ਪੰਜਾਬ

punjab

ਬਰਨਾਲਾ 'ਚ ਮਾਲਵਾ ਗ੍ਰਾਮੀਣ ਬੈਂਕ ਦੇ ਜਨਰੇਟਰ ਨੂੰ ਲੱਗੀ ਅੱਗ, ਵੱਡਾ ਹਾਦਸਾ ਹੋਣੋਂ ਟਲਿਆ, ਗੁਆਂਢੀ ਪ੍ਰੇਸ਼ਾਨ - Bank generator sudden fire

By ETV Bharat Punjabi Team

Published : Sep 9, 2024, 8:48 PM IST

ਬਰਨਾਲਾ ਵਿਖੇ ਇੱਕ ਸਰਕਾਰੀ ਬੈਂਕ ਦੇ ਜਨਰੇਟਰ ਨੂੰ ਭਿਆਨਕ ਅੱਗ ਲੱਗ ਗਈ। ਇਹ ਅੱਗ ਸ਼ਹਿਰ ਦੇ ਸੰਘਣੀ ਆਬਾਦੀ ਦੇ ਕਚਹਿਰੀ ਚੌਂਕ ਨੇੜੇ ਭਾਈ ਜੈਤਾ ਜੀ ਮਾਰਕੀਟ ਵਿੱਚ ਮਾਲਵਾ ਗ੍ਰਾਮੀਣ ਬੈਂਕ ਦੇ ਜਨਰੇਟਰ ਵਿੱਚ ਅੱਗ ਲੱਗ ਗਈ।

BANK GENERATOR SUDDEN FIRE
BANK GENERATOR SUDDEN FIRE (ETV Bharat)

BANK GENERATOR SUDDEN FIRE (ETV Bharat)

ਬਰਨਾਲਾ: ਬਰਨਾਲਾ ਵਿਖੇ ਅੱਜ ਦੁਪਹਿਰ ਸਮੇਂ ਇੱਕ ਸਰਕਾਰੀ ਬੈਂਕ ਦੇ ਜਨਰੇਟਰ ਨੂੰ ਭਿਆਨਕ ਅੱਗ ਲੱਗ ਗਈ, ਪਰ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇਹ ਅੱਗ ਸ਼ਹਿਰ ਦੇ ਸੰਘਣੀ ਆਬਾਦੀ ਦੇ ਕਚਹਿਰੀ ਚੌਂਕ ਨੇੜੇ ਭਾਈ ਜੈਤਾ ਜੀ ਮਾਰਕੀਟ ਵਿੱਚ ਮਾਲਵਾ ਗ੍ਰਾਮੀਣ ਬੈਂਕ ਦੇ ਜਨਰੇਟਰ ਵਿੱਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।

ਇਸ ਮੌਕੇ 'ਤੇ ਗੱਲਬਾਤ ਕਰਦਿਆਂ ਫਾਇਰ ਬ੍ਰਿਗੇਡ ਕਰਮਚਾਰੀ ਨੇ ਦੱਸਿਆ ਕਿ ਬਰਨਾਲਾ ਦੇ ਮਾਲਵਾ ਗ੍ਰਾਮੀਣ ਬੈਂਕ ਦੇ ਜਨਰੇਟਰ ਨੂੰ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਜਿਸ ਨੂੰ ਉਸ ਨੇ ਮੌਕੇ 'ਤੇ ਪਹੁੰਚ ਕੇ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਅੱਗ ਵਿੱਚ ਸਿਰਫ਼ ਜਨਰੇਟਰ ਦਾ ਹੀ ਨੁਕਸਾਨ ਹੋਇਆ ਹੈ, ਅੱਜ ਜਨਰੇਟਰ ਪੂਰੀ ਤਰ੍ਹਾਂ ਸੜ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਬੁਝਾਊ ਸਿਲੰਡਰ ਹਰ ਥਾਂ ਰੱਖਣੇ ਜ਼ਰੂਰੀ ਹਨ ਤਾਂ ਜੋ ਅੱਗ ਲੱਗਣ ’ਤੇ ਤੁਰੰਤ ਕਾਬੂ ਪਾਇਆ ਜਾ ਸਕੇ। ਜੇਕਰ ਬੈਂਕ ਕੋਲ ਅੱਗ ਬੁਝਾਉਣ ਵਾਲੇ ਸਿਲੰਡਰ ਹੁੰਦੇ ਤਾਂ ਕੋਈ ਨੁਕਸਾਨ ਨਹੀਂ ਹੋਣਾ ਸੀ।

BANK GENERATOR SUDDEN FIRE (ETV Bharat)

ਇਸ ਮੌਕੇ ਦੇ ਗੁਆਂਢ ਵਿੱਚ ਰਹਿਣ ਵਾਲੇ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਹ ਜਨਰੇਟਰ ਮਾਲਵਾ ਗ੍ਰਾਮੀਣ ਬੈਂਕ ਵੱਲੋਂ ਕਿਰਾਏ ’ਤੇ ਲਗਾਇਆ ਗਿਆ ਹੈ। ਜਿਸ ਕਾਰਨ ਆਸਪਾਸ ਦੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਬੈਂਕ ਮੈਨੇਜਰ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ, ਪਰ ਜਦੋਂ ਉਨ੍ਹਾਂ ਨਾਲ ਗੱਲ ਕੀਤੀ ਗਈ ਤਾਂ ਉਹ ਦੁਰਵਿਵਹਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਜਨਰੇਟਰ ਬਿਨਾਂ ਸੁਰੱਖਿਆ ਦੇ ਚੱਲਦਾ ਹੈ, ਨਾ ਹੀ ਇਸ ਦਾ ਕੋਈ ਅਪਰੇਟਰ ਹੈ, ਇਸ ਤੋਂ ਇਲਾਵਾ ਅੱਗ ਬੁਝਾਉਣ ਲਈ ਵੀ ਉਨ੍ਹਾਂ ਕੋਲ ਕੋਈ ਲੋੜੀਂਦੇ ਪ੍ਰਬੰਧ ਨਹੀਂ ਹਨ।

  1. ਜਾਣੋ ਕਿਉ 2 ਤੋਲੇ ਦੇ ਕੈਂਠੇ ਨਾਲ ਗ੍ਰੰਥੀ ਸਿੰਘ ਦਾ ਪਿੰਡ ਵਾਸੀਆਂ ਨੇ ਕੀਤਾ ਸਨਮਾਨ ? - Honored with 2 tola kantha
  2. ਵਿਦੇਸ਼ ਬੈਠੇ ਗੈਂਗਸਟਰ ਨੇ ਕਾਰੋਬਾਰੀ ਤੋਂ ਮੰਗੀ 50 ਲੱਖ ਦੀ ਫਿਰੌਤੀ, ਪੰਜਾਬ ਤੋਂ 4 ਗ੍ਰਿਰਫਤਾਰ - punjab crime news
  3. ਰੋਸਟੋਰੈਂਟ ਫਾਇਰਿੰਗ ਮਾਮਲੇ 'ਚ ਪੁਲਿਸ ਨੇ ਮੁਲਜ਼ਮ ਕੀਤਾ ਕਾਬੂ, ਕੁਝ ਘੰਟਿਆ ਅੰਦਰ ਪੁਲਿਸ ਨੇ ਕੇਸ ਕੀਤਾ ਹੱਲ - Amritsar firing case

ਉਨ੍ਹਾਂ ਕਿਹਾ ਕਿ ਇਸ ਅਸੁਰੱਖਿਅਤ ਜਨਰੇਟਰ ਨੂੰ ਲੈ ਕੇ ਉਨ੍ਹਾਂ ਨੂੰ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨਗਰ ਕੌਾਸਲ ਬਰਨਾਲਾ ਅਤੇ ਨਗਰ ਸੁਧਾਰ ਟਰੱਸਟ ਨੂੰ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਹਨ, ਪਰ ਕੋਈ ਵੀ ਅਧਿਕਾਰੀ ਇਸ ਗੰਭੀਰ ਮਾਮਲੇ ਵੱਲ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਫਾਇਰ ਬ੍ਰਿਗੇਡ ਸਮੇਂ ਸਿਰ ਪਹੁੰਚ ਕੇ ਅੱਗ 'ਤੇ ਕਾਬੂ ਨਾ ਪਾਉਂਦੀ ਤਾਂ ਸਾਡੇ ਘਰ ਦਾ ਨੁਕਸਾਨ ਹੋ ਸਕਦਾ ਸੀ।

ABOUT THE AUTHOR

...view details