ਫ਼ਿਰੋਜ਼ਪੁਰ: ਪੰਜਾਬ ਵਿੱਚ ਇੱਕ ਵਾਰ ਫਿਰ ਵੱਡੀ ਘਟਨਾ ਵਾਪਰੀ ਹੈ,ਜਿਸ ਵਿੱਚ ਗੋਲੀਬਾਰੀ ਦੌਰਾਨ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ ਹੈ। ਇਸ ਘਟਨਾ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਹੁਣੇ ਹੁਣੇ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਫ਼ਿਰੋਜ਼ਪੁਰ ਦੇ ਅਕਾਲਗੜ੍ਹ ਗੁਰਦੁਆਰੇ ਦੇ ਬਾਹਰ ਕਾਰ 'ਚ ਜਾ ਰਹੇ ਇੱਕ ਪਰਿਵਾਰ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਜਿਉਂ ਹੀ ਪਰਿਵਾਰ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਕੇ ਕਾਰ ਵਿੱਚ ਸਵਾਰ ਹੋਇਆ ਤਾਂ ਸਾਹਮਣੇ ਤੋਂ ਆ ਰਹੇ ਬਾਈਕ ਸਵਾਰ ਹਮਲਾਵਰਾਂ ਨੇ ਕਾਰ ਨੂੰ ਰੋਕ ਲਿਆ। ਇਸ ਦੌਰਾਨ ਹਮਲਾਵਰਾਂ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਵੀ ਕੀਤੀ ਗਈ। 20 ਤੋਂ ਵੱਧ ਰਾਊਂਡ ਫਾਇਰ ਕੀਤੇ ਗਏ। ਇਸ ਘਟਨਾ ਵਿੱਚ ਇੱਕ ਔਰਤ ਅਤੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਸਾਰੇ ਇੱਕ ਹੀ ਪਰਿਵਾਰ ਦੇ ਮੈਂਬਰ ਦੱਸੇ ਜਾਂਦੇ ਹਨ।ਦੱਸਿਆ ਜਾ ਰਿਹਾ ਹੈ ਕਿ ਕਾਰ 'ਚ ਇਕ ਔਰਤ ਸਮੇਤ 4 ਵਿਅਕਤੀ ਸਵਾਰ ਸਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
'ਅਸੀਂ ਕੰਮ ਤੋਂ ਆਪਣੇ ਘਰ ਰੋਟੀ ਖਾਣ ਜਾ ਰਹੇ ਸੀ, ਸਾਨੂੰ ਰਸਤੇ ਵਿੱਚ ਤਿੰਨ ਵਿਅਕਤੀ ਮਿਲੇ ਜਿੰਨ੍ਹਾਂ ਕੋਲ ਪਿਸਤੌਲ ਸੀ। ਉਨ੍ਹਾਂ ਨੇ ਪਿਸਤੌਲ ਸਾਡੇ ਕੰਨ 'ਤੇ ਰੱਖ ਕੇ ਸਾਡਾ ਮੋਟਰਸਾਇਕਲ ਖੋਹ ਲਿਆ ਤੇ ਫਰਾਰ ਹੋ ਗਏ। ਉਹ ਤਿੰਨੋਂ ਵਿਅਕਤੀ ਵੀ ਮੋਟਰਸਾਇਕਲ ਤੇ ਸੀ, ਜਿਸ ਨੂੰ ਉਹ ਉਥੇ ਹੀ ਸੁੱਟ ਕੇ ਫਰਾਰ ਹੋ ਗਏ। ਉਨ੍ਹਾਂ ਦਾ ਮੋਟਰਸਾਇਕਲ ਹੁਣ ਗੁਰਦੁਆਰੇ ਦੇ ਕੋਲ ਹੀ ਖੜਾ ਹੈ।- ਸਥਾਨਕ ਵਾਸੀ