ਅੰਮ੍ਰਿਤਸਰ:ਸ੍ਰੀ ਅਕਾਲ ਤਖ਼ਤ ਸਾਹਿਬ ਨੇ 22 ਅਕਤੂਬਰ 2022 ਨੂੰ ਇਕ ਪੱਤਰ ਲਿਖ ਕੇ ਜਾਂਚ ਕਮੇਟੀ ਕੋਲੋਂ ਰਿਪੋਰਟ ਮੰਗੀ ਸੀ ਪਰ ਉਸ ਰਿਪੋਰਟ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਨਾ ਭੇਜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਲੰਘਣਾ ਕੀਤੀ ਹੈ। ਜਿਹੜੇ-ਜਿਹੜੇ ਸੱਜਣ ਉੱਥੇ ਮੌਜੂਦ ਹਨ ਉਹ ਪੰਜ ਪਿਆਰਿਆਂ ਵਿੱਚ ਸ਼ਾਮਿਲ ਹੋਣ ਦੇ ਅਧਿਕਾਰੀ ਨਹੀਂ ਹਨ, ਜਿਸ ਵਿੱਚ ਗਿਆਨੀ ਬਲਦੇਵ ਸਿੰਘ ਹਨ। ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਬਾਣੀਆਂ ਦਾ ਪਾਠ ਸੁਣਾਉਣ ਦਾ ਆਦੇਸ਼ ਸੀ ਪਰ ਉਨ੍ਹਾਂ ਵੱਲੋਂ ਪਾਠ ਨਹੀਂ ਸੁਣਾਇਆ ਗਿਆ।
ਗਿਆਨੀ ਰਣਜੀਤ ਸਿੰਘ ਗੌਹਰ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ (ETV Bharat (ਪੱਤਰਕਾਰ , ਅੰਮ੍ਰਿਤਸਰ)) ਸ੍ਰੀ ਅਕਾਲ ਤਖਤ ਸਾਹਿਬ 'ਤੇ ਸੁਣਵਾਈ
ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਕਿਹਾ ਕਿ ਜਾਂ ਤਾਂ ਉਨ੍ਹਾਂ ਨੂੰ ਬਾਣੀ ਆਉਂਦੀ ਨਹੀਂ ਹੈ। ਜੇਕਰ ਨਹੀਂ ਆਉਂਦੀ ਤਾਂ ਜਿਨਾਂ ਨੂੰ ਉਨ੍ਹਾਂ ਵੱਲੋਂ ਅੰਮ੍ਰਿਤ ਛਕਾਇਆ ਜਾਣਾ ਹੈ, ਉਨ੍ਹਾਂ ਨੂੰ ਉਹ ਕੀ ਸਿੱਖਿਆ ਦੇਣਗੇ। ਉਨ੍ਹਾਂ ਨੇ ਕਿਹਾ ਕਿ ਉਹ ਕੋਸ਼ਿਸ਼ ਕਰ ਰਹੇ ਹਨ ਕਿ ਸ੍ਰੀ ਅਕਾਲ ਤਖਤ ਸਾਹਿਬ 'ਤੇ ਉਨ੍ਹਾਂ ਦੀ ਸੁਣਵਾਈ ਨਾ ਹੋਵੇ। ਗਿਆਨੀ ਇਕਬਾਲ ਸਿੰਘ ਨੂੰ ਦੁਬਾਰਾ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਜਥੇਦਾਰ ਲਾਉਣ ਦੀ ਚੱਲ ਰਹੀ ਚਰਚਾ 'ਤੇ ਬੋਲਦੇ ਹੋਏ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਕਿਹਾ ''ਉਨ੍ਹਾਂ ਨੇ ਤਿੰਨ ਵਿਆਹ ਕਰਾਏ ਹਨ ਅਤੇ ਖਾਲਸਾ ਪੰਥ ਦੇਖੇਗਾ ਕਿ ਕਿਸ ਨੂੰ ਜਥੇਦਾਰ ਲਾਉਣਾ ਹੈ, ਮੈਨੂੰ ਕੋਈ ਇਤਰਾਜ਼ ਨਹੀਂ ਹੈ।''
ਜਥੇਦਾਰ ਨੂੰ ਇੱਕ ਮੰਗ ਪੱਤਰ ਵੀ ਦੇ ਦਿੱਤਾ
ਗਿਆਨੀ ਰਣਜੀਤ ਸਿੰਘ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਉਨ੍ਹਾਂ ਉੱਪਰ ਜੋ ਵੀ ਇਲਜ਼ਾਮ ਲੱਗ ਰਹੇ ਸੀ, ਸਾਰੇ ਉਹ ਕਲੀਅਰ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਵੱਡੀਆਂ ਪਦਵੀਆਂ 'ਤੇ ਰਹਿਣ ਵਾਲੇ ਅਤੇ ਪੜ੍ਹੇ ਲਿਖੇ ਲੋਕਾਂ ਨੇ ਇਹ ਜਾਂਚ ਕੀਤੀ ਹੈ ਅਤੇ ਜਾਂਚ ਵਿੱਚ ਉਨ੍ਹਾਂ ਉੱਪਰ ਲੱਗੇ ਇਲਜ਼ਾਮ ਬਿਲਕੁਲ ਗਲਤ ਸਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਾਰੇ ਹੀ ਤੱਥ ਉਨ੍ਹਾਂ ਵੱਲੋਂ ਸਾਹਮਣੇ ਰੱਖ ਦਿੱਤੇ ਹਨ ਅਤੇ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇੱਕ ਮੰਗ ਪੱਤਰ ਵੀ ਦੇ ਦਿੱਤਾ ਗਿਆ ਹੈ। ਜਿਸ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁਣ ਵਿਚਾਰ ਕਰਨਗੇ। ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਕਿਹਾ ਕਿ ਮੇਰੇ ਉੱਪਰ ਕੋਈ ਇਲਜ਼ਾਮ ਨਹੀਂ ਹਨ ਮੈਨੂੰ ਫਸਾਇਆ ਗਿਆ ਹੈ।
ਇਲਜ਼ਾਮ ਮੁਕਤ ਕਰਾਰ ਕੀਤਾ ਜਾ ਚੁੱਕਾ
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਏ ਮਸਕੀਨ ਨੇ ਅੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਨਾਮ ਪੱਤਰ ਦੇ ਕੇ ਉਨ੍ਹਾਂ ਦਾ ਮਾਣ ਸਨਮਾਨ ਮੁੜ ਬਹਾਲ ਕਰਵਾਏ ਜਾਣ ਦੀ ਮੰਗ ਕੀਤੀ ਹੈ। ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਜਥੇਦਾਰ ਗੌਹਰ ਏ ਮਸਕੀਨ ਨੇ ਕਿਹਾ ਕਿ ਇਕ ਵਿਅਕਤੀ ਵਲੋਂ ਉਨ੍ਹਾਂ ’ਤੇ ਝੂਠੇ ਇਲਜ਼ਾਮ ਲਗਾਏ ਗਏ ਸਨ, ਜਿਨ੍ਹਾਂ ਬਾਰੇ ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਬਣੀ ਪੜਤਾਲੀਆ ਕਮੇਟੀ ਵਲੋਂ ਮੈਨੂੰ ਇਲਜ਼ਾਮ ਮੁਕਤ ਕਰਾਰ ਕੀਤਾ ਜਾ ਚੁੱਕਾ ਹੈ ਪਰ ਤਖਤ ਸ੍ਰੀ ਪਟਨਾ ਸਾਹਿਬ ਦੀ ਕਮੇਟੀ ਵਲੋਂ ਉਹ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਜੇ ਤੱਕ ਨਹੀਂ ਭੇਜੀ ਗਈ। ਉਨ੍ਹਾਂ ਨੇ ਕਿਹਾ ਕਿ ਉਸ ਰਿਪੋਰਟ ਵਿਚ ਨਿਰਦੋਸ਼ ਪਾਏ ਜਾਣ ਉਪਰੰਤ ਪੰਜ ਸਿੰਘ ਸਾਹਿਬਾਨ ਵਲੋਂ ਮਾਮਲਾ ਵਿਚਾਰ ਕੇ ਉਨ੍ਹਾਂ ਦੇ ਮਾਣ ਸਨਮਾਨ ਨੂੰ ਮੁੜ ਬਹਾਲ ਕੀਤਾ ਜਾਵੇ।