ਅੰਮ੍ਰਿਤਸਰ :ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਚਾਰ ਹਵਾਲਾਤੀਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਤਿੰਨ ਹਵਾਲਾਤੀਆਂ ਦੀ ਕੱਲ ਮੌਤ ਹੋ ਗਈ ਸੀ ਤੇ ਇੱਕ ਹਵਾਲਾਤੀ ਦੀ ਅੱਜ ਮੌਤ ਹੋ ਗਈ ਹੈ। ਇਸ ਮੌਕੇ ਮ੍ਰਿਤਕ ਹਵਾਲਾਤੀਆਂ ਦੇ ਪਰਿਵਾਰਿਕ ਮੈਂਬਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਾਡੇ ਬੱਚੇ ਕਾਫੀ ਸਮੇਂ ਤੋਂ ਬਿਮਾਰ ਸਨ ਤੇ ਕਈ ਵਾਰ ਕੇਂਦਰੀ ਜੇਲ ਦੇ ਸਿਕਿਉਰਟੀ ਇੰਚਾਰਜ ਨੂੰ ਗਾਰਦ ਲਗਾਉਣ ਲਈ ਕਿਹਾ ਗਿਆ ਸੀ। ਪਰ ਉਨ੍ਹਾਂ ਵੱਲੋਂ ਹਵਾਲਾਤੀਆਂ ਦੀ ਕੋਈ ਸੁਣਵਾਈ ਨਹੀਂ ਹੋਈ ਜੇਕਰ ਸਮੇ ਸਿਰ ਸਿਕਿਉਰਟੀ ਇੰਚਾਰਜ ਵੱਲੋ ਗਾਰਦ ਲਗਾਈ ਹੂੰਦੀ ਤਾਂ ਅੱਜ ਸਾਡੇ ਬੱਚੇ ਜਿਉਦੇਂ ਹੁੰਦੇ।
ਅੰਮ੍ਰਿਤਸਰ ਦੇ ਕੇਂਦਰੀ ਫਤਿਹਪੁਰ ਜੇਲ੍ਹ 'ਚ ਜੇਲ੍ਹ ਦੀ ਲਾਪਰਵਾਹੀ ਨਾਲ ਹੋਈਆਂ ਮੌਤਾਂ ਚਾਰ - Four deaths in prison - FOUR DEATHS IN PRISON
Four deaths in prison: ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਚਾਰ ਹਵਾਲਾਤੀਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਾਡੇ ਬੱਚੇ ਕਾਫੀ ਸਮੇਂ ਤੋਂ ਬਿਮਾਰ ਸਨ ਤੇ ਕਈ ਵਾਰ ਕੇਂਦਰੀ ਜੇਲ ਦੇ ਸਿਕਿਉਰਟੀ ਇੰਚਾਰਜ ਨੂੰ ਗਾਰਦ ਲਗਾਉਣ ਲਈ ਕਿਹਾ ਗਿਆ ਸੀ। ਪਰ ਉਨ੍ਹਾਂ ਵੱਲੋਂ ਹਵਾਲਾਤੀਆਂ ਦੀ ਕੋਈ ਸੁਣਵਾਈ ਨਹੀਂ ਹੋਈ। ਪੜ੍ਹੋ ਪੂਰੀ ਖ਼ਬਰ...
Published : Apr 14, 2024, 9:17 PM IST
ਚਾਰ ਲਾਸ਼ਾਂ ਕੇਂਦਰੀ ਜੇਲ੍ਹ ਵਿੱਚੋਂ ਪੋਸਟਮਾਰਟਮ ਲਈ ਆਈਆ:ਉਨ੍ਹਾਂ ਕਿਹਾ ਕਿ ਅਸੀ ਪ੍ਰਸ਼ਾਸਨ ਕੋਲੋ ਸਿਕਿਉਰਟੀ ਇੰਚਾਰਜ ਦੇ ਖਿਲਾਫ਼ ਕਾਰਵਾਈ ਦੀ ਮੰਗ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਚਾਰ ਲਾਸ਼ਾਂ ਕੇਂਦਰੀ ਜੇਲ੍ਹ ਵਿੱਚੋਂ ਪੋਸਟਮਾਰਟਮ ਲਈ ਆਈਆ ਹਨ, ਜਿਨ੍ਹਾਂ ਦਾ ਜੇਲ੍ਹ ਪ੍ਰਸ਼ਾਸਨ ਵੱਲੋਂ ਪੋਸਟਮਾਰਟਮ ਕਰਵਾਈਆ ਜਾ ਰਿਹਾ ਹੈ। ਉੱਥੇ ਹੀ ਇੱਕ ਮ੍ਰਿਤਕ ਨੌਜਵਾਨ ਦੇ ਭਰਾ ਨੇ ਕਿਹਾ ਕਿ ਉਸ ਦੇ ਭਰਾ ਦੇ ਵਿਆਹ ਨੂੰ ਅੱਠ ਮਹੀਨੇ ਹੋਏ ਸਨ, ਜੋ ਸਹੀ ਇਲਾਜ ਨਾ ਹੋਣ ਦੇ ਚਲਦੇ ਉਨ੍ਹਾਂ ਦੇ ਭਰਾ ਦੀ ਮੌਤ ਹੋ ਗਈ।
ਪੋਸਟਮਾਰਟਮ ਕਰਵਾਈਆ ਜਾ ਰਿਹਾ ਹੈ : ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਆਪਣੇ ਭਰਾ ਦੇ ਲਈ ਤੜਫ ਰਹੇ ਹਾਂ, ਉਹ ਤਾਂ ਵਾਪਿਸ ਨਹੀਂ ਆ ਸਕਦੇ ਪਰ ਜਿਹੜੇ ਅੰਦਰ ਹਨ, ਉਨ੍ਹਾਂ ਦਾ ਇਲਾਜ ਸਹੀ ਢੰਗ ਨਾਲ ਹੋ ਸਕੇ। ਉੱਥੇ ਹੀ ਕੇਂਦਰੀ ਜੇਲ੍ਹ ਵਿੱਚੋਂ ਆਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਨੂੰ ਇਲਾਜ਼ ਦੇ ਹਸਪਤਾਲ਼ ਦਾਖ਼ਿਲ ਕਰਵਾਈਆ ਗਿਆ ਸੀ, ਪਰ ਬਿਮਾਰੀ ਕਾਰਣ ਇਨ੍ਹਾਂ ਦੀ ਮੌਤ ਹੋ ਗਈ। ਇਸ ਵਿੱਚ ਜੇਲ੍ਹ ਪ੍ਰਸ਼ਾਸਨ ਦਾ ਕੋਈ ਕਸੂਰ ਨਹੀਂ। ਇਨ੍ਹਾਂ ਦਾ ਪੋਸਟਮਾਰਟਮ ਕਰਵਾਈਆ ਜਾ ਰਿਹਾ ਹੈ ਜੋ ਵੀ ਰਿਪੋਰਟ ਆਵੇਗੀ, ਉਸ ਤੋ ਪਤਾ ਲੱਗ ਜਾਵੇਗਾ।