰਡ - Contribution In Chandrayaan 3 - CONTRIBUTION IN CHANDRAYAAN 3

Punjabi Boy contribution In Chandrayaan 3: ਮੋਗਾ ਜ਼ਿਲੇ ਦੇ ਪਿੰਡ ਖਾਈ ਦੇ ਰਹਿਣ ਵਾਲੇ ਇਸ ਨੌਜਵਾਨ ਨੇ ਚੰਦਰਯਾਨ ਅੱਗੇ ਵਧਣ ਵਿੱਚ ਆਉਣ ਵਾਲੀ ਰੁਕਾਵਟ ਆ ਰਹੀ ਸੀ, ਨੂੰ ਹੱਲ ਕਰਨ ਦਾ ਜ਼ਿੰਮਾ ਨਵਦੀਪ ਸਿੰਘ ਨੂੰ ਦਿੱਤਾ ਗਿਆ ਤੇ ਉਸ ਨੇ ਹੱਲ ਕਰ ਦਿੱਤਾ ਹੈ। ਨੌਜਵਾਨ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਉਸ ਨੂੰ ਸਨਮਾਨਿਤ ਵੀ ਕੀਤਾ ਗਿਆ। ਪੜ੍ਹੋ ਪੂਰੀ ਖਬਰ...

Punjabi Boy contribution In Chandrayaan 3
ਖਾਈ ਦੇ ਇੱਕ ਨੌਜਵਾਨ ਨੇ ਕੀਤਾ ਕਮਾਲ ਦਾ ਕੰਮ (ETV Bharat (ਪੱਤਰਕਾਰ , ਮੋਗਾ))

By ETV Bharat Punjabi Team

Published : Aug 28, 2024, 2:24 PM IST

Updated : Aug 28, 2024, 3:00 PM IST

ਖਾਈ ਦੇ ਇੱਕ ਨੌਜਵਾਨ ਨੇ ਕੀਤਾ ਕਮਾਲ ਦਾ ਕੰਮ (ETV Bharat (ਪੱਤਰਕਾਰ , ਮੋਗਾ))

ਮੋਗਾ:ਮੋਗਾ ਦੇ ਬਾਘਾਪੁਰਾਣਾ ਦੇ ਅਧੀਨ ਆਉਂਦੇ ਪਿੰਡ ਖਾਈ ਦੇ ਇੱਕ ਮੁੰਡੇ ਨੇ ਪਿੰਡ ਦਾ ਨਾਮ ਪੂਰੇ ਵਿਸ਼ਵ ਵਿੱਚ ਚਮਕਾਇਆ ਹੈ। ਨਵਦੀਪ ਸਿੰਘ ਦੇ ਪਿਤਾ ਗੁਰਪ੍ਰੀਤ ਸਿੰਘ ਵੀ ਫੌਜ ਵਿੱਚ ਸੂਬੇਦਾਰ ਵੱਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਨਵਦੀਪ ਸਿੰਘ ਇਸ ਸਮੇਂ ਪਟਿਆਲਾ ਦੇ ਥਾਪਰ ਕਾਲਜ ਤੋਂ ਬੀਟੈਕ ਦੀ ਪੜ੍ਹਾਈ ਕਰ ਰਿਹਾ ਹੈ, ਜਿਸ ਨੂੰ ਚੰਦਰਯਾਨ-3 'ਚ ਆ ਰਹੀ ਰੁਕਾਵਟ ਨੂੰ ਹੱਲ ਕਰਨ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਸਨਮਾਨਿਤ ਕੀਤਾ ਗਿਆ ਹੈ।

ਚੰਦਰਯਾਨ-3 ਨੂੰ ਅੱਗੇ ਵਧਣ ਵਿੱਚ ਆ ਰਹੀ ਸੀ ਮੁਸ਼ਕਿਲ: ਨਵਦੀਪ ਸਿੰਘ ਨੇ ਦੱਸਿਆ ਕਿ ਉਹ ਥਾਪਰ ਕਾਲਜ ਪਟਿਆਲਾ ਤੋਂ ਬੀ.ਟੈਕ ਦੀ ਪੜ੍ਹਾਈ ਕਰ ਰਿਹਾ ਹੈ। ਉਸ ਨੂੰ ਇਸਰੋ ਦੇ ਹੈਦਰਾਬਾਦ ਸੈਂਟਰ ਵਿੱਚ ਬੁਲਾਇਆ ਗਿਆ। ਜਿੱਥੇ ਪਿਛਲੇ ਸਾਲ ਚੰਦਰਯਾਨ-3 ਦੇ ਚੰਦ ਉੱਪਰ ਸਫਲ ਉੱਤਰਨ ਤੋਂ ਬਾਅਦ ਇਸਰੋ ਨੂੰ ਚੰਦਰਯਾਨ-3 ਨੂੰ ਅੱਗੇ ਵਧਣ ਵਿੱਚ ਮੁਸ਼ਕਿਲ ਆ ਰਹੀ ਸੀ। ਇਸਰੋ ਕੋਲ 13 ਤਰ੍ਹਾਂ ਦੀਆਂ ਰੁਕਾਵਟਾਂ ਸਨ, ਜਿਨ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਨ੍ਹਾਂ ਵਿਚੋਂ ਇੱਕ ਪ੍ਰੋਜੈਕਟ ਜਿਸ ਨਾਲ ਚੰਦਰਯਾਨ ਅੱਗੇ ਵਧਣ ਵਿੱਚ ਆਉਣ ਵਾਲੀ ਰੁਕਾਵਟ ਆ ਰਹੀ ਸੀ, ਨੂੰ ਹੱਲ ਕਰਨ ਦਾ ਜ਼ਿੰਮਾ ਨਵਦੀਪ ਸਿੰਘ ਨੂੰ ਦਿੱਤਾ ਗਿਆ ਸੀ।

ਇਸਰੋ ਦੇ ਡਾਇਰੈਕਟਰ ਨੇ ਵੀ ਨਵਦੀਪ ਸਿੰਘ ਦੇ ਕੰਮ ਦੀ ਕੀਤੀ ਸ਼ਲਾਘਾ :ਨਵਦੀਪ ਸਿੰਘ ਨੇ ਚੰਦਰਯਾਨ ਦੀ ਸਮੱਸਿਆ ਕਿ ਕਿਸੇ ਪੱਥਰ ਨਾਲ ਟਕਰਾਅ ਕੇ ਰੁਕ ਜਾਂਦਾ ਸੀ ਜਾਂ ਫਿਰ ਅੱਗੇ ਆਏ ਖੱਡੇ ਵਿੱਚ ਰੁਕ ਜਾਂਦਾ ਸੀ, ਨੂੰ ਦੂਰ ਕਰਨ ਲਈ ਇੱਕ ਗਾਈਡ ਮੈਪ ਤਿਆਰ ਕੀਤਾ ਗਿਆ ਅਤੇ ਚੰਦਰਯਾਨ-3 ਨੂੰ ਭੇਜਿਆ ਗਿਆ। ਇਸ ਗਾਈਡ ਮੈਪ ਨਾਲ ਹੀ ਚੰਦਰਯਾਨ-3 ਦਾ ਟ੍ਰਾਇਲ ਸਫਲ ਹੋਇਆ। ਇਸ ਪਿੱਛੋਂ ਇਸਰੋ ਦੇ ਡਾਇਰੈਕਟਰ ਨੇ ਵੀ ਨਵਦੀਪ ਸਿੰਘ ਦੇ ਕੰਮ ਦੀ ਸ਼ਲਾਘਾ ਕੀਤੀ ਗਈ ਅਤੇ ਨਵਦੀਪ ਦਾ ਨਾਮ ਸਨਮਾਨ ਕਰਨ ਲਈ ਭੇਜਿਆ ਸੀ।

ਪੂਰੇ ਵਿਸ਼ਵ ਵਿੱਚ ਚਮਕਾਇਆ ਪਿੰਡ ਦਾ ਨਾਮ : ਨਵਦੀਪ ਸਿੰਘ ਦੀ ਇਸ ਉਪਲਬਧੀ ਸਦਕਾ ਹੀ ਉਸ ਨੂੰ ਦੇਸ਼ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰੂਮ ਵੱਲੋਂ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਨਵਦੀਪ ਦੇ ਪਿਤਾ ਨੇ ਕਿਹਾ ਕਿ ਇਹ ਪਲ ਸਾਡੇ ਲਈ, ਸਾਡੇ ਪਿੰਡ ਲਈ, ਸਾਡੇ ਪੰਜਾਬ ਅਤੇ ਸਾਡੇ ਪੂਰੇ ਭਾਰਤ ਦੇਸ਼ ਲਈ ਮਾਣ ਵਾਲੇ ਹਨ। ਨਵਦੀਪ ਨੇ ਪੂਰੇ ਵਿਸ਼ਵ ਵਿੱਚ ਸਾਡਾ ਅਤੇ ਖਾਈ ਪਿੰਡ ਦਾ ਨਾਮ ਚਮਕਾਇਆ ਹੈ।

Last Updated : Aug 28, 2024, 3:00 PM IST

ABOUT THE AUTHOR

...view details