ਬਠਿੰਡਾ : 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਪੱਬਾਂ ਭਾਰ ਹੋ ਗਈਆਂ ਹਨ ਅਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵੱਲੋਂ ਵੀ ਪਿੰਡ ਪਿੰਡ ਜਾ ਕੇ ਸਿਆਸੀ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ। ਇਸ ਹੀ ਤਹਿਤ ਬੀਤੇ ਦਿਨ ਬਠਿੰਡਾ ਦੇ ਪਿੰਡ ਤਿਉਣਾ ਵਿਖੇ ਚੋਣ ਜਲਸੇ ਨੂੰ ਸੰਬੋਧਨ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਿਰੋਧੀ ਪਾਰਟੀਆਂ 'ਤੇ ਨਿਸ਼ਾਨੇ ਸਾਧੇ।
ਤਰਨ ਤਾਰਨ ਘਟਨਾ ਨੂੰ ਲੈ ਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ 'ਤੇ ਚੁੱਕੇ ਸਵਾਲ - HARSIMRAT KAUR BADAL - HARSIMRAT KAUR BADAL
ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਤਰਨ ਤਾਰਨ ਵਿੱਚ ਔਰਤ ਨਾਲ ਹੋਈ ਬਦਸਲੂਕੀ ਦੀ ਘਟਨਾ ਉੱਤੇ ਟਿੱਪਣੀ ਕੀਤੀ ਹੈ ਅਤੇ ਇਸ ਮਾਮਲੇ 'ਚ ਤੁਰੰਤ ਕਾਰਵਾਈ ਨਾ ਕਰਨ ਨੂੰ ਲੈਕੇ ਭਗਵੰਤ ਮਾਨ ਸਰਕਾਰ ਨੂੰ ਤੰਜ ਵੀ ਕੱਸੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਪੰਜਾਬ ਨਾਲੋਂ ਜ਼ਿਆਦਾ ਕੇਜਰੀਵਾਲ ਦੀ ਫਿਕਰ ਹੈ।
Published : Apr 7, 2024, 7:21 AM IST
ਤਰਨ ਤਾਰਨ ਦੀ ਘਟਨਾ ਦੀ ਨਿੰਦਾ :ਇਸ ਦੌਰਾਨ ਉਹਨਾਂ ਨੇ ਜਿਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਇੱਕ ਹੀ ਪਾਰਟੀ ਦੱਸਿਆ ਅਤੇ ਕਿਹਾ ਦੋਵੇਂ ਰਲੇ ਹੋਏ ਹਨ। ਉਥੇ ਹੀ ਉਹਨਾਂ ਨੇ ਬੀਤੇ ਦਿਨੀਂ ਤਰਨ ਤਾਰਨ ਵਿਖੇ ਇੱਕ ਔਰਤ ਨੂੰ ਨੰਗਾ ਕਰਕੇ ਘੁਮਾਏ ਜਾਣ ਦੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ, ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਇੱਥੇ ਔਰਤ ਨੂੰ ਦੇਵੀ ਦਾ ਦਰਜਾ ਦਿੱਤਾ ਗਿਆ ਹੈ। ਔਰਤ ਨੂੰ ਪੂਜਿਆ ਜਾਂਦਾ ਹੈ ਪਾਰ ਇੱਥੇ ਦੇ ਬਸ਼ਿੰਦੇ ਹਮੇਸ਼ਾ ਔਰਤਾਂ ਦੀ ਰੱਖਿਆ ਕਰਨ ਵਿੱਚ ਇੰਨੀ ਲਾਪਰਵਾਹੀ ਦਿਖਾਉਂਦੇ ਹਨ ਕਿ ਅੱਜ ਔਰਤਾਂ ਨੂੰ ਸੜਕਾਂ ਉੱਤੇ ਸ਼ਰਮਿੰਦਗੀ ਦੀ ਹਾਲਤ 'ਚ ਘੁਮਾਇਆ ਜਾ ਰਿਹਾ ਹੈ ਤੇ ਸਰਕਾਰ ਕੁਝ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਪੰਜਾਬ ਦੀ ਧਰਤੀ ਤੇ ਅਜਿਹੀ ਘਟਨਾ ਵਾਪਰਨਾ ਬਹੁਤ ਹੀ ਮੰਦਭਾਗਾ ਹੈ,ਇਸ ਦੌਰਾਨ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਭਗਵੰਤ ਮਾਨ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਘਟਨਾ ਵਾਪਰਨ ਤੋਂ ਬਾਅਦ ਆਖਰ ਕਿਉਂ ਪੰਜਾਬ ਪੁਲਿਸ ਵੱਲੋਂ ਤੁਰੰਤ ਦੋਸ਼ੀਆਂ ਖਿਲਾਫ ਸਖਤ ਐਕਸ਼ਨ ਕਿਉਂ ਨਹੀਂ ਲਿਆ ਗਿਆ।
- ਤਰਨ ਤਾਰਨ 'ਚ ਔਰਤ ਨੂੰ ਨੰਗਾ ਘੁਮਾਉਂਣ ਦੇ ਮਾਮਲੇ 'ਚ ਪੁਲਿਸ ਦੀ ਵੱਡੀ ਕਾਰਵਾਈ, 3 ਮੁਲਜ਼ਮ ਕੀਤੇ ਕਾਬੂ - Cases of naked women in Taran Taran
- ਖਡੂਰ ਸਾਹਿਬ ਤੋਂ ਆਪ ਦੇ ਲੋਕ ਸਭਾ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਵਿਰੋਧੀ ਧਿਰਾਂ ਨੂੰ ਲਗਾਏ ਰਗੜੇ - 2024 Lok Sabha Elections
- ਮੋਗਾ ਜਾ ਰਹੇ ਸੀਐਮ ਮਾਨ ਦੇ ਕਾਫਲੇ ਦਾ ਲੁਧਿਆਣਾ ਵਿੱਚ ਭਰਵਾਂ ਸਵਾਗਤ, ਸੀਐਮ ਮਾਨ ਨੇ ਕਿਹਾ ਲੁਧਿਆਣੇ 'ਚ ਕੱਢਾਂਗੇ ਰੋਡ ਸ਼ੋਅ - Welcome to CM Bhagwant Mann in Moga
ਪੰਜਾਬ ਦੀ ਬਜਾਏ ਦਿੱਲੀ ਲਈ ਫ਼ਿਕਰਮੰਦ ਮਾਨ :ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਤੁਰੰਤ ਅਜਿਹੀ ਘਟਨਾ ਦੇ ਦੋਸ਼ੀਆਂ ਖਿਲਾਫ ਸਖਤ ਐਕਸ਼ਨ ਲੈਂਦੇ ਅਤੇ ਘਟਨਾ ਦਾ ਸ਼ਿਕਾਰ ਹੋਈ ਔਰਤ ਨੂੰ ਇਨਸਾਫ ਦਿੰਦੇ। ਪਰ ਅਜਿਹਾ ਨਹੀਂ ਕੀਤਾ ਗਿਆ ਕਿਉਂਕਿ ਭਗਵੰਤ ਮਾਨ ਨੂੰ ਤਾਂ ਸਿਰਫ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦਾ ਫਿਕਰ ਹੈ ਨਾ ਕਿ ਪੰਜਾਬ ਦਾ, ਇਸ ਮੌਕੇ ਉਹਨਾਂ ਅਰਵਿੰਦ ਕੇਜਰੀਵਾਲ ਦੀ ਤਸਵੀਰ ਨੂੰ ਸੁਭਾਸ਼ ਚੰਦਰ ਬੋਸ ਅਤੇ ਸ਼ਹੀਦ ਭਗਤ ਸਿੰਘ ਦੇ ਨਾਲ ਬਰਾਬਰ ਲਗਾਉਣ 'ਤੇ ਵੀ ਟਿੱਪਣੀ ਕੀਤੀ ਉਹਨਾਂ ਕਿਹਾ ਕਿ ਅਜਿਹੇ ਭ੍ਰਿਸ਼ਟ ਮੁੱਖ ਮੰਤਰੀ ਦੀ ਤਸਵੀਰ ਸ਼ਹੀਦਾਂ ਨਾਲ ਲਗਾਉਣਾ ਉਹਨਾਂ ਦਾ ਅਪਮਾਨ ਹੈ।