ਲੁਧਿਆਣਾ :ਪੰਚਾਇਤੀ ਚੋਣਾਂ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਆਪਣੇ ਉਮੀਦਵਾਰਾਂ ਦੇ ਦਸਤਾਵੇਜ਼ ਰੱਦ ਕਰਨ ਦੇ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਨੇ। ਇਸੇ ਨੂੰ ਲੈ ਕੇ ਅੱਜ ਕਾਂਗਰਸ ਦੇ ਸਾਬਕਾ ਐਮਐਲਏ ਕੁਲਦੀਪ ਵੈਦ ਏਡੀਸੀ ਹਰਜਿੰਦਰ ਸਿੰਘ ਦੇ ਦਫਤਰ ਪਹੁੰਚੇ, ਜਿੱਥੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੁਝ ਸਾਥੀਆਂ ਦੇ ਦਸਤਾਵੇਜ਼ ਰੱਦ ਕਰ ਦਿੱਤੇ ਗਏ, ਇਥੋਂ ਤੱਕ ਕਿ ਕਈ ਨਵੇਂ ਉਮੀਦਵਾਰ ਸਨ ਉਹਨਾਂ ਦੇ ਵੀ ਦਸਤਾਵੇਜ਼ ਪੂਰੇ ਹੋਣ ਦੇ ਬਾਵਜੂਦ ਰੱਦ ਕਰ ਦਿੱਤੇ ਗਏ। ਇਹ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ। ਜਿਸ ਦੇ ਵਿਰੋਧ 'ਚ ਉਹ ਇੱਥੇ ਪਹੁੰਚੇ ਹਨ। ਉਹਨਾਂ ਕਿਹਾ ਕਿ ਪ੍ਰਸ਼ਾਸਨ ਸਾਨੂੰ ਕੋਈ ਪੁਖਤਾ ਜਵਾਬ ਨਹੀਂ ਦੇ ਪਾ ਰਿਹਾ ਹੈ। 24 ਘੰਟੇ ਦੇ ਅੰਦਰ ਇਸ ਸਬੰਧੀ ਜਾਂਚ ਲਈ ਅਰਜ਼ੀ ਲਾਈ ਜਾ ਸਕਦੀ ਹੈ, ਜਿਸ ਕਰਕੇ ਉਹ ਅੱਜ ਇੱਥੇ ਪਹੁੰਚੇ ਹਨ। ਕੁਲਦੀਪ ਵੈਦ ਨੇ ਕਿਹਾ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੂੰ ਵੀ ਸਾਡੇ ਰਿਟਰਨਿੰਗ ਅਫਸਰ ਨੇ ਅੱਖੋਂ ਪਰੋਖੇ ਕੀਤਾ ਹੈ।
ਕਾਗਜ਼ਾਂ ਵਾਰੇ ਨਹੀਂ ਦਿੱਤੀ ਜਾ ਰਹੀ ਸਹੀ ਜਾਣਕਾਰੀ
ਲੁਧਿਆਣਾ 'ਚ 134 ਸਰਪੰਚ ਅਤੇ 537 ਪੰਚਾਂ ਦੇ ਫਾਰਮ ਰੱਦ, ਕਾਂਗਰਸੀ ਆਗੂ ਨੇ ਚੁੱਕੇ ਸਵਾਲ (ਲੁਧਿਆਣਾ ਪੱਤਰਕਾਰ (ਈਟੀਵੀ ਭਾਰਤ)) ਕੁਲਦੀਪ ਵੈਦ ਨੇ ਕਿਹਾ ਕਿ ਅਮਰਿੰਦਰ ਸਿੰਘ ਮੋਨੂ ਸਾਡੇ ਨਿਊ ਰਾਜਗੁਰੂ ਨਗਰ ਤੋਂ ਕੈਂਡੀਡੇਟ ਨੇ, ਇਹਨਾਂ ਦੇ ਜਿਹੜੇ ਕਾਗਜ਼ ਨੇ ਓਹ ਸਾਨੂੰ ਹਾਲੇ ਤੱਕ ਨਹੀਂ ਪਤਾ ਲੱਗਿਆ ਕਿ ਰੱਦ ਹੋ ਗਏ ਹਨ ਜਾਂ ਨਹੀਂ। ਸਾਨੂੰ ਕਾਗਜ਼ਾਂ ਦੀ ਮਨਜ਼ੂਰੀ ਦਾ ਵੀ ਪਤਾ ਨਹੀਂ ਲੱਗ ਰਿਹਾ। ਜਿਹੜੀ ਲਿਸਟ ਜਾਰੀ ਹੈ ਉਹਦੇ ਵਿੱਚ ਲਿਖਿਆ ਗਿਆ ਕਿ ਐਫੀਡੈਵਿਟ ਦੀ ਵੇਰੀਫਿਕੇਸ਼ਨ ਆਉਣ ਤੇ ਫੈਸਲਾ ਕੀਤਾ ਜਾਵੇਗਾ, ਇਹ ਕਿੱਥੋਂ ਦੀਆਂ ਇੰਸਟਰਕਸ਼ਨ ਨੇ। ਕੁਲਦੀਪ ਵੈਦ ਨੇ ਕਿਹਾ ਕਿ ਇਸੇ ਤਰ੍ਹਾਂ ਸਾਡਾ ਲਲਤੋ ਤੋਂ ਉਮੀਦਵਾਰ ਸੀ ਉਸ 'ਤੇ ਵੀ ਇਹਨਾਂ ਨੇ ਇਲਜ਼ਾਮ ਲਗਾਏ ਕਿ ਉਹ ਪੰਚਾਇਤੀ ਜਮੀਨ ਤੇ ਕਾਬਜ਼ ਹੈ ਜਦੋਂ ਕਿ ਉਸ ਕੋਲ ਕੋਈ ਜ਼ਮੀਨ ਨਹੀਂ ਹੈ। ਉਹਨਾਂ ਕਿਹਾ ਕਿ ਇਹਨਾਂ ਅਫਸਰਾਂ ਨੂੰ ਉਹ ਕੋਟ ਲੈ ਕੇ ਜਾਣਗੇ।
ਦੂਜੇ ਪਾਸੇ ਵਧੀਕ ਡਿਪਟੀ ਕਮਿਸ਼ਨਰ ਹਰਜਿੰਦਰ ਸਿੰਘ ਨੇ ਕਿਹਾ ਕਿ ਜਿਹੜੀਆਂ ਕੱਲ ਦੀ ਸਾਡੀ ਸਕੂਰਟਨੀ ਦੀ ਰਿਪੋਰਟ ਸੀ ਉਸ ਦੀ ਸਾਰੀ ਡਿਟੇਲ ਕਿੰਨੇ ਕਾਗਜ਼ ਰੱਦ ਹੋਏ, ਅਸੀਂ ਸੀ ਏ ਅਤੇ ਆਰ ਓ ਦਫਤਰ ਭੇਜ ਦਿੱਤੇ। ਉਹਨਾਂ ਕਿਹਾ ਕਿ ਕੋਈ ਵੀ ਸ਼ਿਕਾਇਤ ਉਮੀਦਵਾਰ ਦੇ ਸਕਦਾ ਹੈ। ਉਸ ਦੀ ਪੂਰੀ ਨਿਰਪੱਖ ਢੰਗ ਦੇ ਨਾਲ ਜਾਂਚ ਕੀਤੀ ਜਾਵੇਗੀ। ਕਾਗਜ਼ ਰੱਦ ਕਰਨ ਸਬੰਧੀ ਜਰੂਰਾਂ ਨੂੰ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਅਸੀਂ ਆਰ ਓ ਅਤੇ ਏਆਰਓ ਲਗਾਏ ਹਨ, ਜਿਨਾਂ ਦੀ ਜਿੰਮੇਵਾਰੀ ਸਾਰੇ ਦਸਤਾਵੇਜ਼ ਚੈੱਕ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹਨਾਂ ਨਿਪਟਾਰਿਆਂ ਦੇ ਲਈ ਕੰਟਰੋਲਿੰਗ ਅਫਸਰਾਂ ਨੂੰ ਪੱਤਰ ਜਾਰੀ ਕੀਤੇ ਹਨ ਤਾਂ ਜੋ ਕਿਸੇ ਨੂੰ ਵੀ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ , ਜੇਕਰ ਕਿਸੇ ਦਸਤਾਵੇਜ਼ ਰੱਦ ਹੋਏ ਹਨ ਤਾਂ ਉਸ ਦਾ ਕਾਰਨ ਵੀ ਉਸਨੂੰ ਦੱਸਿਆ ਜਾਵੇਗਾ।