ਪਠਾਨਕੋਟ:ਦੇਵ-ਭੂਮੀ ਹਿਮਾਚਲ ਜਿਸ ਨੂੰ ਦੇਵਾਂ ਦੀ ਧਰਤੀ ਕਿਹਾ ਜਾਂਦਾ ਹੈ। ਉਥੇ ਹਰ ਸਾਲ ਮਨੀਮਹੇਸ਼ ਦੀ ਯਾਤਰਾ ਹੁੰਦੀ ਹੈ ਜੋ ਕਿ ਕਰੀਬ ਇਕ ਮਹੀਨੇ ਤੱਕ ਚਲਦੀ ਹੈ। ਭਗਵਾਨ ਭੋਲੇ ਨਾਥ ਦੇ ਦਰਸ਼ਨਾਂ ਦੇ ਲਈ ਵਖੋ-ਵੱਖ ਸੂਬਿਆਂ ਤੋਂ ਸ਼ਰਧਾਲੂ ਦਰਸ਼ਨ ਕਰਨ ਲਈ ਜਾਂਦੇ ਹਨ ਅਤੇ ਇਸ ਸਾਲ ਵੀ ਮਨ 'ਚ ਸ਼ਰਧਾ ਲੈਕੇ ਸ਼ਰਧਾਲੂ ਪਠਾਨਕੋਟ ਤੋਂ ਰਵਾਨਾ ਹੋਏ ਪਰ ਉਹਨਾਂ ਵਿਚੋਂ ਕੁਝ ਸ਼ਰਧਾਲੂ ਆਪਣੀ ਯਾਤਰਾ ਪੁਰੀ ਨਹੀਂ ਕਰ ਸਕੇ। ਜਾਣਕਾਰੀ ਅਨੁਸਾਰ ਰਾਹ 'ਚ ਹਾਦਸਾ ਹੋ ਜਾਣ ਕਾਰਨ ਚਾਰ ਸ਼ੁਰਧਾਲੂਆਂ ਦੀ ਮੌਤ ਹੋ ਗਈ।
ਇੱਕੋਂ ਸਮੇਂ ਬਲੇ ਚਾਰ ਸਿਵੇ, ਮਨੀਮਹੇਸ਼ ਦੀ ਯਾਤਰਾ 'ਤੇ ਗਏ ਚਾਰ ਸ਼ਰਧਾਲੂਆਂ ਦੀ ਹਾਦਸੇ 'ਚ ਹੋਈ ਮੌਤ - Four pilgrims Death - FOUR PILGRIMS DEATH
ਮਨੀਮਹੇਸ਼ ਦੀ ਯਾਤਰਾ ਲਈ ਗਏ ਪਠਾਨਕੋਟ ਦੇ ਸ਼ਰਧਾਲੂਆਂ ਦੀ ਗੱਡੀ ਡੂੰਘੀ ਖੱਡ 'ਚ ਡਿੱਗ ਗਈ। ਜਿਸ ਕਾਰਨ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਚਾਰਾਂ ਦਾ ਇੱਕੋਂ ਸਮੇਂ ਇੱਕ ਥਾਂ 'ਤੇ ਅੰਤਿਮ ਸਸਕਾਰ ਕੀਤਾ ਗਿਆ।
Published : Aug 29, 2024, 10:53 PM IST
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪਠਾਨਕੋਟ ਤੋਂ ਸ਼ਰਧਾਲੂ ਆਪਣੀ ਯਾਤਰਾ ਲਈ ਰਵਾਨਾ ਹੋਏ ਸੀ ਤੇ ਉਥੇ ਰਾਹ 'ਚ ਭਰਮੋਰ ਪਹੁੰਚਣ ਤੋਂ ਬਾਅਦ ਸ਼ਰਧਾਲੂ ਭਰਮਾਨੀ ਮਾਤਾ ਦੇ ਦਰਸ਼ਨ ਦੇ ਲਈ ਸੂਮੋ ਗੱਡੀ 'ਚ ਰਵਾਨਾ ਹੋਏ ਸਨ। ਇਸ ਦੌਰਾਨ ਉਹ ਸੂਮੋ ਗੱਡੀ ਕਰੀਬ 100 ਫੁੱਟ ਡੂੰਘੀ ਖੱਡ 'ਚ ਡਿੱਗ ਗਈ। ਜਿਸ ਕਾਰਨ ਮਨੀਮਹੇਸ਼ ਦੇ ਦਰਸ਼ਨ ਕਰਨ ਲਈ ਗਏ ਪਠਾਨਕੋਟ ਦੇ 4 ਸ਼ਰਧਾਲੂਆਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਅੱਜ ਮ੍ਰਿਤਕਾਂ ਦੀਆਂ ਦੇਹਾਂ ਪਠਾਨਕੋਟ ਲਿਆਂਦੀਆਂ ਗਈਆਂ, ਜਿਥੇ ਉਹਨਾਂ ਦੀ ਅੰਤਿਮ ਅਰਦਾਸ ਕੀਤੀ ਗਈ ਅਤੇ ਲੋਕਾਂ ਵਲੋਂ ਨਮ ਅੱਖਾਂ ਦੇ ਨਾਲ ਉਨਾਂ ਨੂੰ ਅਲਵਿਦਾ ਕੀਤਾ ਗਿਆ। ਇਸ ਦੌਰਾਨ ਚਾਰਾਂ ਮ੍ਰਿਤਕਾਂ ਦੇ ਇੱਕੋਂ ਸਮੇਂ ਇੱਕ ਜਗ੍ਹਾ 'ਤੇ ਸਿਵੇ ਬਲੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋਈ ਹੈ। ਜਿਸ ਕਾਰਨ ਪਠਾਨਕੋਟ 'ਚ ਸੋਗ ਦਾ ਮਾਹੌਲ ਹੈ, ਕਿਉਂਕਿ ਸਾਰੇ ਮ੍ਰਿਤਕ ਪਠਾਨਕੋਟ ਦੇ ਰਹਿਣ ਵਾਲੇ ਸੀ ਤੇ ਉਨ੍ਹਾਂ ਦਾ ਇਕੱਠਿਆ ਹੀ ਅੰਤਿਮ ਸਸਕਾਰ ਕੀਤਾ ਗਿਆ ਹੈ।
- ਅੰਮ੍ਰਿਤਸਰ ਦਿਹਾਤੀ ਪੁਲਿਸ ਦਾ ਐਕਸ਼ਨ, ਵਿਦੇਸ਼ ਬੈਠੇ ਗੈਂਗਸਟਰ ਦੀ ਕਰੋੜਾਂ ਦੀ ਜਾਇਦਾਦ ਜ਼ਬਤ - Confiscation of gangster property
- ਭਾਜਪਾ ਕੋਲ ਕਰੋੜਾਂ ਦਾ ਫੰਡ, ਕਿਸੇ ਚੰਗੇ ਹਸਪਤਾਲ ਚੋਂ ਕਰਵਾਉਣ ਕੰਗਨਾ ਦਾ ਇਲਾਜ, ਹਰਪਾਲ ਚੀਮਾ ਨੇ ਦਿੱਤੀ ਸਲਾਹ - Harpal Cheema big statement
- ਕੰਗਨਾ ਰਣੌਤ ਬਾਰੇ ਕੀ ਬੋਲ ਪਏ ਸਿਮਰਨਜੀਤ ਮਾਨ: ਬੋਲੇ- ਕੰਗਨਾ ਨੂੰ ਰੇਪ ਦਾ ਕਾਫ਼ੀ ਤਜ਼ਰਬਾ, ਤੁਸੀਂ ਉਸ ਤੋਂ ਪੁੱਛ ਸਕਦੇ ਹੋ ਕਿਵੇਂ ਹੁੰਦਾ ਹੈ ਬਲਾਤਕਾਰ - Simranjit Maan controversy