ਪੰਜਾਬ

punjab

ETV Bharat / state

ਪੰਜਾਬ ਪੁਲਿਸ ਨੇ ਜਾਲ ਵਿਛਾ MLA ਨੂੰ ਫਸਾਇਆ, ਸੁਣੋ ਕਿਵੇਂ ਬਣਾਈ ਪੂਰੀ ਯੋਜਨਾ, ਜਾਣਨ ਲਈ ਕਰੋ ਕਲਿੱਕ - MLA SATKAR KAUR ARRESTED

ਸਾਬਕਾ ਵਿਧਾਇਕ ਸਤਿਕਾਰ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ 28 ਗ੍ਰਾਮ ਚਿੱਟਾ ਬਰਾਮਦ ਹੋਇਆ ਹੈ।

ਸਾਬਕਾ ਵਿਧਾਇਕ ਸਤਿਕਾਰ ਨਸ਼ੇ ਸਮੇਤ ਗ੍ਰਿਫਤਾਰ
ਸਾਬਕਾ ਵਿਧਾਇਕ ਸਤਿਕਾਰ ਨਸ਼ੇ ਸਮੇਤ ਗ੍ਰਿਫਤਾਰ (etv bharat)

By ETV Bharat Punjabi Team

Published : Oct 23, 2024, 8:43 PM IST

ਫਿਰੋਜ਼ਪੁਰ:ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਕਾਰਨ ਤਾਂ ਹੁਣ ਚਾਹੇ ਕੋਈ ਮੰਤਰੀ, ਵਿਧਾਇਕ, ਸ਼ਾਹੋਕਾਰ ਕੋਈ ਵੀ ਹੋਵੇ ਉਸ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਚੱਲਦੇ ਸਾਬਕਾ ਵਿਧਾਇਕਾ ਸਤਿਕਾਰ ਕੌਰ ਨੂੰ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ 100 ਗ੍ਰਾਮ ਚਿੱਟਾ ਬਰਾਮਦ ਹੋਇਆ ਹੈ। ਪੁਲਿਸ ਨੇ ਟ੍ਰੈਪ ਲਗਾ ਕੇ ਉਨ੍ਹਾਂ ਨੂੰ ਸਾਥੀ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਆਈਜੀਪੀ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਦੌਰਾਨ ਇਸ ਦਾ ਖੁਲਾਸਾ ਕੀਤਾ।

ਸਾਬਕਾ ਵਿਧਾਇਕ ਸਤਿਕਾਰ ਨਸ਼ੇ ਸਮੇਤ ਗ੍ਰਿਫਤਾਰ (facebook)

ਕਿੱਥੋਂ ਹੋਈ ਵਿਧਾਇਕਾ ਦੀ ਗ੍ਰਿਫ਼ਤਾਰੀ

ਸਤਿਕਾਰ ਕੌਰ ਦੀ ਗ੍ਰਿਫਤਾਰੀ ਮੋਹਾਲੀ ਦੇ ਖਰੜ ਵਿਚੋਂ ਹੋਈ। ਸਤਿਕਾਰ ਦੇ ਨਾਲ ਬਰਿੰਦਰ ਸਿੰਘ ਨਾਮ ਦੇ ਸਖ਼ਸ਼ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਜਿੰਨ੍ਹਾਂ ਕੋਲੋਂ 100 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ। ਪੁਲਿਸ ਨੇ ਮੁਲਜ਼ਮਾਂ ਕੋਲੋਂ ਲੱਖਾਂ ਰੁਪਏ ਤੇ ਚਾਰ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਸਤਿਕਾਰ ਕੌਰ ਖੁਦ ਗੱਡੀ ਉਤੇ ਡਰੱਗ ਦੀ ਸਪਲਾਈ ਕਰਨ ਆਈ ਸੀ। ਇਸ ਤੋਂ ਇਲਾਵਾ ਸੋਨਾ ਵੀ ਬਰਾਮਦ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ ਸਤਿਕਾਰ ਕੌਰ ਫਿਰੋਜ਼ਪੁਰ ਤੋਂ ਵਿਧਾਇਕਾ ਰਹਿ ਚੁੱਕੀ ਹੈ ਅਤੇ ਹੁਣ ਉਹ ਭਾਜਪਾ ਵਿੱਚ ਹਨ। ਖਰੜ ਦੇ ਸੰਨੀ ਇਨਕਲੇਵ ਵਿੱਚ ਸਰਚ ਆਪ੍ਰੇਸ਼ਨ ਦੌਰਾਨ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਮੌਕੇ ਸਰਚ ਦੌਰਾਨ ਨਕਦੀ, ਸੋਨਾ ਅਤੇ ਵਹੀਕਲ ਬਰਾਮਦ ਕੀਤੇ ਗਏ ਹਨ। ਆਈਜੀ ਨੇ ਦੱਸਿਆ ਕਿ ਸਤਿਕਾਰ ਕੌਰ ਗਹਿਰੀ ਖੁਦ ਡਰੱਗ ਦੀ ਡੀਲ ਕਰਨ ਲਈ ਪਹੁੰਚੇ ਸਨ।

ਸਾਬਕਾ ਵਿਧਾਇਕ ਸਤਿਕਾਰ ਕੌਰ ਦੇ ਪਤੀ ਸਾਥੀਆਂ ਨਾਲ (facebook)

ਰੰਗੇਂ ਹੱਥੀਂ ਸਾਬਕਾ ਵਿਧਾਇਕ ਕਾਬੂ

ਇਸ ਸਬੰਧੀ ਆਈਜੀ ਨੇ ਦੱਸਿਆ ਕਿ ਇਕ ਵਿਅਕਤੀ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਨਸ਼ਾ ਤਸਕਰਾਂ ਨੂੰ ਰੰਗੇ ਹੱਥੀਂ ਫੜ੍ਹਾ ਸਕਦੇ ਹਨ। ਇਸ ਤੋਂ ਬਾਅਦ ਪੁਲਿਸ ਵੱਲੋਂ ਟਰੈਪ ਲਗਾਇਆ ਗਿਆ। ਇਸ ਦੌਰਾਨ ਉਨ੍ਹਾਂ ਭੱਜਣ ਦੀ ਵੀ ਕੋਸ਼ਿਸ਼ ਕੀਤੀ। ਇਸ ਦੌਰਾਨ ਚਿੱਟਾ, ਡਰੱਗ ਮਨੀ ਅਤੇ 4 ਗੱਡੀਆਂ ਫੜ੍ਹੀਆਂ ਗਈਆਂ ਹਨ। ਪੁਲਿਸ ਨੇ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ 4-5 ਨੰਬਰ ਪਲੇਟਾਂ ਵੀ ਮਿਲੀਆਂ ਹਨ ਜਿੰਨ੍ਹਾਂ ਦਾ ਗੱਡੀਆਂ ਨਾਲ ਕੋਈ ਸੰਪਰਕ ਨਹੀਂ ਹੈ।

ਕਾਂਗਰਸ ਦੀ ਟਿਕਟ 'ਤੇ ਵਿਧਾਇਕ ਚੁਣੇ ਗਏ ਸਨ

ਤੁਹਾਨੂੰ ਦੱਸ ਦਈਏ ਕਿ ਸਤਿਕਾਰ ਕੌਰ ਗਹਿਰੀ ਕੈਪਟਨ ਸਰਕਾਰ ਵੇਲੇ ਫ਼ਿਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਦੀ ਟਿਕਟ 'ਤੇ ਪਹਿਲੀ ਵਾਰ ਵਿਧਾਇਕਾ ਚੁਣੀ ਗਈ ਸੀ। ਜਦੋਂ ਉਹ ਵਿਧਾਇਕ ਸੀ ਤਾਂ ਉਨ੍ਹਾਂ 'ਤੇ ਅਤੇ ਉਨ੍ਹਾਂ ਦੇ ਪਤੀ ਖਿਲਾਫ਼ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਇਲਜ਼ਾਮ ਲੱਗੇ ਸਨ। ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਕੀ ਕਾਰਵਾਈ ਹੁੰਦੀ ਹੈ।

ABOUT THE AUTHOR

...view details